ਪੰਜਾਬ

punjab

CRIMINAL ARRESTED : ਬਰਨਾਲਾ 'ਚ ਪਿਸਤੌਲ ਦਾ ਡਰ ਦਿਖਾ ਕੇ ਦੁਕਾਨ ਲੁੱਟਣ ਵਾਲੇ ਮੁਲਜ਼ਮ ਗ੍ਰਿਫ਼ਤਾਰ

By ETV Bharat Punjabi Team

Published : Sep 27, 2023, 3:57 PM IST

ਬਰਨਾਲਾ ਪੁਲਿਸ ਨੇ ਪਿਸਤੌਲ ਦਾ ਡਰ ਦਿਖਾ ਕੇ (CRIMINAL ARRESTED ) ਦੁਕਾਨ ਲੁੱਟਣ ਵਾਲੇ ਇਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਿਕ ਮੁਲਜ਼ਮ ਨੇ ਇਹ ਵਾਰਦਾਤ ਨਸ਼ੇ ਦੀ ਪੂਰਤੀ ਲਈ ਕੀਤੀ ਹੈ।

A shoplifter arrested at gunpoint in Barnala
CRIMINAL ARRESTED : ਬਰਨਾਲਾ 'ਚ ਪਿਸਤੌਲ ਦਿਖਾ ਕੇ ਦੁਕਾਨ ਲੁੱਟਣ ਵਾਲਾ ਮੁਲਜ਼ਮ ਗ੍ਰਿਫ਼ਤਾਰ

ਲੁੱਟ ਦੀ ਵਾਰਦਾਤ ਸਬੰਧੀ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ।


ਬਰਨਾਲਾ :ਬਰਨਾਲਾ ਸ਼ਹਿਰ ਵਿੱਚ ਪਿਸਤੌਲ ਦਾ ਡਰ ਦਿਖਾ ਕੇ ਦੁਕਾਨ ਲੁੱਟੀ ਗਈ ਸੀ। ਬਰਨਾਲਾ ਪੁਲਿਸ ਵਲੋਂ ਇਸ ਲੁੱਟ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਮੁਲਜ਼ਮ ਵਲੋਂ ਇਹ ਵਾਰਦਾਤ (A shoplifter arrested at gunpoint in Barnala) ਇੱਕ ਖਿਡੌਣਾ ਪਿਸਤੌਲ ਨਾਲ ਅੰਜਾਮ ਦਿੱਤੀ ਗਈ ਸੀ। ਮੁਲਜ਼ਮ ਨਸ਼ੇ ਦਾ ਆਦੀ ਹੈ ਅਤੇ ਨਸ਼ਾ ਖਰੀਦਣ ਲਈ ਉਸਨੇ ਇਹ ਲੁੱਟ ਦੀ ਯੋਜਨਾ ਬਣਾਈ ਅਤੇ ਇਸਨੂੰ ਅੰਜ਼ਾਮ ਦਿੱਤਾ।

10 ਹਜ਼ਾਰ ਦੀ ਹੋਈ ਸੀ ਲੁੱਟ :ਡੀਐੱਸਪੀ ਸਿਟੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਪੁਲਿਸ ਨੇ ਗੀਤਾ ਭਵਨ ਬਰਨਾਲਾ ਵਾਲੀ ਗਲੀ ’ਚੋਂ ਇੱਕ ਮੋਟਰ ਸਾਈਕਲ ਸਵਾਰ ਵਿਅਕਤੀ (Barnala police nabbed the robber) ਦੁਕਾਨ ਅੰਦਰ ਦਾਖ਼ਲ ਹੋ ਕੇ ਰੁਮਾਲ ਹੱਥ ਉਪਰ ਡਰਾ ਧਮਕਾ ਕੇ ਸੱਤਿਆ ਦੇਵੀ ਪਤਨੀ ਕੇਵਲ ਕ੍ਰਿਸ਼ਨ ਵਾਸੀ ਗੀਤਾ ਭਵਨ ਵਾਲੀ ਗਲੀ ਬਰਨਾਲਾ ਤੋਂ ਕਰੀਬ 10 ਹਜ਼ਾਰ ਰੁਪਏ ਦੀ ਖੋਹ ਕੀਤੀ ਸੀ। ਜਿਸ ਸਬੰਧੀ ਥਾਣਾ ਸਿਟੀ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।

ਉਹਨਾਂ ਦੱਸਿਆ ਕਿ ਪੁਲਿਸ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀ ਦੀ ਸ਼ਨਾਖਤ ਕਰਕੇ ਮੁੱਕਦਮੇ ’ਚ ਅੰਮ੍ਰਿਤਪਾਲ ਸਿੰਘ ਉਰਫ ਗੰਗੂ ਪੁੱਤਰ ਗੁਰਜੰਟ ਸਿੰਘ ਵਾਸੀ ਸੰਘੇੜਾ ਨੂੰ ਨਾਮਜ਼ਦ ਕੀਤਾ ਗਿਆ ਹੈ। ਮੁਲਜ਼ਮ ਅੰਮ੍ਰਿਤਪਾਲ ਸਿੰਘ ਇਕ ਹੋਰ ਮਾਮਲੇ ਤਹਿਤ ਥਾਣਾ ਸਦਰ ਬਰਨਾਲਾ ’ਚ ਗ੍ਰਿਫ਼ਤਾਰ ਹੋ ਚੁੱਕਾ ਹੈ, ਜਿਸਨੂੰ ਜਲਦੀ ਹੀ ਪ੍ਰੋਡਕਸ਼ਨ ਵਰੰਟ ’ਤੇ ਲਿਆ ਕੇ ਮੁਕੱਦਮੇ ’ਚ ਗ੍ਰਿਫ਼ਤਾਰ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਪਤਾ ਚੱਲਿਆ ਹੈ ਕਿ ਉਸਨੇ ਵਾਰਦਾਤ ਸਮੇਂ ਇੱਕ ਖਿਡੌਣਾ ਪਿਸਤੌਲ ਵਰਤਿਆ ਸੀ, ਜਿਸਦੀ ਰਿਕਵਰੀ ਬਾਕੀ ਹੈ। ਉਹਨਾਂ ਦੱਸਿਆ ਕਿ ਮੁਲਜ਼ਮ ਨਸ਼ੇ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਉਸ ਕੋਲ ਪੈਸੇ ਨਹੀਂ ਸੀ। ਪੈਸੇ ਦੀ ਪੂਰਤੀ ਲਈ ਉਸਨੇ ਇਹ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ।

ABOUT THE AUTHOR

...view details