ਪੰਜਾਬ

punjab

ਕਿਸਾਨਾਂ ਨੇ ਘੇਰਿਆ ਧਨੌਲਾ ਥਾਣਾ, ਜਾਣੋ ਕੀ ਨੇ ਮੰਗਾਂ

By

Published : Oct 29, 2021, 7:11 PM IST

ਬਰਨਾਲਾ (Barnala) ਜ਼ਿਲ੍ਹੇ ਦੇ ਕਸਬਾ ਧਨੌਲਾ 'ਚ ਭਾਜਪਾ ਨੇਤਾ ਹਰਜੀਤ ਗਰੇਵਾਲ ਦੇ ਖੇਤ 'ਚ ਝੋਨੇ ਦੀ ਫ਼ਸਲ ਪੁੱਟਣ ਦੇ ਮਾਮਲੇ ਵਿੱਚ ਕਿਸਾਨਾਂ ਉੱਤੇ ਮਾਮਲਾ ਦਰਜ ਕਰਨ ਦੇ ਵਿਰੋਧ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਥਾਣਾ ਧਨੌਲਾ (Dhanola police station) ਦਾ ਘਿਰਾਓ ਕੀਤਾ ਗਿਆ। ਇਸ ਘਿਰਾਓ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਔਰਤਾਂ ਨੇ ਪੁਲਿਸ ਅਤੇ ਭਾਜਪਾ ਨੇਤਾ ਦੇ ਖਿਲਾਫ ਦੀ ਨਾਅਰੇਬਾਜੀ ਕਰਕੇ ਰੋਸ਼ ਪ੍ਰਰਦਸ਼ਨ ਕੀਤਾ।

ਕਿਸਾਨਾਂ ਨੇ ਘੇਰਿਆ ਧਨੌਲਾ ਥਾਣਾ, ਜਾਣੋ ਕੀ ਨੇ ਮੰਗਾਂ
ਕਿਸਾਨਾਂ ਨੇ ਘੇਰਿਆ ਧਨੌਲਾ ਥਾਣਾ, ਜਾਣੋ ਕੀ ਨੇ ਮੰਗਾਂ

ਬਰਨਾਲਾ:ਬਰਨਾਲਾ (Barnala) ਜ਼ਿਲ੍ਹੇ ਦੇ ਕਸਬਾ ਧਨੌਲਾ 'ਚ ਭਾਜਪਾ ਨੇਤਾ ਹਰਜੀਤ ਗਰੇਵਾਲ ਦੇ ਖੇਤ 'ਚ ਝੋਨੇ ਦੀ ਫ਼ਸਲ ਪੁੱਟਣ ਦੇ ਮਾਮਲੇ ਵਿੱਚ ਕਿਸਾਨਾਂ ਉੱਤੇ ਮਾਮਲਾ ਦਰਜ ਕਰਨ ਦੇ ਵਿਰੋਧ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਥਾਣਾ ਧਨੌਲਾ (Dhanola police station) ਦਾ ਘਿਰਾਓ ਕੀਤਾ ਗਿਆ। ਇਸ ਘਿਰਾਓ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਔਰਤਾਂ ਨੇ ਪੁਲਿਸ ਅਤੇ ਭਾਜਪਾ ਨੇਤਾ ਦੇ ਖਿਲਾਫ ਦੀ ਨਾਅਰੇਬਾਜੀ ਕਰਕੇ ਰੋਸ਼ ਪ੍ਰਰਦਸ਼ਨ ਕੀਤਾ।

ਇਸ ਮਾਮਲੇ ਬਾਬਤ ਜਾਣਕਾਰੀ ਦਿੰਦੇ ਹੋਏ ਸੰਯੁਕਤ ਕਿਸਾਨ ਮੋਰਚੇ (United Farmers Front) ਦੇ ਆਗੂ ਜਗਸੀਰ ਸਿੰਘ ਛੀਨੀਵਾਲ ਅਤੇ ਕੁਲਵਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜੱਥੇਬੰਦੀਆਂ ਵੱਲੋਂ ਭਾਜਪਾ ਨੇਤਾਵਾਂ ਦਾ ਸਮਾਜਿਕ ਬਾਈਕਾਟ ਕੀਤਾ ਹੋਇਆ ਹੈ ਅਤੇ ਇਸ ਦੇ ਚੱਲਦੇ ਭਾਜਪਾ ਨੇਤਾ ਹਰਜੀਤ ਗਰੇਵਾਲ ਦੀ ਕਸਬਾ ਧਨੌਲਾ ਵਿੱਚ ਜ਼ਮੀਨ ਇੱਕ ਵਿਅਕਤੀ ਨੇ ਠੇਕੇ ਉੱਤੇ ਲਈ ਸੀ।

ਕਿਸਾਨਾਂ ਨੇ ਘੇਰਿਆ ਧਨੌਲਾ ਥਾਣਾ, ਜਾਣੋ ਕੀ ਨੇ ਮੰਗਾਂ

ਜਿਸਦੇ ਵਿਰੋਧ ਵਿੱਚ ਕਿਸਾਨਾਂ ਵਲੋਂ ਕਰੀਬ 3 ਮਹੀਨੇ ਪਹਿਲਾਂ ਭਾਜਪਾ ਨੇਤਾ ਹਰਜੀਤ ਗਰੇਵਾਲ ਦੀ ਜ਼ਮੀਨ ਵਿੱਚ ਲਾਈ ਗਈ ਝੋਨਾ ਦੀ ਫ਼ਸਲ ਨੂੰ ਨਸ਼ਟ ਕਰ ਦਿੱਤਾ ਸੀ। ਜਿਸ ਤੋਂ ਲੰਬੇ ਸਮਾਂ ਦੇ ਬਾਅਦ ਧਨੌਲਾ ਪੁਲਿਸ ਵੱਲੋਂ ਕਿਸਾਨਾਂ ਦੇ ਉੱਤੇ ਮਾਮਲਾ ਦਰਜ਼ ਕੀਤਾ ਗਿਆ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਉੱਤੇ ਜੋ ਮਾਮਲਾ ਦਰਜ ਕੀਤਾ ਗਿਆ ਹੈ, ਉਹ ਝੂਠਾ ਹੈ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇਤਾ ਦੇ ਜ਼ਮੀਨ ਠੇਕੇ ਉੱਤੇ ਲੈਣ ਵਾਲੇ ਵਿਅਕਤੀ ਵੱਲੋਂ ਔਰਤਾਂ ਨੂੰ ਅਪਸ਼ਬਦ ਬੋਲੇ ਗਏ ਸਨ ਅਤੇ ਭਾਜਪਾ ਨੇਤਾ ਹਰਜੀਤ ਗਰੇਵਾਲ ਦੁਆਰਾ ਵੀ ਕਿਸਾਨਾਂ ਦੇ ਪ੍ਰਤੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਕਿਸਾਨਾਂ ਦੁਆਰਾ ਨੇਤਾ ਅਤੇ ਜ਼ਮੀਨ ਠੇਕੇ ਉੱਤੇ ਲੈਣ ਵਾਲੇ ਵਿਅਕਤੀ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ। ਪਰ ਪੁਲਿਸ ਦੁਆਰਾ ਦੋਵਾਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਜਿਨ੍ਹਾਂ ਕਿਸਾਨ ਨੇਤਾਵਾਂ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ, ਉਹ ਉਸ ਸਮੇਂ ਦਿੱਲੀ ਕਿਸਾਨੀ ਸੰਘਰਸ਼ ਵਿੱਚ ਮੌਜੂਦ ਸਨ। ਉਥੇ ਕਿਸਾਨ ਨੇਤਾਵਾਂ ਨੇ ਬਰਨਾਲਾ ਪੁਲਿਸ ਨੂੰ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਪੁਲਿਸ ਦੁਆਰਾ ਇਹ ਮਾਮਲਾ ਰੱਦ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਵਿੱਚ ਸੰਘਰਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ:ਪਿੰਡਾਂ ‘ਚ ਭਾਜਪਾ ਦੇ ਹੋ ਰਹੇ ਵਿਰੋਧ ਨੂੰ ਲੈਕੇ ਭਾਜਪਾ ਆਗੂ ਨੇ ਕਹਿ ਦਿੱਤੀਆਂ ਵੱਡੀਆਂ ਗੱਲਾਂ

ABOUT THE AUTHOR

...view details