ਪੰਜਾਬ

punjab

Murder In Amritsar: ਜੰਡਿਆਲਾ ਗੁਰੂ ਵਿੱਚ 2 ਵਿਅਕਤੀਆਂ ਉੱਤੇ ਤਾਬੜ-ਤੋੜ ਫਾਇਰਿੰਗ, ਦੋਨਾਂ ਦੀ ਇਲਾਜ ਦੌਰਾਨ ਮੌਤ

By ETV Bharat Punjabi Team

Published : Oct 30, 2023, 12:51 PM IST

Updated : Oct 30, 2023, 2:56 PM IST

ਪੰਜਾਬ ਵਿੱਚ ਲਗਾਤਾਰ ਇਹ ਲੁੱਟ ਖੋਹ ਅਤੇ ਕਤਲ ਦੇ ਮਾਮਲੇ ਵੱਧਦੇ ਹੋਏ ਨਜ਼ਰ ਆ ਰਹੇ ਹਨ। ਤਾਜ਼ਾ ਮਾਮਲਾ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਹੈ, ਜਿੱਥੇ ਰਾਹ ਜਾਂਦੇ 2 ਵਿਅਕਤੀਆਂ ਦਾ ਗੋਲੀਆਂ ਮਾਰ ਕੇ ਕਤਲ (Murder In Amritsar) ਕਰ ਦਿੱਤਾ ਗਿਆ।

Murder In Amritsar
Murder In Amritsar

ਜੰਡਿਆਲਾ ਗੁਰੂ ਵਿੱਚ 2 ਵਿਅਕਤੀਆਂ ਉੱਤੇ ਤਾਬੜ-ਤੋੜ ਫਾਇਰਿੰਗ

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਜਿੱਥੇ ਕਿ ਜੰਡਿਆਲਾ ਗੁਰੂ ਦੇ ਸ਼ਹੀਦ ਊਧਮ ਸਿੰਘ ਚੌਕ ’ਚ ਅਣਪਛਾਤੇ ਵਿਅਕੀਆਂ ਵਲੋਂ ਕੀਤੀ ਫਾਇਰਿੰਗ ਦੌਰਾਨ (Murder In Amritsar) ਦੋ ਵਿਅਕਤੀਆਂ ਦੀ ਮੌਤ ਹੋ ਗਈ। ਐਤਵਾਰ ਦੀ ਸ਼ਾਮ ਕਰੀਬ 6:30 ਵਜੇ ਦੋ ਵਿਅਕਤੀਆਂ ਅੰਮ੍ਰਿਤਪਾਲ ਸਿੰਘ ਉਰਫ ਸਾਜਨ ਤੇ ਕੁਲਵੰਤ ਸਿੰਘ ਉੱਤੇ ਗੋਲੀਆਂ ਚਲਾਈਆਂ ਗਈਆਂ।

ਇਲਾਜ ਦੌਰਾਨ ਦੋਨਾਂ ਨੇ ਤੋੜਿਆ ਦਮ:ਦੱਸ ਦਈਏ ਕਿ ਕਿ ਅੰਮ੍ਰਿਤਪਾਲ ਦੀ ਉਮਰ ਕਰੀਬ 35 ਸਾਲ ਅਤੇ ਕੁਲਵੰਤ ਸਿੰਘ ਦੀ ਉਮਰ 60 ਕੁ ਸਾਲ ਦੱਸੀ ਜਾ ਰਹੀ ਹੈ। ਦੋਨਾਂ ਨੂੰ ਗੰਦਾ ਨਾਲ ਪਟਵਾਰਖਾਨੇ ਰੋਡ ਲਾਗੇ ਤਾਬੜਤੋੜ ਗੋਲ਼ੀਆਂ ਚਲਾ ਕੇ ਜ਼ਖ਼ਮੀ ਕੀਤਾ ਗਿਆ। ਬਾਅਦ ਵਿਚ ਹਸਪਤਾਲ ਵਿਖੇ ਇਲਾਜ ਦੌਰਾਨ ਪਹਿਲਾਂ ਅੰਮ੍ਰਿਤਪਾਲ ਸਿੰਘ ਉਰਫ ਸਾਜਨ ਦੀ ਮੌਤ ਹੋ ਗਈ (Two Person Shot Died In Jandiala Guru) ਅਤੇ ਬਾਅਦ ਵਿਚ ਦੂਜੇ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕ ਸਾਜਨ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ, ਜੋ ਕਿ ਥੋੜਾ ਸਮਾਂ ਪਹਿਲਾਂ ਜ਼ਮਾਨਤ ਉੱਤੇ ਆਇਆ ਸੀ।

ਮ੍ਰਿਤਕ ਉੱਤੇ ਪਰਚੇ ਦਰਜ ਸਨ:ਮੌਕੇ ਉੱਤੇ ਪਹੁੰਚੇ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲੇ ਪੈਦਲ ਹੀ ਆਏ ਸਨ, ਜਿਸ ਨਾਲ ਜਾਪਦਾ ਹੈ ਕਿ ਉਹ ਨੇੜੇ ਇਲਾਕੇ ਦੇ ਹੀ ਹੋਣਗੇ। ਮ੍ਰਿਤਕ ਸਾਜਨ ਉੱਤੇ ਵੀ ਪਰਚੇ ਦਰਜ ਹਨ, ਹੋ ਸਕਦਾ ਹੈ ਕਿ ਸਾਜਿਸ਼ ਤਹਿਤ ਕਤਲ ਹੋਇਆ ਹੋਵੇ। ਬਾਕੀ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਜੰਡਿਆਲਾ ਗੁਰੂ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਸ਼ਰੇਆਮ ਗੋਲੀਆਂ ਚਲਾ ਕੇ ਰੱਫੂਚੱਕਰ ਹੋ ਜਾਂਦੇ ਹਨ। ਪੁਲਿਸ ਬਾਅਦ ਵਿਚ ਆ ਕੇ ਕਾਗ਼ਜ਼ ਕਾਲੇ ਕਰਦਿਆਂ ਉਨ੍ਹਾਂ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਲਦੀ ਉਨ੍ਹਾਂ ਨੂੰ ਫੜ ਲਏ ਜਾਣ ਦਾ ਭਰੋਸਾ ਦਿੰਦੀ ਹੈ। ਇਨ੍ਹਾਂ ਘਟਨਾਵਾਂ ਦਾ ਜੰਡਿਆਲਾ ਗੁਰੂ ਅਤੇ ਆਸਪਾਸ ਪਿੰਡਾਂ ਵਿਚ ਦਹਿਸ਼ਤ ਦਾ ਮਾਹੌਲ ਹੈ।

Last Updated :Oct 30, 2023, 2:56 PM IST

ABOUT THE AUTHOR

...view details