ਪੰਜਾਬ

punjab

ਅੰਮ੍ਰਿਤਸਰ ਤੋਂ ਨਵੀਂ ਦਿੱਲੀ ਵੱਲ ਰਵਾਨਾ ਹੋਈ ਵੰਦੇ ਭਾਰਤ ਐਕਸਪ੍ਰੈਸ, ਸਾਂਸਦ ਗੁਰਜੀਤ ਔਜਲਾ ਨੇ ਕੀਤਾ ਪੀਐਮ ਮੋਦੀ ਦਾ ਧੰਨਵਾਦ

By ETV Bharat Punjabi Team

Published : Dec 30, 2023, 3:32 PM IST

Updated : Dec 30, 2023, 5:18 PM IST

Vande Bharat Train Ravana: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਭਾਰਤ ਨੂੰ ਅੱਠ ਵੰਦੇ ਭਾਰਤ ਟ੍ਰੇਨਾਂ ਸਮਰਪਿਤ ਕੀਤੀਆਂ ਗਈਆ। ਜਿੱਥੇ ਪੰਜਾਬ ਤੋਂ ਚੱਲਣ ਵਾਲੀਆਂ ਟ੍ਰੇਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਯੁੱਧਿਆ ਤੋਂ ਹਰੀ ਝੰਡੀ ਦਿੱਤੀ ਗਈ। ਇਸ ਤਹਿਤ ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਔਝਲਾ ਨੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ।

Vande Bharat Express departed from Amritsar to New Delhi, MP Gurjit Aujla thanked PM Modi
ਅੰਮ੍ਰਿਤਸਰ ਤੋਂ ਨਵੀਂ ਦਿੱਲੀ ਵੱਲ ਰਵਾਨਾ ਹੋਈ ਵੰਦੇ ਭਾਰਤ ਐਕਸਪ੍ਰੈਸ,ਸਾਂਸਦ ਗੁਰਜੀਤ ਔਜਲਾ ਨੇ ਕੀਤਾ ਪੀਐਮ ਮੋਦੀ ਦਾ ਧੰਨਵਾਦ

ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਨਵੀਂ ਦਿੱਲੀ ਲਈ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਰਵਾਨਾ ਹੋ ਗਈ ਹੈ। ਪੀਐੱਮ ਮੋਦੀ ਨੇ ਅਯੁੱਧਿਆ 'ਚ 8 ਟ੍ਰੇਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਵੰਦੇ ਭਾਰਤ ਐਕਸਪ੍ਰੈੱਸ ਨੂੰ ਲੈ ਕੇ ਸ਼ਹਿਰ ਵਾਸੀਆਂ 'ਚ ਭਾਰੀ ਉਤਸ਼ਾਹ ਹੈ। ਰਵਾਨਗੀ ਤੋਂ ਪਹਿਲਾਂ ਟਰੇਨ 'ਚ ਸਫਰ ਕਰਨ ਵਾਲੇ ਲੋਕ ਇਸ ਟਰੇਨ ਨਾਲ ਸੈਲਫੀ ਲੈ ਰਹੇ ਸਨ ਤੇ ਇਸ ਪਲ ਨੂੰ ਆਪਣੇ ਮੋਬਾਇਲ 'ਚ ਕੈਦ ਕਰ ਰਹੇ ਸਨ। ਯਾਤਰੀਆਂ ਮੁਤਾਬਿਕ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸ਼ਹਿਰ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਇਹ ਉਨ੍ਹਾਂ ਲਈ ਇਤਿਹਾਸਕ ਪਲ ਹੈ। ਉਹ ਪਹਿਲੀ ਵਾਰ ਅਜਿਹੀ ਟਰੇਨ 'ਚ ਸਫਰ ਕਰ ਰਹੇ ਹਨ। ਟਰੇਨ ਨੂੰ ਲੈ ਕੇ ਜਾਣ ਵਾਲੇ ਟਰੇਨ ਮੈਨੇਜਰ ਦੇ ਨਾਲ ਯਾਤਰੀ ਆਪਣੇ ਮੋਬਾਈਲ 'ਚ ਫੋਟੋ ਖਿਚਵਾਉਂਦੇ ਨਜ਼ਰ ਆਏ। ਇੰਨਾ ਹੀ ਨਹੀਂ ਹਰ ਵਿਅਕਤੀ ਇਸ ਟਰੇਨ ਨੂੰ ਆਪਣੇ ਮੋਬਾਈਲ 'ਚ ਕੈਦ ਕਰ ਰਿਹਾ ਸੀ।

ਅੰਮ੍ਰਿਤਸਰ ਤੋਂ ਨਵੀਂ ਦਿੱਲੀ ਵੱਲ ਰਵਾਨਾ ਹੋਈ ਵੰਦੇ ਭਾਰਤ ਐਕਸਪ੍ਰੈਸ,ਸਾਂਸਦ ਗੁਰਜੀਤ ਔਜਲਾ ਨੇ ਕੀਤਾ ਪੀਐਮ ਮੋਦੀ ਦਾ ਧੰਨਵਾਦ

ਹੁਣ ਦਿੱਲੀ ਜ਼ਿਆਦਾ ਦੂਰ ਨਹੀਂ: ਰੇਲਗੱਡੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਦਿੱਲੀ ਜ਼ਿਆਦਾ ਦੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਕਹਾਵਤ ਸੀ ਕਿ ਦਿੱਲੀ ਦੂਰ ਨਹੀਂ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੰਦੇ ਭਾਰਤ ਟਰੇਨ ਚਲਾ ਕੇ ਇਸ ਕਹਾਵਤ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਦੇ ਨਾਲ-ਨਾਲ ਅੰਮ੍ਰਿਤਸਰ ਵਾਸੀਆਂ ਨੂੰ ਦਿੱਤਾ ਗਿਆ ਵੱਡਾ ਤੋਹਫਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋ ਕਿਹਾ ਉਹ ਕੀਤਾ। ਮੌਦੀ ਦੀ ਅਗਵਾਈ 'ਚ ਦੇਸ਼ ਤਰੱਕੀ ਦੇ ਰਾਹ 'ਤੇ ਹੈ। ਅੱਜ ਦੇਸ਼ ਮਹਾਨ ਉਚਾਈਆਂ ਨੂੰ ਛੂਹ ਰਿਹਾ ਹੈ। ਉਨ੍ਹਾਂ ਕਿਹਾ ਕਿ ਵੰਦੇ ਭਾਰਤ ਐਕਸਪ੍ਰੈਸ ਦੇ ਚੱਲਣ ਨਾਲ ਲੋਕਾਂ ਦੀ ਯਾਤਰਾ ਆਸਾਨ ਹੋ ਜਾਵੇਗੀ। ਇਸ ਟਰੇਨ 'ਚ ਸਫਰ ਕਰਕੇ ਯਾਤਰੀ ਹਵਾਈ ਸਫਰ ਵਰਗਾ ਆਨੰਦ ਲੈ ਸਕਣਗੇ।

ਗੁਰਜੀਤ ਸਿੰਘ ਔਜਲਾ ਨੇ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ:ਉਦਘਾਟਨੀ ਸਮਾਰੋਹ 'ਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਇਸ ਟਰੇਨ ਨੂੰ ਚਲਾਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਅਤੇ ਰੇਲ ਮੰਤਰੀ ਦੇ ਧੰਨਵਾਦੀ ਹਨ। ਜਿਨ੍ਹਾਂ ਨੇ ਉਨ੍ਹਾਂ ਦੀ ਮੰਗ ਪੂਰੀ ਕੀਤੀ ਹੈ। ਇਸ ਦੇ ਨਾਲ ਹੀ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਟਰੇਨ ਨਾਲ ਬਹੁਤ ਜਿਆਦਾ ਫਾਇਦਾ ਮਿਲਣ ਵਾਲਾ ਹੈ ਅਤੇ ਖਾਸ ਕਰਕੇ ਪੰਜਾਬ ਦੇ ਵਿੱਚ ਕਾਰੋਬਾਰੀਆਂ ਨੂੰ ਇਸ ਟ੍ਰੇਨ ਦੇ ਰਸਤੇ ਬਹੁਤ ਜਿਆਦਾ ਫਾਇਦਾ ਮਿਲੇਗਾ। ਕਿਉਂਕਿ ਸਭ ਤੋਂ ਤੇਜ਼ ਚੱਲਣ ਵਾਲੀ ਇਹ ਟ੍ਰੇਨ ਹੈ ਜੋ ਮਹਿਜ਼ ਪੰਜ ਘੰਟਿਆਂ ਦੇ ਵਿੱਚ ਅੰਮ੍ਰਿਤਸਰ ਤੋਂ ਦਿੱਲੀ ਯਾਤਰੀ ਨੂੰ ਪਹੁੰਚਾਵੇਗੀ ਤੇ ਇਸਦਾ ਟਾਈਮ ਵੀ ਬਹੁਤ ਵਧੀਆ ਹੈ ਜੋ ਸਵੇਰੇ 8 ਵਜੇ ਚੱਲ ਕੇ 1 ਵਜੇ ਦੇ ਕਰੀਬ ਦਿੱਲੀ ਪਹੁੰਚ ਜਾਵੇਗੀ। ਔਜਲਾ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਹੁਣ ਜਲਦ ਹੀ ਅੰਮ੍ਰਿਤਸਰ ਤੋਂ ਬੁਲਟ ਟ੍ਰੇਨ ਸ਼ੁਰੂ ਕਰਨ ਦੀਆਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਅਤੇ ਆਉਣ ਵਾਲੇ ਸਮੇਂ ਵਿੱਚ ਅੰਮ੍ਰਿਤਸਰ ਤੋਂ ਬੁੱਲਟ ਟਰੇਨ ਵੀ ਸ਼ੁਰੂ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਇਹ ਟਰੇਨ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਲਈ ਚੱਲ ਰਹੀ ਹੈ ਤੇ ਇਸ ਦਾ ਜਲੰਧਰ 'ਚ ਵੀ ਸਟਾਪੇਜ ਹੋਵੇਗਾ। ਇਹ ਟਰੇਨ ਅੱਜ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਜਲੰਧਰ ਕੈਂਟ ਸਟੇਸ਼ਨ ਪਹੁੰਚੇਗੀ, ਜੋ ਸ਼ੁੱਕਰਵਾਰ ਨੂੰ ਛੱਡ ਕੇ ਹਫ਼ਤੇ ਦੇ 6 ਦਿਨ ਚੱਲੇਗੀ ਤੇ ਸਵੇਰੇ 9:12 ਵਜੇ ਸਟੇਸ਼ਨ 'ਤੇ ਪਹੁੰਚੇਗੀ ਜਿੱਥੇ ਇਸ ਦਾ 2 ਮਿੰਟ ਦਾ ਸਟਾਪੇਜ ਹੋਵੇਗਾ, ਹਾਲਾਂਕਿ ਸ਼ਨੀਵਾਰ ਨੂੰ ਇਹ ਟਰੇਨ ਟ੍ਰਾਇਲ ਬੇਸ 'ਤੇ ਹੋਣ ਕਾਰਨ ਦੇਰੀ ਨਾਲ ਪਹੁੰਚੇਗੀ

Last Updated : Dec 30, 2023, 5:18 PM IST

ABOUT THE AUTHOR

...view details