ETV Bharat / bharat

PM Modi In Ayodhya : ਦਲਿਤਾਂ ਦੇ ਘਰ ਜਾ ਸਕਦੇ ਹਨ ਪੀਐਮ ਮੋਦੀ, ਵੰਦੇ ਭਾਰਤ ਐਕਸਪ੍ਰੈਸ ਸਣੇ 8 ਰੇਲਗੱਡੀਆਂ ਕੀਤੀਆਂ ਰਵਾਨਾ

author img

By ETV Bharat Punjabi Team

Published : Dec 30, 2023, 1:26 PM IST

PM Modi In Ayodhya
PM Modi In Ayodhya

PM Modi Ayodhya Visit : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਰਾਮਨਗਰੀ ਅਯੁੱਧਿਆ ਵਿੱਚ ਦੌਰਾ ਕਰ ਰਹੇ ਹਨ। ਅਯੁੱਧਿਆ ਏਅਰਪੋਰਟ ਤੋਂ ਪੀਐਮ ਮੋਦੀ ਦਾ ਕਾਫਲਾ ਰੋਡ ਸ਼ੋਅ ਦੇ ਰੂਪ ਵਿੱਚ ਰੇਲਵੇ ਸਟੇਸ਼ਨ ਪਹੁੰਚਿਆ। ਅਯੁੱਧਿਆ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਦੇ ਹੋਏ ਪੀਐਮ ਮੋਦੀ ਨੇ ਵੰਦੇ ਭਾਰਤ ਐਕਸਪ੍ਰੈਸ ਸਣੇ 8 ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਅਯੁੱਧਿਆ/ਉੱਤਰ ਪ੍ਰਦੇਸ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਮੁਤਾਬਕ ਅਯੁੱਧਿਆ ਪਹੁੰਚ ਗਏ ਹਨ। ਮਹਾਰਿਸ਼ੀ ਵਾਲਮੀਕਿ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ, ਉਨ੍ਹਾਂ ਨੇ ਰੋਡ ਸ਼ੋਅ ਰਾਹੀਂ ਅਯੁੱਧਿਆ ਦੇ ਮਹਾਰਿਸ਼ੀ ਵਾਲਮੀਕਿ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅਯੁੱਧਿਆ ਧਾਮ ਜੰਕਸ਼ਨ ਰੇਲਵੇ ਸਟੇਸ਼ਨ ਤੱਕ ਦੀ ਯਾਤਰਾ ਪੂਰੀ ਕੀਤੀ। ਰਾਮਨਗਰੀ ਅਯੁੱਧਿਆ ਵਿੱਚ ਪੀਐਮ ਮੋਦੀ ਦੇ ਸਵਾਗਤ ਲਈ ਬੇਮਿਸਾਲ ਤਿਆਰੀਆਂ ਕੀਤੀਆਂ ਗਈਆਂ ਸਨ। ਅਯੁੱਧਿਆ ਦੇ ਸੰਤਾਂ ਅਤੇ ਆਮ ਨਾਗਰਿਕਾਂ ਨੇ ਪੀਐਮ ਮੋਦੀ ਦਾ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਤਾ ਮੰਗੇਸ਼ਕਰ ਚੌਕ ਤੋਂ ਧਰਮਪਥ ਰਾਹੀਂ ਅਯੁੱਧਿਆ ਧਾਮ ਵਿੱਚ ਦਾਖ਼ਲ ਹੋਏ। ਇਸ ਤੋਂ ਬਾਅਦ ਟੇਢੀ ਬਾਜ਼ਾਰ ਚੌਰਾਹੇ ਤੋਂ ਹੁੰਦੇ ਹੋਏ ਤੁਲਸੀ ਉਡਿਆਨ, ਬਾਬੂ ਬਾਜ਼ਾਰ ਡਾਕਖਾਨਾ, ਹਨੂੰਮਾਨਗੜ੍ਹੀ ਚੌਕ, ਰਾਮ ਜਨਮ ਭੂਮੀ ਮਾਰਗ, ਰਾਮਨਗਰ ਹੁੰਦੇ ਹੋਏ ਅਯੁੱਧਿਆ ਧਾਮ ਜੰਕਸ਼ਨ ਰੇਲਵੇ ਸਟੇਸ਼ਨ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਈ ਥਾਵਾਂ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।

  • पुनर्विकसित अयोध्या धाम जंक्शन रेलवे स्टेशन का उद्घाटन तथा नई अमृत भारत ट्रेनों और वंदे भारत ट्रेनों को हरी झंडी दिखाकर रवाना करते तथा अन्य रेलवे परियोजनाएं राष्ट्र को समर्पित करते माननीय प्रधानमंत्री श्री @narendramodi जी#NayeBharatKiNayiAyodhya https://t.co/Yl8T1koO6J

    — CM Office, GoUP (@CMOfficeUP) December 30, 2023 " class="align-text-top noRightClick twitterSection" data=" ">

11000 ਕਰੋੜ ਰੁਪਏ ਦੇ ਵੱਡੇ ਪ੍ਰੋਜੈਕਟਾਂ ਦਾ ਤੋਹਫਾ: ਪੀਐਮ ਮੋਦੀ ਦਾ ਇਹ ਕਾਫਲਾ ਕਰੀਬ 15 ਕਿਲੋਮੀਟਰ ਦਾ ਸਫ਼ਰ ਪੂਰਾ ਕਰਕੇ ਅਯੁੱਧਿਆ ਰੇਲਵੇ ਸਟੇਸ਼ਨ ਪਹੁੰਚਿਆ ਹੈ। ਅਯੁੱਧਿਆ ਦੇ ਲੋਕਾਂ ਨੇ ਪੂਰੇ ਰੂਟ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਅੱਜ ਅਯੁੱਧਿਆ ਲਈ ਇਤਿਹਾਸਕ ਦਿਨ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮਨਗਰੀ ਪਹੁੰਚ ਚੁੱਕੇ ਹਨ ਅਤੇ ਰਾਮਨਗਰੀ ਅਯੁੱਧਿਆ ਨੂੰ ਲਗਭਗ 11000 ਕਰੋੜ ਰੁਪਏ ਦੇ ਵੱਡੇ ਪ੍ਰੋਜੈਕਟਾਂ ਦਾ ਤੋਹਫਾ ਦੇ ਰਹੇ ਹਨ।

ਇਸ ਦੇ ਨਾਲ ਹੀ, ਪੀਐਮ ਮੋਦੀ ਕਿਸੇ ਦਲਿਤ ਦੇ ਘਰ ਮਿਲਣ ਜਾ ਸਕਦੇ ਹਨ। ਪੀਐਮ ਮੋਦੀ ਅਯੁੱਧਿਆ ਦੇ ਰਾਜਘਾਟ ਖੇਤਰ ਦੇ ਕੰਧਰਾਪੁਰ ਇਲਾਕੇ ਵਿੱਚ ਦਲਿਤ ਰਵਿੰਦਰ ਮਾਝੀ ਦੇ ਘਰ ਜਾ ਸਕਦੇ ਹਨ। ਇਸ ਸਬੰਧੀ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਸੀਨੀਅਰ ਸੁਰੱਖਿਆ ਅਧਿਕਾਰੀ ਵੀ ਰਵਿੰਦਰ ਮਾਝੀ ਦੇ ਘਰ ਪਹੁੰਚ ਗਏ ਹਨ।

ਵੰਦੇ ਭਾਰਤ ਐਕਸਪ੍ਰੈਸ ਸਣੇ 8 ਰੇਲਗੱਡੀਆਂ ਕੀਤੀਆਂ ਰਵਾਨਾ: ਅਯੁੱਧਿਆ ਪਹੁੰਚਣ 'ਤੇ ਸਾਧੂਆਂ ਅਤੇ ਸੰਤਾਂ ਨੇ ਸ਼ੰਖ ਵਜਾ ਕੇ ਅਤੇ ਵੈਦਿਕ ਮੰਤਰਾਂ ਦਾ ਜਾਪ ਕਰਕੇ ਪੀਐਮ ਮੋਦੀ ਦਾ ਸਵਾਗਤ ਕੀਤਾ। ਅਯੁੱਧਿਆ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨ ਲਈ ਉੱਥੇ ਪਹੁੰਚੇ ਹਨ। ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਰਾਮਨਗਰੀ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਨਾਲ ਜੋੜਨ ਵਾਲੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜਿਸ ਨੂੰ ਭਾਰਤ ਦੀ ਅਰਧ-ਬੁਲੇਟ ਟ੍ਰੇਨ ਕਿਹਾ ਜਾਂਦਾ ਹੈ। ਅੰਮ੍ਰਿਤ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਵੀ ਕੀਤਾ। ਇਸ ਤੋਂ ਬਾਅਦ ਪੀਐਮ ਮੋਦੀ ਮਹਾਰਿਸ਼ੀ ਵਾਲਮੀਕਿ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕਰਨਗੇ। ਮੋਦੀ ਹਵਾਈ ਅੱਡੇ ਦੇ ਨੇੜੇ ਇਕ ਜਨ ਸਭਾ ਨੂੰ ਸੰਬੋਧਨ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.