ETV Bharat / state

ਮੁਹਾਲੀ ਬਲਾਸਟ ਮਾਮਲਾ: ਐਨਆਈਏ ਅਤੇ ਫੌਜ ਦੀਆਂ ਟੀਮਾਂ ਕਰ ਰਹੀਆਂ ਮਾਮਲੇ ਦੀ ਜਾਂਚ

author img

By

Published : May 10, 2022, 4:08 PM IST

ਪੰਜਾਬ ਪੁਲਿਸ ਦੀ ਮੁਹਾਲੀ ਸਥਿਤ ਇੰਟੈਲੀਜੈਂਸ ਵਿੰਗ ਦੇ ਹੈਡਕੁਆਟਰ ’ਤੇ ਹਮਲਾ ਹੋਇਆ। ਇਸ ਧਮਾਕੇ ਤੋਂ ਬਾਅਦ ਜਿੱਥੇ ਇਲਾਕੇ ’ਚ ਸਨਸਨੀ ਦਾ ਮਾਹੌਲ ਹੈ। ਉੱਥੇ ਹੀ ਦੂਜੇ ਪਾਸੇ ਮਾਮਲੇ ਦੀ ਜਾਂਚ ਦੇ ਲਈ ਹੁਣ ਐਨਆਈਏ ਅਤੇ ਫੌਜ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਹਨ।

ਮੁਹਾਲੀ ਬਲਾਸਟ ਮਾਮਲਾ
ਮੁਹਾਲੀ ਬਲਾਸਟ ਮਾਮਲਾ

ਮੁਹਾਲੀ: ਪੰਜਾਬ ਪੁਲਿਸ ਦੀ ਮੁਹਾਲੀ ਸਥਿਤ ਇੰਟੈਲੀਜੈਂਸ ਵਿੰਗ ਦੇ ਹੈਡਕੁਆਟਰ ’ਤੇ ਸੋਮਵਾਰ ਦੇਰ ਰਾਤ ਹਮਲਾ ਹੋਇਆ, ਇਸ ਨਾਲ ਦਫਤਰ ਦੇ ਸ਼ੀਸ਼ੇ ਟੁੱਟ ਗਏ। ਇਸ ਹਮਲੇ ਤੋਂ ਗ੍ਰੇਨੇਡ ਜਾਂ ਰਾਕੇਟ ਹਮਲੇ ਦੇ ਖਦਸ਼ਾ ਜਤਾਇਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਮਾਮਲੇ ਦੀ ਜਾਂਚ ਦੇ ਲਈ ਘਟਨਾ ਸਥਾਨ ’ਤੇ ਐਨਆਈਏ ਅਤੇ ਫੌਜ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

'ਖੇਤਰ ਦਾ ਲੈ ਰਹੀਆਂ ਹਨ ਜਾਇਜ਼ਾਂ': ਦੱਸ ਦਈਏ ਕਿ ਘਟਨਾ ਸਥਾਨ ’ਤੇ ਮੌਕੇ ’ਤੇ ਮੌਜੂਦ ਅਧਿਕਾਰੀਆਂ ਦੇ ਨਾਲ-ਨਾਲ ਐਨਆਈਏ ਅਤੇ ਫੌਜ ਵੱਲੋਂ ਕੀਤੀ ਜਾ ਰਹੀ ਹੈ। ਘਟਨਾ ਵਾਲੀ ਸਥਾਨ ਦੇ ਖਾਲੀ ਥਾਵਾਂ ’ਤੇ ਜਾਂਚ ਕੀਤੀ ਜਾ ਰਹੀ ਹੈ। ਟੀਮਾਂ ਵੱਲੋਂ ਉਸ ਥਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਥਾਂ ਤੋਂ ਇਹ ਹਮਲਾ ਕੀਤਾ ਗਿਆ ਹੈ।

'ਮਾਮਲੇ ਚ ਕੁਝ ਗ੍ਰਿਫਤਾਰੀਆਂ ਹੋਈਆਂ ਹਨ': ਮਾਮਲੇ ਸਬੰਧੀ ਸੀਐੱਮ ਮਾਨ ਨੇ ਕਿਹਾ ਬੀਤੇ ਦਿਨ ਨਾਲ ਹੋਇਆ ਧਮਾਕੇ ਤੇ ਪੂਰੀ ਡਿਟੇਲ ਨਿਕਲ ਰਹੀਆਂ ਹਨ। ਮਾਮਲੇ ’ਚ ਕੁਝ ਗ੍ਰਿਫਤਾਰੀਆਂ ਹੋਈਆਂ ਹਨ,ਕੁਝ ਹੋਰ ਗ੍ਰਿਫਤਾਰੀਆਂ ਹੋ ਜਾਣਗੀਆਂ। ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਸਨੇ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਅੱਜ ਸ਼ਾਮ ਤੱਕ ਕਾਫੀ ਕੁਝ ਕਲੀਅਰ ਹੋ ਜਾਵੇ। ਇਸ ਇੰਟੇਲੀਜੈਂਸ ਦੀ ਟੀਮ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮੁਹਾਲੀ ਬਲਾਸਟ ਮਾਮਲਾ

ਇਹ ਹੈ ਪੂਰਾ ਮਾਮਲਾ: ਮੁਹਾਲੀ ਦੇ ਸੈਕਟਰ-77 ਸਥਿਤ ਇੰਟੈਲੀਜੈਂਸ ਦਫਤਰ ਦੀ ਕੀ ਬਿਲਡਿੰਗ ਦੀ ਤੀਜੀ ਮੰਜ਼ਿਲ 'ਤੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਕਿਹਾ ਜਾਂਦਾ ਹੈ ਕਿ ਆਰਪੀਜੀ (ਰਾਕੇਟ ਪ੍ਰੋਪੈਨਲ ਗ੍ਰੇਨੇਡ) ਡਿੱਗਿਆ ਅਤੇ ਇਸ ਨੇ ਧਮਾਕੇ ਵਰਗੀ ਆਵਾਜ਼ ਕੀਤੀ। ਧਮਾਕਾ ਸ਼ਾਮ ਕਰੀਬ 7.45 ਵਜੇ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਗ੍ਰਨੇਡ ਨਹੀਂ ਫਟਿਆ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਅਤੇ ਪੂਰੇ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਤੀਜ਼ੀ ਮੰਜ਼ਿਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟੇ: ਗ੍ਰਨੇਡ ਹਮਲੇ ਕਾਰਨ ਇਮਾਰਤ ਦੀ ਤੀਜੀ ਮੰਜ਼ਿਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਕੰਧ ਵੀ ਨੁਕਸਾਨੀ ਗਈ। ਘਟਨਾ ਤੋਂ ਬਾਅਦ ਪੰਜਾਬ ਪੁਲਿਸ ਦੇ ਨਾਲ-ਨਾਲ ਚੰਡੀਗੜ੍ਹ ਪੁਲਿਸ ਦੀਆਂ ਕਵਿੱਕ ਐਕਸ਼ਨ ਟੀਮਾਂ ਵੀ ਮਦਦ ਲਈ ਮੋਹਾਲੀ ਪਹੁੰਚ ਰਹੀਆਂ ਹਨ, ਸੀਨੀਅਰ ਅਧਿਕਾਰੀ ਮੌਕੇ 'ਤੇ ਮੌਜੂਦ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਮੁਹਾਲੀ ਧਮਾਕਾ ਮਾਮਲਾ: ਪੰਜਾਬ DGP ਤੇ CM ਮਾਨ ਦੇ ਬਿਆਨ ਵੱਖਰੇ-ਵੱਖਰੇ ! ਕਿਸ ਕੋਲ ਅਧੂਰੀ ਜਾਣਕਾਰੀ ?

ETV Bharat Logo

Copyright © 2024 Ushodaya Enterprises Pvt. Ltd., All Rights Reserved.