ਪੰਜਾਬ

punjab

ਸਫ਼ਾਈ ਸੇਵਕਾਂ ਨੂੰ ਨਹੀਂ ਮਿਲੀ 2 ਮਹੀਨੇ ਤੋਂ ਤਨਖ਼ਾਹ, ਅੱਕ ਕੇ ਆਜ਼ਾਦੀ ਦਿਹਾੜੇ ਨੂੰ ਰੋਸ ਦਿਹਾੜੇ ਵੱਜੋਂ ਮਨਾਉਣ ਦਾ ਕੀਤਾ ਐਲਾਨ

By

Published : Aug 13, 2023, 11:25 AM IST

ਬਰਨਾਲਾ ਵਿੱਚ ਕਈ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਤੋਂ ਅੱਕੇ ਸਫਾਈ ਸੇਵਕਾਂ ਨੇ ਆਜ਼ਾਦੀ ਦਿਹਾੜੇ ਨੂੰ ਰੋਸ ਦਿਹਾੜੇ ਵੱਜੋਂ ਮਨਾਉਣ ਦਾ ਐਲਾਨ ਕੀਤਾ ਹੈ। ਨਗਰ ਕੌਂਸਲ ਖਿਲਾਫ ਧਰਨੇ ਦੇ ਰਹੇ ਇਹਨਾਂ ਕਰਮੀਆਂ ਦਾ ਕਹਿਣਾ ਹੈ ਕਿ ਜਦੋਂ ਤਕ ਸਾਡੀਆਂ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਉਦੋਂ ਤੱਕ ਧਰਨਾ ਜਾਰੀ ਰਹੇਗਾ।

Cleaning workers did not get salary for 2 months, worker decide ton celebrate Independence Day as protest day
Barnla News : ਸਫ਼ਾਈ ਸੇਵਕਾਂ ਨੂੰ ਨਹੀਂ ਮਿਲੀ 2 ਮਹੀਨੇ ਤੋਂ ਤਨਖ਼ਾਹ,ਅੱਕ ਕੇ ਆਜ਼ਾਦੀ ਦਿਹਾੜੇ ਨੂੰ ਰੋਸ ਦਿਹਾੜੇ ਵੱਜੋਂ ਮਨਾਉਣ ਦਾ ਕੀਤਾ ਐਲਾਨ

ਬਰਨਾਲਾ:ਸਫਾਈ ਸੇਵਕ ਯੂਨੀਅਨ ਬਰਨਾਲਾ ਵੱਲੋਂ ਕੀਤੀ ਜਾ ਰਹੀ ਹੜਤਾਲ ਨੂੰ ਲੰਮਾ ਸਮਾਂ ਹੁੰਦਾ ਜਾ ਰਿਹਾ ਹੈ, ਪਰ ਇਹ ਹੜਤਾਲ ਖਤਮ ਹੋਣ 'ਤੇ ਨਹੀਂ ਆ ਰਹੀ ਅਤੇ ਸਫਾਈ ਸੇਵਕ ਵੀ ਆਪਣੀ ਜਿੱਦ ਉੱਤੇ ਅੜੇ ਹੋਏ ਹਨ ਕਿ ਉਹ ਆਪਣਾ ਹੱਕ ਲੈਕੇ ਹੀ ਉੱਠਣਗੇ। ਇੰਨਾ ਹੀ ਨਹੀਂ ਹੁਣ ਸਫਾਈ ਸੇਵਕਾਂ ਨੇ ਐਲਾਨ ਕੀਤਾ ਹੈ ਕਿ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਰੋਸ ਦਿਵਸ ਮੌਕੇ ਮਨਾਉਣਗੇ। ਦਰਅਸਲ ਬਰਨਾਲਾ ਦੇ ਪਿੰਡ ਭਦੌੜ ਵਿਖੇ ਨਗਰ ਕੌਂਸਲ ਦੇ ਅਧੀਨ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ ਨੂੰ ਠੇਕੇਦਾਰਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਤਨਖਾਹ ਨਹੀਂ ਦਿੱਤੀ ਗਈ। ਜਿਸ ਕਰਕੇ ਨਗਰ ਕੌਂਸਲਰਾਂ ਸਫਾਈ ਸੇਵਕ ਆਰਥਿਕ ਮੰਦਹਾਲੀ ਅਤੇ ਮਾਨਸਿਕ ਤਣਾਅ ਵਿੱਚੋਂ ਗੁਜ਼ਰ ਰਹੇ ਹਨ। ਜਿਸ ਦੇ ਚਲਦਿਆਂ ਸਫਾਈ ਸੇਵਕਾਂ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਆਪਣਾ ਕੰਮ ਨਹੀਂ ਕਰਨਗੇ। ਸਗੋਂ ਸਰਕਾਰ ਦੇ ਖਿਲਾਫ ਹੁਣ ਆਰ ਪਾਰ ਦੀ ਲੜਾਈ ਲੜਨਗੇ। ਜਿਸ ਦੀ ਪੂਰੀ ਜਿੰਮੇਵਾਰੀ ਨਗਰ ਕੌਂਸਲ ਪ੍ਰਸ਼ਾਸਨ ਅਤੇ ਸਫਾਈ ਠੇਕੇਦਾਰ ਦੀ ਹੋਵੇਗੀ। ਕਿਉਂਕਿ ਉਹਨਾਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹ ਹੜਤਾਲ ਕਰਕੇ ਆਜ਼ਾਦੀ ਦਿਵਸ ਨੂੰ ਰੌਸ ਦਿਵਸ ਵੱਜੋਂ ਮਨਾਉਣਗੇ।

ਆਜ਼ਾਦੀ ਦਿਵਸ ਨੂੰ ਰੌਸ ਦਿਵਸ ਵੱਜੋਂ ਮਨਾਉਣਗੇ: ਜਾਣਕਾਰੀ ਦਿੰਦਿਆਂ ਸਫ਼ਾਈ ਸੇਵਕ ਆਗੂਆਂ ਜਸਵੀਰ ਸਿੰਘ, ਸੰਦੀਪ ਸਿੰਘ, ਮੁਕੇਸ਼ ਕੁਮਾਰ ਨੇ ਦੱਸਿਆ ਕਿ ਕਰਮਚਾਰੀ ਪਿਛਲੇ 15 ਸਾਲਾਂ ਤੋਂ ਕੱਚੇ ਸਫ਼ਾਈ ਸੇਵਕ ਵੱਜੋਂ ਠੇਕੇਦਾਰੀ ਸਿਸਟਮ ਤਹਿਤ ਕੰਮ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਠੇਕੇਦਾਰੀ ਸਿਸਟਮ ਬੰਦ ਕਰਕੇ ਉਨ੍ਹਾਂ ਨੂੰ ‍ਨਗਰ ਕੌਂਸਲ ਅਧੀਨ ਕੀਤਾ ਜਾਵੇ। ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਮੰਗ ਵੱਲ ਧਿਆਨ ਨਹੀਂ ਦਿੱਤਾ। ਇਸ ਲਈ ਉਹ ਮੁਕੰਮਲ ਹੜਤਾਲ ਕਰਕੇ ਆਜ਼ਾਦੀ ਦਿਵਸ ਨੂੰ ਰੌਸ ਦਿਵਸ ਵੱਜੋਂ ਮਨਾਉਣਗੇ। ਸਫਾਈ ਸੇਵਕਾਂ ਨਾਲ ਪਹਿਲਾਂ ਅਕਾਲੀ ਸਰਕਾਰ ਸਮੇਂ ਧੱਕੇਸ਼ਾਹੀ ਹੋਈ ਉਸ ਤੋਂ ਬਾਅਦ ਕਾਂਗਰਸ ਤੇ ਕੋਈ ਧਿਆਨ ਨਹੀਂ ਦਿੱਤਾ ਗਿਆ।

ਘਰ ਦਾ ਗੁਜ਼ਾਰਾ ਹੋਇਆ ਮੁਸ਼ਕਿਲ:ਆਮ ਆਦਮੀ ਸਰਕਾਰ ਉਹਨਾਂ ਨੂੰ ਉਮੀਦ ਸੀ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਉੱਪਰ ਧਿਆਨ ਦਿੱਤਾ ਜਾਵੇਗਾ। ਲੇਕਿਨ ਇਸ ਸਰਕਾਰ ਨੇ ਵੀ ਉਹਨਾਂ ਨੂੰ ਨਿਰਾਸ਼ ਹੀ ਕੀਤਾ ਹੈ। ਇਸ ਲਈ ਉਨ੍ਹਾਂ ਕੋਲੇ ਸਿਰਫ ਇੱਕ ਸੰਘਰਸ਼ ਦਾ ਹੀ ਰਾਹ ਬਚਿਆ ਹੈ। ਅਗਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਉਪਰ ਹਾਲੇ ਵੀ ਧਿਆਨ ਨਾ ਦਿੱਤਾ ਗਿਆ ਤਾਂ ਉਹ ਤਕੜਾ ਵਿਰੋਧ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੇ 2 ਮਹੀਨਿਆਂ ਤੋਂ ਠੇਕੇਦਾਰ ਨੇ ਉਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ ਅਤੇ ਟਾਲ-ਮਟੋਲ ਕਰ ਰਿਹਾ ਹੈ। ਜਿਸ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ। ਉਨ੍ਹਾਂ ਕੋਲ ਘਰ ਵਿੱਚ ਰਾਸ਼ਨ ਲਿਆਉਣ ਲਈ ਪੈਸੇ ਵੀ ਨਹੀਂ ਬਚੇ ਹਨ। ਆਰਥਿਕ ਮੰਦਹਾਲੀ ਕਾਰਨ ਘਰਾਂ ਦੇ ਚੁੱਲ੍ਹੇ ਠੰਡੇ ਹੋਣ ਦੀ ਕਗਾਰ ਤੇ ਹਨ। ਜੇਕਰ ਲੋੜ ਪਈ ਤਾਂ ਉਹ ਆਜ਼ਾਦੀ ਦਿਵਸ 'ਤੇ ਵੀ ਰੋਸ ਪ੍ਰਦਰਸ਼ਨ ਕਰਨਗੇ। ਇਸ ਮੌਕੇ ਉਨ੍ਹਾਂ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ABOUT THE AUTHOR

...view details