ETV Bharat / state

ਮਨੀਸ਼ ਸਿਸੋਦੀਆ ਨੇ ਦੱਸੀ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਜ਼ਮੀਨੀ ਹਕੀਕਤ

author img

By

Published : Dec 1, 2021, 2:25 PM IST

Updated : Dec 1, 2021, 4:03 PM IST

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਹਲਕੇ ਦੇ ਸਕੂਲ ਦਾ ਦੌਰਾ (Manish Sisodia in cm Channi constituency) ਕੀਤਾ। ਜਿਸ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਸਰਕਾਰੀ ਸਕੂਲ ਦੀ ਹਾਲਤ ਤਰਸਯੋਗ ਹੈ। ਸਕੂਲ ’ਚ ਚਾਰੋਂ ਪਾਸੇ ਬਦਬੂ ਫੈਲੀ ਹੋਈ ਹੈ। ਹਰ ਪਾਸੇ ਮਕੜੀਆਂ ਦੇ ਜਾਲੇ ਬਣੇ ਹੋਏ ਹਨ। ਸਮਾਰਟ ਕਲਾਸਰੂਮ ਦੇ ਨਾਂ ’ਤੇ ਮਜ਼ਾਕ ਬਣਾਇਆ ਗਿਆ ਹੈ।

ਪੰਜਾਬ ਦੇ ਸਕੂਲ ਚ ਪਹੁੰਚੇ ਮਨੀਸ਼ ਸਿਸੋਦੀਆ
ਪੰਜਾਬ ਦੇ ਸਕੂਲ ਚ ਪਹੁੰਚੇ ਮਨੀਸ਼ ਸਿਸੋਦੀਆ

ਸ੍ਰੀ ਚਮਕੌਰ ਸਾਹਿਬ: ਦਿੱਲੀ ਅਤੇ ਪੰਜਾਬ ਸਰਕਾਰ ਵਿਚਾਲੇ ਸਿੱਖਿਆ ਮਸਲੇ ਨੂੰ ਲੈ ਕੇ ਵਿਵਾਦ ਭਖਦਾ ਜਾ ਰਿਹਾ ਹੈ। ਇਸੇ ਦੇ ਚੱਲਦੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia in cm Channi constituency) ਨੇ ਵਿਧਾਨਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪੈਂਦੇ ਪਿੰਡ ਚੱਕਲਾਂ ਦੇ ਸਰਕਾਰੀ ਸਕੂਲ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸਰਕਾਰੀ ਸਕੂਲ ਦਾ ਦੌਰਾ ਕੀਤਾ। ਜਿਸ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ’ਤੇ ਸਾਂਝੀਆਂ ਕੀਤੀਆਂ ਹਨ।

  • पंजाब स्कूलों की हालत बेहद ख़राब

    चन्नी साहिब कहते हैं पंजाब के स्कूल सबसे अच्छे हैं। मतलब स्कूलों को ठीक करने की उनकी कोई मंशा नहीं। इन नेताओं ने जानबूझ कर सरकारी स्कूलों को 70 साल से ख़राब रखा

    अब नहीं होगा। चन्नी साहिब, पंजाब के बच्चों को हम लोग दिल्ली जैसी शानदार शिक्षा देंगे https://t.co/yb3jnjo4AG

    — Arvind Kejriwal (@ArvindKejriwal) December 1, 2021 " class="align-text-top noRightClick twitterSection" data=" ">

ਉਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਸਰਕਾਰੀ ਸਕੂਲਾਂ ਦੀ ਹਾਲਤ ਬੇਹੱਦ ਖਰਾਬ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸੀਐੱਮ ਚੰਨੀ ਕਹਿੰਦੇ ਹਨ ਕਿ ਪੰਜਾਬ ਦੇ ਸਰਕਾਰੀ ਸਕੂਲ ਸਭ ਤੋਂ ਵਧੀਆ ਹਨ। ਜਿਸ ਦਾ ਇਹ ਮਤਲਬ ਹੈ ਕਿ ਉਨ੍ਹਾਂ ਦਾ ਸਕੂਲਾਂ ਨੂੰ ਠੀਕ ਕਰਨ ਦੀ ਕੋਈ ਮੰਸ਼ਾ ਨਹੀਂ ਹੈ। ਇਨ੍ਹਾਂ ਨੇਤਾਵਾਂ ਨੇ ਜਾਣਬੁੱਝ ਕੇ ਸਰਕਾਰੀ ਸਕੂਲਾਂ ਨੂੰ 70 ਸਾਲ ਤੋਂ ਖਰਾਬ ਕਰ ਰੱਖਿਆ ਹੈ, ਅਜਿਹਾ ਹੁਣ ਨਹੀਂ ਹੋਵੇਗਾ। ਚੰਨੀ ਸਾਹਿਬ ਪੰਜਾਬ ਦੇ ਬੱਚਿਆਂ ਨੂੰ ਅਸੀਂ ਲੋਕ ਦਿੱਲੀ ਵਰਗੀ ਸ਼ਾਨਦਾਰ ਸਿੱਖਿਆ ਦੇਵਾਂਗੇ।

ਇਹ ਵੀ ਪੜੋ: ਸਿਸੋਦੀਆ ਨੇ ਫਿਰ ਘੇਰੀ ਚੰਨੀ ਸਰਕਾਰ, ਸੀਐਮ ਦੇ ਹਲਕੇ ਦੇ ਸਕੂਲਾਂ ਦਾ ਦੌਰਾ ਕਰਨ ਦਾ ਐਲਾਨ

  • पंजाब के मुख्यमंत्री @CHARANJITCHANNI जी के हल्के के स्कूल देखने गया था. CM साहब के हल्के में स्कूलों की हालत देखिए -
    - चारों ओर toilet की बदबू
    - हर तरफ़ मकड़ी के जाले
    - स्मार्ट क्लासरूम के नाम पर मज़ाक़
    - पूरे स्कूल में एक टीचर और तनख़्वाह मात्र 6000/- pic.twitter.com/10wM0vgptW

    — Manish Sisodia (@msisodia) December 1, 2021 " class="align-text-top noRightClick twitterSection" data=" ">

ਦੂਜੇ ਪਾਸੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਕੀਤੇ ਗਏ ਟਵੀਟ ’ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਘੇਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਸਰਕਾਰੀ ਸਕੂਲਾਂ ਦੀ ਹਾਲਤ ਤਰਸਯੋਗ ਹੈ। ਸਕੂਲ ’ਚ ਚਾਰੋਂ ਪਾਸੇ ਬਦਬੂ ਫੈਲੀ ਹੋਈ ਹੈ। ਹਰ ਪਾਸੇ ਮਕੜੀਆਂ ਦੇ ਜਾਲੇ ਬਣੇ ਹੋਏ ਹਨ। ਸਮਾਰਟ ਕਲਾਸਰੂਮ ਦੇ ਨਾਂ ’ਤੇ ਮਜ਼ਾਕ ਬਣਾਇਆ ਗਿਆ ਹੈ। ਪੂਰੇ ਸਕੂਲ ਚ ਇੱਕ ਅਧਿਆਪਕ ਹੈ ਅਤੇ ਤਨਖਾਹ ਸਿਰਫ 6000 ਰੁਪਏ।

ਪੰਜਾਬ ਦੇ ਸਕੂਲ ਚ ਪਹੁੰਚੇ ਮਨੀਸ਼ ਸਿਸੋਦੀਆ

ਸਕੂਲਾਂ ਦੇ ਦੌਰਾ ਕਰਨ ਤੋਂ ਬਾਅਦ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਿਧਾਨਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਜਿਸ ਤੋਂ ਬਾਅਦ ਉਹ ਮੋਰਿੰਡਾ ਦੇ ਲਈ ਰਵਾਨਾ ਹੋ ਗਏ।

Last Updated : Dec 1, 2021, 4:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.