ਪੰਜਾਬ

punjab

ਅੰਮ੍ਰਿਤਸਰ ਦੇ ਰਣਜੀਤ ਐਵਨਿਊ ਨਜ਼ਦੀਕ ਸੜਕ ਹਾਦਸਾ, 1 ਮੌਤ

By

Published : Oct 25, 2022, 4:54 PM IST

Updated : Oct 25, 2022, 6:48 PM IST

ਅੰਮ੍ਰਿਤਸਰ ਦੇ ਪਾਸ਼ ਏਰੀਆ ਰਣਜੀਤ ਐਵਨਿਊ ਦੇਰ ਰਾਤ ਸੜਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ, ਜਿਸ ਦਾ 3 ਸਾਲ ਦਾ ਇੱਕ ਬੇਟਾ ਗੰਭੀਰ ਜ਼ਖਮੀ ਹੋ ਗਿਆ। Road accident Ranjit Avenue near Amritsar

Road accident Ranjit Avenue near Amritsar
Road accident Ranjit Avenue near Amritsar

ਅੰਮ੍ਰਿਤਸਰ:ਅੰਮ੍ਰਿਤਸਰ ਦੇ ਪਾਸ਼ ਏਰੀਆ ਰਣਜੀਤ ਐਵਨਿਊ ਈ ਬਲਾਕ ਵਿਖੇ ਦੇਰ ਰਾਤ ਇਕ ਸਾਈਕਲ ਸਵਾਰ ਉੱਤੇ ਉਸਦੇ ਬੇਟੇ ਨੂੰ ਇੱਕ ਤੇਜ਼ ਰਫ਼ਤਾਰ ਕਾਰ ਸਵਾਰ ਨੇ ਟੱਕਰ ਮਾਰ ਦਿੱਤੀ, ਜਿਸ ਦੇ ਚੱਲਦੇ ਸਾਈਕਲ ਸਵਾਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਉਹਦੇ ਤਿੰਨ ਸਾਲ ਦਾ ਬੇਟਾ ਜਿਸ ਦਾ ਨਾਂ ਦੇਵਾ ਹੈ, ਉਹ ਗੰਭੀਰ ਮੂਲ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ ਜਿਸਨੂੰ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਉਸ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। Road accident Ranjit Avenue near Amritsar

ਉਥੇ ਥਾਣਾ ਰਣਜੀਤ ਐਵੀਨਿਊ ਦੇ ਸਬ ਇੰਸਪੈਟਰ ਬਲਜਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੱਲ੍ਹ ਦੇਰ ਰਾਤ ਨੂੰ ਰਣਜੀਤ ਐਵਨਿਊ ਦੇ ਈ ਬਲਾਕ ਵਿਖੇ ਇਕ ਤੇਜ਼ ਰਫ਼ਤਾਰ ਕਾਰ ਸਵਾਰ ਵੱਲੋਂ ਇਕ ਸਾਈਕਲ ਸਵਾਰ ਤੇ ਉਸਦੇ ਬੇਟੇ ਨੂੰ ਟੱਕਰ ਮਾਰ ਦਿੱਤੀ। ਜਿਸ ਦੇ ਚੱਲਦੇ ਸਾਈਕਲ ਸਵਾਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਉਸ ਦੇ ਤਿੰਨ ਸਾਲ ਦੇ ਬੇਟੇ ਦੇਵਾ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਹੈ, ਜਿਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।

ਅੰਮ੍ਰਿਤਸਰ ਦੇ ਰਣਜੀਤ ਐਵਨਿਊ ਨਜ਼ਦੀਕ ਸੜਕ ਹਾਦਸਾ, 1 ਮੌਤ

ਉਨ੍ਹਾਂ ਕਿਹਾ ਕਿ ਇਹ ਮ੍ਰਿਤਕ ਜਿਸ ਦਾ ਨਾਂ ਨਨਕੂ ਹੈ ਪਿੱਛੋਂ ਉਹ ਬਿਹਾਰ ਦਾ ਰਹਿਣ ਵਾਲਾ ਹੈ ਤੇ ਇੱਥੇ ਬਸੰਤ ਐਵਨਿਊ ਇਲਾਕਾ ਅੰਮ੍ਰਿਤਸਰ ਵਿੱਚ ਰਹਿੰਦਾ ਸੀ ਤੇ ਉਸਦੇ ਬੇਟੇ ਨੂੰ ਗੰਭੀਰ ਰੂਪ ਵਿਚ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਸੀਂ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਤੇ ਉਸ ਅਣਪਛਾਤੇ ਕਾਰ ਸਵਾਰ ਦਾ ਪਤਾ ਲਗਾ ਰਹੇ ਹਾਂ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।



ਇਹ ਵੀ ਪੜੋ:-ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਚੋਰੀਂ ਦੇ ਵੱਖ-ਵੱਖ ਸਮਾਨ ਸਮੇਤ ਚੋਰ ਕਾਬੂ

Last Updated : Oct 25, 2022, 6:48 PM IST

TAGGED:

ABOUT THE AUTHOR

...view details