ਪੰਜਾਬ

punjab

ਕਰਜ਼ੇ ਦੇ ਦੈਂਤ ਨੇ ਨਿਗਲ਼ਿਆ ਕਿਸਾਨ, ਮ੍ਰਿਤਕ ਕਿਸਾਨ ਦੇ ਸਿਰ ਸੀ 10 ਲੱਖ ਰੁਪਏ ਦਾ ਕਰਜ਼ਾ

By

Published : Nov 12, 2022, 1:24 PM IST

ਭਦੌੜ ਨੇੜਲੇ ਪਿੰਡ ਭਗਤਪੂਰਾ ਮੌੜ (Bhagadpur village near Bhadaur) ਦੇ ਇਕ ਕਿਸਾਨ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕਿਸਾਨ ਦੇ ਕੋਲ਼ ਢਾਈ ਕਿੱਲੇ ਜ਼ਮੀਨ ਸੀ ਅਤੇ ਉਸ ਉੱਤੇ 10 ਲੱਖ ਰੁਪਏ (A loan of 10 lakh rupees) ਦਾ ਕਰਜ਼ਾ ਸੀ।

Farmers swallowed up by debt giant at Barnala
ਕਰਜ਼ੇ ਦੇ ਦੈਂਤ ਨੇ ਨਿਗਲ਼ਿਆ ਕਿਸਾਨ, ਮ੍ਰਿਤਕ ਕਿਸਾਨ ਦੇ ਸਿਰ ਸੀ 10 ਲੱਖ ਰੁਪਏ ਦਾ ਕਰਜ਼ਾ

ਬਰਨਾਲਾ: ਭਦੋੜ ਦੇ ਪਿੰਡ ਭਗਤਪੂਰਾ ਮੌੜ ਵਿਖੇ (Bhagadpur village near Bhadaur) ਇੱਕ ਹੋਰ ਕਿਸਾਨ ਨੂੰ ਕਰਜ਼ੇ ਦੇ ਦੈਂਤ ਨੇ ਨਿਗਲ਼ ਲਿਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਬਖ਼ਸ਼ੀਸ ਸਿੰਘ ਕਰਜ਼ੇ ਕਾਰਣ ਮਾਨਸਿਕ ਤੌਰ ਉੱਤੇ ਪਰੇਸ਼ਾਨ (Mentally disturbed due to debt) ਰਹਿੰਦਾ ਸੀ ਅਤੇ ਾਖਿਰਕਾਰ ਉਸ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ।

10 ਲੱਖ ਦਾ ਸੀ ਕਰਜ਼ਾ:ਮ੍ਰਿਤਕ ਕਿਸਾਨ ਬਖਸ਼ੀਸ਼ ਸਿੰਘ ਜਿਸ ਕੋਲ ਤਕਰੀਬਨ ਢਾਈ ਕਿੱਲੇ ਜ਼ਮੀਨ ਸੀ ਅਤੇ ਖੇਤੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ ਪਿਛਲੇ ਸਮੇਂ ਤੋਂ ਉਸ ਦੀ ਪਤਨੀ ਬਿਮਾਰ ਰਹਿਣ ਲੱਗੀ ਜਿਸਦੇ ਇਲਾਜ ਲਈ ਉਸ ਨੇ ਬੈਂਕ ਕੋਲੋਂ 4 ਲੱਖ ਸੋਸਾਇਟੀ ਕੋਲੋਂ ਤਕਰੀਬਨ 1 ਲੱਖ ਅਤੇ 5 ਲੱਖ ਰੁਪਏ ਆੜ੍ਹਤੀਏ ਤੋਂ ਵਿਆਜ (5 lakhs interest from Arthiya) ਉੱਤੇ ਲਏ ਸਨ, ਪ੍ਰੰਤੂ ਲੰਬਾ ਸਮਾਂ ਦਵਾਈ ਲੈਣ ਤੋਂ ਬਾਅਦ ਵੀ ਉਸ ਦੀ ਪਤਨੀ ਠੀਕ ਨਹੀਂ ਹੋਈ ਅਤੇ ਪਿਛਲੇ ਮਹੀਨੇ 16 ਅਕਤੂਬਰ ਨੂੰ ਉਸ ਦੀ ਮੌਤ ਹੋ ਗਈ ਅਤੇ ਕਰਜ਼ਾ ਸਿਰ ਚੜ੍ਹਨ ਦੇ ਬਾਵਜੂਦ ਵੀ ਉਹ ਨਹੀਂ ਬਚੀ ਜਿਸ ਤੋਂ ਬਾਅਦ ਬਖਸ਼ੀਸ਼ ਸਿੰਘ ਮਾਨਸਿਕ ਤੌਰ ਉੱਤੇ ਪਰੇਸ਼ਾਨ ਰਹਿਣ ਲੱਗ ਗਿਆ।

6 ਨਵੰਬਰ ਨੂੰ ਪੀਤੀ ਸਪਰੇਅ: ਪਰਿਵਾਰ ਕੋਲ ਘੱਟ ਜ਼ਮੀਨ ਹੋਣ ਕਾਰਨ ਮ੍ਰਿਤਕ ਬਖ਼ਸ਼ੀਸ ਸਿੰਘ ਨੂੰ ਚੁੱਕੇ ਹੋਏ ਕਰਜ਼ੇ ਦੇ ਵਾਪਸ ਮੋੜਨ ਦਾ ਡਰ ਸਤਾਉਣ ਲੱਗਿਆ ਜਿਸ ਦੇ ਚਲਦਿਆਂ ਉਸ ਨੇ 6 ਨਵੰਬਰ ਨੂੰ ਕੋਈ ਜ਼ਹਿਰੀਲੀ ਚੀਜ਼ ਨਿਗਲ (On November 6 he swallowed something poisonous) ਲਈ ਜਿਸ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਆਪਣੀ ਹੈਸੀਅਤ ਮੁਤਾਬਿਕ ਬਰਨਾਲਾ ਦੇ ਕਿਸੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਪ੍ਰੰਤੂ 2 ਦਿਨ ਦਾਖ਼ਲ ਰੱਖਣ ਤੋਂ ਬਾਅਦ ਹਸਪਤਾਲ ਵਾਲਿਆਂ ਨੇ ਬਖਸ਼ੀਸ ਸਿੰਘ ਨੂੰ ਕਿਸੇ ਵੱਡੇ ਹਸਪਤਾਲ ਦਾਖ਼ਲ ਕਰਵਾਉਣ ਲਈ ਕਿਹਾ ਪ੍ਰੰਤੂ ਪਰਿਵਾਰ ਆਰਥਿਕ ਤੌਰ ਉੱਤੇ ਕਮਜ਼ੋਰ ਹੋਣ ਕਾਰਨ ਉਸ ਨੂੰ ਅੱਗੇ ਕਿਸੇ ਵੱਡੇ ਹਸਪਤਾਲ ਵਿੱਚ ਦਾਖਲ ਨਹੀਂ ਕਰਵਾ ਸਕਿਆ ਜਿਸਦੇ ਚਲਦਿਆਂ ਬਖਸ਼ੀਸ਼ ਸਿੰਘ ਉਰਫ ਮਿੰਦਾ ਦੀ ਮੌਤ ਹੋ ਗਈ।

ਕਰਜ਼ੇ ਦੇ ਦੈਂਤ ਨੇ ਨਿਗਲ਼ਿਆ ਕਿਸਾਨ, ਮ੍ਰਿਤਕ ਕਿਸਾਨ ਦੇ ਸਿਰ ਸੀ 10 ਲੱਖ ਰੁਪਏ ਦਾ ਕਰਜ਼ਾ

ਇਹ ਵੀ ਪੜ੍ਹੋ:ਸੁਧੀਰ ਸੂਰੀ ਕਤਲ ਮਾਮਲਾ: ਮੁਲਜ਼ਮ ਸੰਦੀਪ ਸੰਨੀ ਦੀ ਅੱਜ ਅਦਾਲਤ 'ਚ ਪੇਸ਼ੀ

ਮਦਦ ਦੀ ਅਪੀਲ: ਪਿੰਡ ਦੇ ਸਰਪੰਚ ਕਿਸਾਨ ਆਗੂ ਨੇ ਕਿਹਾ ਕਿ ਇਹ ਪਰਿਵਾਰ ਪਹਿਲਾਂ ਤੋਂ ਹੀ ਆਰਥਿਕ ਤੌਰ ਉੱਤੇ ਕਮਜ਼ੋਰ ਸੀ ਅਤੇ ਬਖਸ਼ੀਸ਼ ਸਿੰਘ ਨੇ ਆਪਣੀ ਪਤਨੀ ਨੂੰ ਲੱਗੀ ਬਿਮਾਰੀ ਤੋਂ ਬਚਾਉਣ ਲਈ ਵੱਖ ਵੱਖ ਥਾਵਾਂ ਤੋਂ ਤਕਰੀਬਨ 10 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਇਲਾਜ ਕਰਵਾਇਆ, ਪ੍ਰੰਤੂ ਫਿਰ ਵੀ ਉਸ ਨੂੰ ਬਚਾ ਨਹੀਂ ਸਕਿਆ ਜਿਸਦੇ ਚਲਦਿਆਂ ਉਸ ਨੇ ਮਾਨਸਿਕ ਤਣਾਅ ਕਾਰਨ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮਹੱਤਿਆ ਕਰ ਲਈ।

ਉਨ੍ਹਾਂ ਇਸ ਸਬੰਧੀ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਹ ਪਰਿਵਾਰ ਕੋਲ ਜ਼ਮੀਨ ਦੇ ਸਿਰਫ਼ ਢਾਈ ਕਿੱਲੇ ਹੀ ਹਨ ਅਤੇ ਇਹ ਪਰਿਵਾਰ ਖੇਤੀ ਕਰ ਕੇ ਵੀ ਵਿਆਜ ਉੱਤੇ ਚੁੱਕਿਆ 10 ਲੱਖ ਰੁਪਏ ਮੋੜ ਨਹੀਂ ਸਕਦੇ ਅਤੇ ਇਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਪਹਿਲਾਂ ਤੋਂ ਹੀ ਮੁਸ਼ਕਲ ਨਾਲ ਚਲਦਾ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ ਜਾਂ ਆਰਥਿਕ ਸਹਾਇਤਾ ਕੀਤੀ (Financial assistance should be provided) ਜਾਵੇ ਤਾਂ ਜੋ ਪਿੱਛੇ ਰਹਿੰਦਾ ਪਰਿਵਾਰ ਕਰਜ਼ੇ ਦੀ ਮਾਰ ਤੋਂ ਬਚ ਸਕੇ ਅਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕੇ।

ABOUT THE AUTHOR

...view details