ਪੰਜਾਬ

punjab

ਜਥੇਦਾਰ ਹਵਾਰਾ ਦੀ ਵਿਗੜਦੀ ਸਿਹਤ ਦੇ ਮੱਦੇਨਜ਼ਰ ਪੰਥਕ ਜਥੇਬੰਦੀਆਂ ਵਲੋਂ ਸਰਕਾਰ ਨੂੰ ਚਿਤਾਵਨੀ

By

Published : Dec 1, 2021, 5:52 PM IST

ਹਵਾਰਾ ਕਮੇਟੀ ਦੇ ਮੈਂਬਰ (Members of the Hawara Committee) ਨੇ ਦੱਸਿਆ ਕਿ ਭਾਈ ਹਾਵਾਰ ਦੇ ਖੂਨ ਦੇ ਸੈਲ ਘੱਟ ਹੋਣ ਕਾਰਨ 27 ਨਵੰਬਰ ਨੂੰ ਦੀਨ ਦਿਆਲ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪਰ ਉਨ੍ਹਾਂ ਦਾ ਪਿਛਲੇ ਚਾਰ ਦਿਨਾਂ ਤੋਂ ਇਲਾਜ ਸਹੀ ਨਾ ਹੋਣ ਕਾਰਨ ਸੈੱਲ ਘੱਟ ਕੇ ਚਾਲ੍ਹੀ ਹਜ਼ਾਰ ਰਹਿ ਗਏ ਹਨ। ਜੋ ਖਾਲਸਾ ਪੰਥ ਲਈ ਚਿੰਤਾ ਦਾ ਵਿਸ਼ਾ ਹੈ। ਪੰਥਕ ਜਥੇਬੰਦੀਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦਾ ਇਲਾਜ ਕੇਂਦਰ ਅਤੇ ਦਿੱਲੀ ਸਰਕਾਰ ਤੋਂ ਇਲਾਵਾ ਜੇਲ੍ਹ ਪ੍ਰਸ਼ਾਸਨ ਦੀ ਸਾਜਿਸ਼ ਹੇਠ ਠੀਕ ਢੰਗ ਨਾਲ ਨਹੀਂ ਕਰਵਾਇਆ ਜਾ ਰਿਹਾ।

ਜਥੇਦਾਰ ਹਵਾਰਾ ਦੀ ਵਿਗੜਦੀ ਸਿਹਤ ਦੇ ਮੱਦੇਨਜ਼ਰ ਪੰਥਕ ਜਥੇਬੰਦੀਆਂ ਵਲੋਂ ਸਰਕਾਰ ਨੂੰ ਚਿਤਾਵਨੀ
ਜਥੇਦਾਰ ਹਵਾਰਾ ਦੀ ਵਿਗੜਦੀ ਸਿਹਤ ਦੇ ਮੱਦੇਨਜ਼ਰ ਪੰਥਕ ਜਥੇਬੰਦੀਆਂ ਵਲੋਂ ਸਰਕਾਰ ਨੂੰ ਚਿਤਾਵਨੀ

ਅੰਮ੍ਰਿਤਸਰ : ਸਰਬੱਤ ਖਾਲਸਾ (Sarbatt Khalsa) ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੇ ਮੁਤਵਾਜ਼ੀ ਜਥੇਦਾਰ (Mutwazi Jathedar of Sri Akal Takht Sahib) ਭਾਈ ਜਗਤਾਰ ਸਿੰਘ ਹਵਾਰਾ (Bhai Jagtar Singh Hawara) ਜੋ ਕਿ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਸਰਕਾਰ ਦੇ ਪ੍ਰਬੰਧ ਹੇਠ ਚਲ ਰਹੇ ਦੀਨ ਦਿਆਲ ਹਸਪਤਾਲ (Deen Dayal Hospital) ਵਿੱਚ ਜੇਰੇ ਇਲਾਜ ਹਨ। ਉਨ੍ਹਾਂ ਦੀ ਸਿਹਤਯਾਬੀ ਤੇ ਚੜ੍ਹਦੀਕਲਾ (Recovery and ascension) ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਪੰਥਕ ਅਰਦਾਸ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤੀ। ਜਥੇਦਾਰ ਹਵਾਰਾ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਹਨ।

ਇਸ ਮੌਕੇ ਹਵਾਰਾ ਕਮੇਟੀ ਦੇ ਮੈਂਬਰ (Members of the Hawara Committee) ਨੇ ਦੱਸਿਆ ਕਿ ਭਾਈ ਹਾਵਾਰ ਦੇ ਖੂਨ ਦੇ ਸੈਲ ਘੱਟ ਹੋਣ ਕਾਰਨ 27 ਨਵੰਬਰ ਨੂੰ ਦੀਨ ਦਿਆਲ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪਰ ਉਨ੍ਹਾਂ ਦਾ ਪਿਛਲੇ ਚਾਰ ਦਿਨਾਂ ਤੋਂ ਇਲਾਜ ਸਹੀ ਨਾ ਹੋਣ ਕਾਰਨ ਸੈੱਲ ਘੱਟ ਕੇ ਚਾਲ੍ਹੀ ਹਜ਼ਾਰ ਰਹਿ ਗਏ ਹਨ। ਜੋ ਖਾਲਸਾ ਪੰਥ ਲਈ ਚਿੰਤਾ ਦਾ ਵਿਸ਼ਾ ਹੈ।

ਜਥੇਦਾਰ ਹਵਾਰਾ ਦੀ ਵਿਗੜਦੀ ਸਿਹਤ ਦੇ ਮੱਦੇਨਜ਼ਰ ਪੰਥਕ ਜਥੇਬੰਦੀਆਂ ਵਲੋਂ ਸਰਕਾਰ ਨੂੰ ਚਿਤਾਵਨੀ

ਪੰਥਕ ਜਥੇਬੰਦੀਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦਾ ਇਲਾਜ ਕੇਂਦਰ ਅਤੇ ਦਿੱਲੀ ਸਰਕਾਰ ਤੋਂ ਇਲਾਵਾ ਜੇਲ੍ਹ ਪ੍ਰਸ਼ਾਸਨ ਦੀ ਸਾਜਿਸ਼ (Conspiracy of prison administration) ਹੇਠ ਠੀਕ ਢੰਗ ਨਾਲ ਨਹੀਂ ਕਰਵਾਇਆ ਜਾ ਰਿਹਾ। ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ ਚਾਰ ਦਿਨਾਂ 'ਚ ਸਿਰਫ ਪੰਜ ਮਿੰਟ ਦੀ ਮੁਲਾਕਾਤ ਹੋਈ ਹੈ। ਉਨ੍ਹਾਂ ਦੇ ਪਰਿਵਾਰ ਅਤੇ ਸੰਬੰਧੀਆਂ ਨੂੰ ਪ੍ਰਸ਼ਾਸਨ ਵੱਲੋਂ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।

ਇਹ ਵੀ ਪੜ੍ਹੋ :ਮਨੀਸ਼ ਸਿਸੋਦੀਆ ਨੇ ਦੱਸੀ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਜ਼ਮੀਨੀ ਹਕੀਕਤ

ਉਨ੍ਹਾਂ ਕਿਹਾ ਕਿ ਭਰੋਸੇ ਯੋਗ ਸੂਤਰਾਂ ਮੁਤਾਬਿਕ ਜਥੇਦਾਰ ਹਵਾਰਾ ਨੂੰ ਜਨਰਲ ਵਾਰਡ ਤੋਂ ਆਈ.ਸੀ.ਯੂ ਵਿੱਚ ਤਬਦੀਲ ਕੀਤਾ ਗਿਆ ਹੈ ਪਰ ਉਨ੍ਹਾਂ ਨੂੰ ਨਾਰੀਅਲ ਪਾਣੀ, ਕੀਵੀ ਫਲ, ਮਿਨਰਲ ਵਾਟਰ ਨਹੀਂ ਦਿੱਤਾ ਜਾ ਰਿਹਾ। ਇੱਥੋਂ ਤੱਕ ਉਨ੍ਹਾਂ ਦੇ ਮਲ ਮੂਤਰ ਦੀ ਗੰਦਗੀ ਉਨ੍ਹਾਂ ਨੇੜਿਓ ਸਾਫ਼ ਨਹੀਂ ਕੀਤੀ ਜਾ ਰਹੀ।

ਪੰਥਕ ਆਗੂਆਂ ਨੇ ਦੋਸ਼ ਲਗਾਇਆ ਕਿ ਹਸਪਤਾਲ ਦੇ ਡਾਕਟਰ, ਡਾਇਰੈਕਟਰ ਅਤੇ ਚੇਅਰਪਰਸਨ ਜਾਣਬੁਝ ਕੇ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਪੰਥਕ ਜਥੇਬੰਦੀਆਂ ਵਲੋਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਥੇਦਾਰ ਸਾਹਿਬ ਦਾ ਇਲਾਜ ਠੀਕ ਢੰਗ ਨਾਲ ਕਰਵਾਉਣ ਦੀ ਜ਼ਿੰਮੇਵਾਰੀ ਮੋਦੀ ਅਤੇ ਕੇਜਰੀਵਾਲ ਸਰਕਾਰ ਦੀ ਬਣਦੀ ਹੈ। ਜੇਕਰ ਇਨ੍ਹਾਂ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਖਾਲਸਾ ਪੰਥ ਨੂੰ ਦਿੱਲੀ ਦਰਬਾਰ ਦੀ ਜੜ੍ਹ ਹਿਲਾਉਣੀਆਂ ਵੀ ਆਉਂਦੀਆਂ ਹਨ।

ਇਹ ਵੀ ਪੜ੍ਹੋ :CM ਚੰਨੀ ਤੇ ਨਵਜੋਤ ਸਿੱਧੂ ਦਾ ਦਿੱਲੀ ਦੌਰਾ, ਰਾਹੁਲ ਗਾਂਧੀ ਨਾਲ ਕਰ ਸਕਦੇ ਨੇ ਮੁਲਾਕਾਤ

ਉਨ੍ਹਾਂ ਕਿਹਾ ਕਿ ਉਹ ਕੇਂਦਰੀ ਮਨੁੱਖੀ ਅਧਿਕਾਰ ਸੰਗਠਨ, ਦਿੱਲੀ ਮਾਨਵ ਅਧਿਕਾਰ ਕਮੀਸ਼ਨ ਅਤੇ ਘੱਟ ਗਿਣਤੀਆਂ ਕਮੀਸ਼ਨ ਕੋਲ ਸਾਜਿਸ਼ ਹੇਠ ਇਲਾਜ ਵਿੱਚ ਹੋ ਰਹੀ ਅਣਗਹਿਲੀ ਦਾ ਮਸਲਾ ਚੁੱਕਣਗੇ। ਪੰਥਕ ਆਗੂਆਂ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੀ ਦੇਖ-ਰੇਖ ਹੇਠ ਜਥੇਦਾਰ ਹਵਾਰਾ ਦਾ ਇਲਾਜ ਸਰਕਾਰੀ ਹਸਪਤਾਲ ਦੀ ਜਗ੍ਹਾ ਕਿਸੇ ਚੰਗੇ ਹਸਪਤਾਲ ਵਿੱਚ ਕਰਵਾਇਆ ਜਾਵੇ, ਜਿਸ ਦਾ ਖਰਚਾ ਖ਼ਾਲਸਾ ਪੰਥ ਚੁੱਕੇਗਾ।

ਜਥੇਬੰਦੀਆਂ ਦੇ ਆਗੂਆਂ ਅਤੇ ਪੰਜਾ ਸਿੰਘਾਂ ਨੇ ਦੇਸ਼ ਵਿਦੇਸ਼ ਦੀ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਦੇ ਗੁਰਦੁਆਰਿਆਂ ਵਿੱਚ ਜਥੇਦਾਰ ਹਵਾਰਾ ਦੀ ਦੇਹ ਅਰੋਗਤਾ ਲਈ ਅਰਦਾਸ ਬੇਨਤੀ ਕਰਨ ਕਿਉਂਕਿ ਇਹ ਸਮਾਂ ਵਖਰੇਵਿਆਂ ਦਾ ਨਹੀਂ ਸਗੋਂ ਕੌਮੀ ਯੋਧੇ ਨੂੰ ਸੰਭਾਲਣ ਦਾ ਹੈ ਅਤੇ ਕਿਸਾਨ ਅੰਦੋਲਨ ਵਾਂਗ ਦਿੱਲੀ ਸਰਕਾਰ ਨੂੰ ਇਕਜੁੱਟਤਾ ਦਾ ਸੁਨੇਹਾ ਦੇਣ ਦਾ ਹੈ।

ਇਹ ਵੀ ਪੜ੍ਹੋ :DSGMC ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤਾ ਅਸਤੀਫ਼ਾ

ABOUT THE AUTHOR

...view details