ਪੰਜਾਬ

punjab

SDM ਦਫ਼ਤਰ ਦੇ ਬਾਹਰ ਸਾਬਕਾ ਫੌਜੀ ਨੇ ਕੱਪੜੇ ਉਤਾਰ ਕੇ ਰੋਸ ਪ੍ਰਦਰਸ਼ਨ

By

Published : May 10, 2022, 5:32 PM IST

ਤਪਾ ਵਿਖੇ ਐੱਸ.ਡੀ.ਐੱਮ ਦਫ਼ਤਰ ਵਿੱਚ ਸਾਬਕਾ ਫੌਜੀ ਨੇ ਕੱਪੜੇ ਉਤਾਰ ਕੇ ਪ੍ਰਦਰਸ਼ਨ ਕੀਤਾ ਤੇ ਕਾਨੂੰਨਗੋ ਉੱਤੇ ਲੰਬਾ ਸਮਾਂ ਤੋਂ ਕੰਮ ਨਾ ਕਰਨ ਦੇ ਆਰੋਪ ਲਗਾਏ ਹਨ।

SDM ਦਫ਼ਤਰ ਵਿਖੇ ਸਾਬਕਾ ਫੌਜੀ ਨੇ ਕੱਪੜੇ ਉਤਾਰ ਕੇ ਰੋਸ ਪ੍ਰਦਰਸ਼ਨ
SDM ਦਫ਼ਤਰ ਵਿਖੇ ਸਾਬਕਾ ਫੌਜੀ ਨੇ ਕੱਪੜੇ ਉਤਾਰ ਕੇ ਰੋਸ ਪ੍ਰਦਰਸ਼ਨ

ਬਰਨਾਲਾ:ਤਪਾ ਦੇ ਐਸ.ਡੀ.ਐਮ ਦਫ਼ਤਰ ਵਿੱਚ ਇੱਕ ਸਾਬਕਾ ਫ਼ੌਜੀ ਵੱਲੋਂ ਕੱਪੜੇ ਉਤਾਰ ਕੇ ਪ੍ਰਦਰਸ਼ਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਪਿੰਡ ਤਾਜੋਕੇ ਸਾਬਕਾ ਫੌਜੀ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਉਸਨੇ ਆਪਣੀ ਜ਼ਮੀਨ ਦੀ ਮਿਣਤੀ ਲਈ ਅਰਜ਼ੀ ਦਾਖ਼ਲ ਕੀਤੀ ਸੀ।

ਜੋ ਐਸ.ਡੀ.ਐਮ ਦਫ਼ਤਰ ਨੇ ਮਾਰਕ ਕਰਕੇ ਕਾਨੂੰਗੋ ਕੋਲ ਭੇਜ ਦਿੱਤੀ ਅਤੇ ਕਾਨੂੰਗੋ ਨੂੰ ਖੁਦ ਕੰਮ ਨਾ ਆਉਣ ਕਾਰਨ ਉਸ ਨੇ ਇਕ ਸਾਬਕਾ ਕਾਨੂੰਗੋ ਤੋਂ ਉਸ ਦੀ ਮਿਣਤੀ ਕਰਵਾ ਕੇ ਰਿਪੋਰਟ ਤਿਆਰ ਕਰਵਾਈ। ਪਰ ਹੁਣ 6 ਮਹੀਨੇ ਬੀਤਣ ਦੇ ਬਾਵਜੂਦ ਵੀ ਸਬੰਧਤ ਕਾਨੂੰਗੋ ਐਸ.ਡੀ.ਐਮ ਦਫ਼ਤਰ ਨੂੰ ਰਿਪੋਰਟ ਪੇਸ਼ ਨਹੀਂ ਕਰ ਰਿਹਾ ਅਤੇ ਉਸ ਤੋਂ ਅਸਿੱਧੇ ਰੂਪ ਵਿਚ ਰਿਸ਼ਵਤ ਦੀ ਮੰਗ ਕਰਦਾ ਨਜ਼ਰ ਆ ਰਿਹਾ ਹੈ।

SDM ਦਫ਼ਤਰ ਵਿਖੇ ਸਾਬਕਾ ਫੌਜੀ ਨੇ ਕੱਪੜੇ ਉਤਾਰ ਕੇ ਰੋਸ ਪ੍ਰਦਰਸ਼ਨ

ਉਸ ਨੇ ਅੱਗੇ ਕਿਹਾ ਕਿ ਮੈਂ ਤਪਾ ਐਸ.ਡੀ.ਐਮ ਦਫ਼ਤਰ ਵਿੱਚ ਗੇੜੇ ਮਾਰ ਮਾਰ ਕੇ ਅੱਕ ਚੁੱਕਿਆ ਹਾਂ ਅਤੇ ਅੱਜ ਮਜਬੂਰਨ ਕੱਪੜੇ ਉਤਾਰ ਕੇ ਪ੍ਰਦਰਸ਼ਨ ਕਰਨਾ ਪਿਆ ਅਤੇ ਹੁਣ ਉਸ ਨੂੰ ਤਕਰੀਬਨ ਸਾਰੇ ਹੀ ਆਲਾ ਅਧਿਕਾਰੀਆਂ ਦੇ ਫੋਨ ਆ ਰਹੇ ਹਨ ਕਿ ਤੂੰ ਕੱਪੜੇ ਪਾ ਲਏ ਤੇਰਾ ਕੰਮ ਜਲਦੀ ਹੋ ਜਾਵੇਗਾ।

ਉਸ ਨੇ ਕਿਹਾ ਕਿ ਇਹ ਪ੍ਰਦਰਸ਼ਨ ਉਸ ਦਾ ਇੱਥੇ ਹੀ ਰੁੱਕਣ ਵਾਲਾ ਨਹੀਂ ਉਹ ਕਾਨੂੰਗੋ ਨੂੰ ਬਰਖ਼ਾਸਤ ਕਰਨ ਤੱਕ ਸੰਘਰਸ਼ ਲੜਦਾ ਰਹੇਗਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪ੍ਰਦਰਸ਼ਨ ਤੋਂ ਕੁਝ ਸਮੇਂ ਬਾਅਦ ਉਸ ਨੂੰ ਉਸ ਦੀ ਮਿਹਨਤੀ ਸਬੰਧੀ ਕਾਗਜ਼ਾਤ ਦੇ ਦਿੱਤੇ ਗਏ ਹਨ।

ਇਹ ਵੀ ਪੜੋ:-ਮੁਹਾਲੀ ਬਲਾਸਟ ਮਾਮਲਾ: ਐਨਆਈਏ ਅਤੇ ਫੌਜ ਦੀਆਂ ਟੀਮਾਂ ਕਰ ਰਹੀਆਂ ਮਾਮਲੇ ਦੀ ਜਾਂਚ

ABOUT THE AUTHOR

...view details