ਪੰਜਾਬ

punjab

Gurpurab 2023: ਗੁਰਪੁਰਬ ਮੌਕੇ ਦੇਸੀ ਵਿਦੇਸ਼ੀ ਫੁੱਲਾਂ ਨਾਲ ਸਜਾਇਆ ਗਿਆ ਸੱਚਖੰਡ ਸ੍ਰੀ ਦਰਬਾਰ ਸਾਹਿਬ

By ETV Bharat Punjabi Team

Published : Oct 29, 2023, 4:26 PM IST

ਪ੍ਰਕਾਸ਼ ਪੁਰਬ ਗੁਰੂ ਰਾਮਦਾਸ ਜੀ ਸੁੰਦਰ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਸ੍ਰੀ ਦਰਬਾਰ ਸਾਹਿਬ ਸਮੂਹ ਦੀ ਸਜਾਵਟ ਕੀਤੀ ਜਾ ਰਹੀ ਹੈ। ਇਹ ਫੁੱਲ ਵਿਸ਼ੇਸ਼ ਤੌਰ 'ਤੇ ਹਵਾਈ ਜਹਾਜ਼ ਅਤੇ ਦੇਸ਼ 'ਚ ਰੈਫਰਿਜਰੇਸ਼ਨ ਵਾਲੀਆਂ ਗੱਡੀਆਂ ਰਾਹੀਂ ਲਿਆਂਦੇ ਗਏ ਹਨ। (Sachkhand Sri Darbar Sahib decorated with exotic flowers)

Sachkhand Sri Darbar Sahib decorated with exotic flowers on the occasion of guru purab
ਗੁਰਪੁਰਬ ਮੌਕੇ ਦੇਸੀ ਵਿਦੇਸ਼ੀ ਫੁੱਲਾਂ ਨਾਲ ਸਜਾਇਆ ਗਿਆ ਸੱਚਖੰਡ ਸ੍ਰੀ ਦਰਬਾਰ ਸਾਹਿਬ

Guru purab: ਗੁਰਪੁਰਬ ਮੌਕੇ ਦੇਸੀ ਵਿਦੇਸ਼ੀ ਫੁੱਲਾਂ ਨਾਲ ਸਜਾਇਆ ਗਿਆ ਸੱਚਖੰਡ ਸ੍ਰੀ ਦਰਬਾਰ ਸਾਹਿਬ

ਅੰਮ੍ਰਿਤਸਰ: ਅੰਮ੍ਰਿਤਸਰ ਸਾਹਿਬ ਦੇ ਬਾਨੀ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 30 ਅਕਤੂਬਰ ਨੂੰ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਕਾਸ਼ ਪੁਰਬ ਦੇ ਸਬੰਧ 'ਚ ਸ੍ਰੀ ਦਰਬਾਰ ਸਾਹਿਬ ਸਮੂਹ ਨੂੰ ਤਰਾਂ-ਤਰਾਂ ਦੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ।

ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਕੀਤੀ ਗਈ ਸਜਾਵਟ:ਪਿਛਲੇ 15 ਸਾਲ ਤੋਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੰਬਈ ਦੀ ਸੰਗਤ ਵੱਲੋਂ ਗੁਰੂ ਘਰ ਦੇ ਅੰਨਨ ਸੇਵਕ ਇਕਬਾਲ ਸਿੰਘ ਦੀ ਅਗਵਾਈ ਹੇਠ ਫੁੱਲਾਂ ਦੀ ਸਜਾਵਟ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਇਸ ਵਾਰ ਵੀ ਮੁੰਬਈ ਤੋਂ 100 ਦੇ ਕਰੀਬ ਸ਼ਰਧਾਲੂ ਅਤੇ ਕਲਕੱਤਾ, ਦਿੱਲੀ ਤੋਂ 100 ਤੋਂ ਵੱਧ ਕਾਰੀਗਰ ਸ੍ਰੀ ਦਰਬਾਰ ਸਾਹਿਬ ਪਹੁੰਚ ਚੁੱਕੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ,ਸ੍ਰੀ ਦਰਬਾਰ ਸਾਹਿਬ ਪਰਿਕਰਮਾ, ਸਾਰੇ ਪ੍ਰਵੇਸ਼ ਦੁਆਰਾਂ ਸਮੇਤ ਸ੍ਰੀ ਦਰਬਾਰ ਸਾਹਿਬ ਸਮੂਹ ਨੂੰ ਮਲੇਸ਼ੀਆ,ਸਿੰਗਾਪੁਰ,ਬੈਂਕਾਕ ਦੇ ਨਾਲ ਨਾਲ ਕਲਕੱਤਾ, ਪੁਣੇ,ਬੰਗਲੌਰ ਸਮੇਤ ਵੱਖ ਵੱਖ ਸਥਾਨਾਂ ਤੋਂ ਆਰਚਿਡ, ਰੋਜ਼,ਕਾਰਨਿਸ਼ਨ,ਗੈਂਡਾ,ਲੀਲੀ, ਗੁਲਸ਼ੀਰੀਂ ਆਦਿ ਅਨੇਕਾਂ ਕਿਸਮਾਂ ਦੇ 20 ਟਨ ਦੇ ਕਰੀਬ ਫੁੱਲਾਂ ਨਾਲ ਸਜਾਉਣ ਦੀ ਸੇਵਾ ਆਰੰਭ ਕੀਤੀ ਗਈ ਹੈ।

'ਹਵਾਈ ਜਹਾਜ਼ ਅਤੇ ਦੇਸ਼ 'ਚ ਰੈਫਰਿਜਰੇਸ਼ਨ ਵਾਲੀਆਂ ਗੱਡੀਆਂ ਰਾਹੀਂ ਲਿਆਂਦੇ ਗਏ ਫੁੱਲ':ਸ੍ਰੀ ਹਰਿਮੰਦਰ ਸਾਹਿਬ ਨੂੰ ਫੁੱਲਾਂ ਨਾਲ ਸਜਾਉਣ ਦੀ ਸੇਵਾ ਕਰ ਰਹੇ ਕਾਰੀਗਰਾਂ ਖ਼ਾਸ ਗਲਬਾਤ ਕਰਦਿਆਂ ਕਿਹਾ, "ਗੁਰੂ ਰਾਮਦਾਸ ਸਾਹਿਬ ਦੀ ਅਪਾਰ ਕਿਰਪਾ ਸਦਕਾ ਉਨ੍ਹਾਂ ਇਹ ਸੇਵਾ ਸਾਡੀ ਝੋਲੀ 'ਚ ਪਾਈ ਹੈ। ਗੁਰੂ ਸਾਹਿਬ ਦੀ ਅਪਾਰ ਕਿਰਪਾ ਨਾਲ ਬੰਬੇ ਦੀ ਸਮੂਹ ਸੰਗਤ ਸਾਡੇ ਨਾਲ ਮਿਲ ਕੇ ਇਹ ਸੇਵਾ ਕਰਦੀ ਹੈ। ਸਾਰੀ ਸੰਗਤ ਬੜੇ ਹੀ ਚਾਵਾਂ ਨਾਲ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ ਇਸ ਸੇਵਾ 'ਚ ਆਪਣਾ ਹਿੱਸਾ ਪਾਉਂਦੀ ਹੈ। ਉਹਨਾਂ ਦੱਸਿਆ ਕਿ ਸਾਡਾ ਇੱਕ ਖਾਸ ਕਾਰੀਗਰ ਮੁੰਬਈ ਤੋਂ ਆਇਆ ਹੈ ਤੇ ਪੰਜੀ ਦੇ ਕਰੀਬ ਕਾਰੀਗਰ ਦਿੱਲੀ ਤੋਂ ਆਏ ਹਨ ਤੇ ਬਾਕੀ ਸੋ ਮੁੰਬਈ ਦੇ ਕਾਰੀਗਰ ਹਨ ਇਹ ਸੇਵਾ ਅਸੀਂ ਤਿੰਨ ਦਿਨਾਂ ਦੇ ਵਿੱਚ ਪੂਰੀ ਕਰਨੀ ਹੈ। ਸ਼ਰਧਾਲੂਆ ਨੇ ਕਿਹਾ ਕਿ ਅਸੀਂ ਬੜੇ ਭਾਗਾਂ ਵਾਲੇ ਹਾਂ ਕਿ ਗੁਰੂ ਰਾਮਦਾਸ ਜੀ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਅਸੀਂ ਖਾਸ ਤੌਰ 'ਤੇ ਮੁੰਬਈ ਤੋਂ ਇੱਥੇ ਸੇਵਾ ਕਰਨ ਦੇ ਲਈ ਆਏ ਹਾਂ। ਉਹਨਾਂ ਕਿਹਾ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਅਸੀਂ ਹਰ ਸਾਲ ਸੇਵਾ ਕਰਨ ਲਈ ਆਉਂਦੇ ਰਹੀਏ।

ABOUT THE AUTHOR

...view details