ਪੰਜਾਬ

punjab

ਪਿਛਲੇ ਕੁਝ ਦਿਨਾਂ ਤੋਂ ਲਾਪਤਾ 19 ਸਾਲਾ ਨੌਜਵਾਨ ਦੀ ਜੰਗਲਾਂ ਵਿੱਚੋਂ ਲਾਸ਼ ਬਰਾਮਦ

By

Published : Dec 25, 2022, 11:37 AM IST

Updated : Dec 25, 2022, 12:28 PM IST

ਅੰਮ੍ਰਿਤਸਰ ਦੇ ਪਿੰਡ ਭੈਣੀ ਰਾਜਪੁਤਾ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਨੌਜਵਾਨ ਜਸਵਿੰਦਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਹ 16 ਦਸੰਬਰ ਤੋਂ ਲਾਪਤਾ ਸੀ, ਅਤੇ ਉਸ ਦੀ ਲਾਸ਼ (dead body of a 19-year-old boy missing) ਮਿਲੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

dead body of boy found
ਪਿਛਲੇ ਕੁਝ ਦਿਨਾਂ ਤੋਂ ਲਾਪਤਾ 19 ਸਾਲਾ ਨੌਜਵਾਨ ਦੀ ਲਾਸ਼ ਬਰਾਮਦ

ਪਿਛਲੇ ਕੁਝ ਦਿਨਾਂ ਤੋਂ ਲਾਪਤਾ 19 ਸਾਲਾ ਨੌਜਵਾਨ ਦੀ ਜੰਗਲਾਂ ਵਿੱਚੋਂ ਲਾਸ਼ ਬਰਾਮਦ

ਅੰਮ੍ਰਿਤਸਰ: ਜ਼ਿਲ੍ਹੇ ਦੇ ਪਿੰਡ ਭੈਣੀ ਰਾਜਪੁਤਾ ਦੇ 19 ਸਾਲਾ ਜਸਵਿੰਦਰ ਸਿੰਘ ਦੀ ਲਾਸ਼ ਪਿੰਡ ਦੇ ਜੰਗਲਾਂ ਵਿੱਚੋਂ ਬਰਾਮਦ ਹੋਈ ਹੈ। ਇਸ ਸੰਬਧੀ ਮੌਕੇ ਉੱਤੇ ਪਹੁੰਚੀ ਪੁਲਿਸ ਟੀਮ ਅਤੇ ਤਹਿਸੀਲਦਾਰ ਅਤੇ ਪਰਿਵਾਰਕ ਮੈਂਬਰਾ ਦੀ ਸ਼ਨਾਖਤ ਤੋਂ ਬਾਅਦ ਪੁਲਿਸ (Amritsar crime news) ਵਲੋਂ ਲਾਸ਼ ਕਬਜੇ ਵਿਚ ਲੈਕੇ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ:ਇਸ ਸੰਬਧੀ ਜਾਣਕਾਰੀ ਦਿੰਦਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਜਸਵਿੰਦਰ ਸਿੰਘ, ਜਿਸ ਦਾ ਉਮਰ 19 ਸਾਲ ਸੀ, ਉਹ ਅਜੇ ਕੁਵਾਰਾ ਸੀ। 16 ਦਸੰਬਰ ਨੂੰ ਮੋਟਰਸਾਈਕਲ ਅਤੇ ਮੋਬਾਇਲ ਲੈ ਕੇ ਘਰੋਂ ਗਿਆ ਸੀ, (boy missing for the past few days) ਪਰ ਵਾਪਿਸ ਨਹੀ ਪਰਤਿਆ। ਪੁਲਿਸ ਵਲੋਂ 72 ਘੰਟੇ ਬੀਤਣ ਤੋ ਬਾਅਦ ਰਿਪੋਰਟ ਦਰਜ ਕੀਤੀ ਗਈ ਅਤੇ ਅੱਜ ਐਤਵਾਰ ਨੂੰ ਸ਼ਿਕਾਰੀ ਕੁੱਤਿਆ ਨਾਲ ਸ਼ਿਕਾਰ ਕਰਨ ਗਏ ਪਿੰਡ ਵਾਸੀਆਂ ਨੂੰ ਜੰਗਲ ਵਿਚੋਂ ਇਕ ਦੱਬੀ ਹੋਈ ਲਾਸ਼ ਮਿਲੀ ਹੈ।


ਇਸ ਸੰਬਧੀ ਜਸਵਿੰਦਰ ਦੇ ਪਿਤਾ ਵਲੋਂ ਕੱਪੜੇ ਅਤੇ ਬੂਟਾਂ ਤੋਂ ਉਸ ਦੀ ਸ਼ਨਾਖਤ ਕੀਤੀ ਗਈ। ਲਾਸ਼ ਦੀ ਹਾਲਤ ਮੁਤਾਬਕ ਚਾਰ ਤੋ ਪੰਜ ਵਿਅਕਤੀਆਂ ਵੱਲੋਂ ਉਸ ਨੂੰ ਮਾਰੇ ਜਾਣ ਦਾ ਖਦਸ਼ਾ ਹੈ। ਪਰਿਵਾਰ ਤੇ ਪਿੰਡ ਵਾਸੀਆਂ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ।



ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ:ਇਸ ਸੰਬਧੀ ਜਾਣਕਾਰੀ ਦਿੰਦਿਆ ਪੁਲਿਸ ਜਾਂਚ ਅਧਿਕਾਰੀ ਥਾਣਾ ਘਰਿੰਡਾ ਦੇ ਐਸਐਚਓ ਨੇ ਦੱਸਿਆ ਕਿ ਤਹਿਸੀਲਦਾਰ ਸਾਬ੍ਹ ਦੀ ਹਾਜਰੀ ਵਿੱਚ ਪਰਿਵਾਰ ਨੇ ਲਾਸ਼ ਦੀ ਸ਼ਨਾਖਤ ਕੀਤੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕੀਤੀ ਜਾਵੇਗੀ। ਪਰ, ਪਰਿਵਾਰ ਦੇ ਦੱਸਣ ਮੁਤਾਬਿਕ ਕਿਸੇ ਵੀ ਤਰ੍ਹਾਂ ਦੀ ਰਜਿੰਸ਼ ਦਾ ਮਾਮਲਾ ਸਾਹਮਣੇ ਨਹੀ ਆਇਆ ਹੈ। ਉਨ੍ਹਾਂ ਕਿਹਾ ਕਿ ਜੋ ਵੀ ਤੱਥ ਜਾਂਚ ਦੌਰਾਨ ਸਾਹਮਣੇ ਆਉਣਗੇ, ਉਸ ਦੇ ਆਧਾਰ ਉੱਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ:ਬਰਨਾਲਾ ’ਚ ਪਾਣੀ ਵਿੱਚ ਤੈਰਦਾ ਮੁਗਰੀ ਫਾਰਮ, ਰਵਾਇਤੀ ਖੇਤੀ ਛੱਡ ਕਈ ਗੁਣਾ ਜ਼ਿਆਦਾ ਕਮਾ ਰਿਹਾ ਕਿਸਾਨ, ਜਾਣੋ ਪੂਰੀ ਕਹਾਣੀ

Last Updated : Dec 25, 2022, 12:28 PM IST

ABOUT THE AUTHOR

...view details