ਪੰਜਾਬ

punjab

ਅੰਮ੍ਰਿਤਸਰ 'ਚ ਨਵਜਾਤ ਦੀ ਮੌਤ, ਕਬਰ ਵਿੱਚੋਂ ਕੱਢ ਕੇ ਕੀਤਾ ਪੋਸਟਮਾਰਟਮ, ਹਸਪਤਾਲ 'ਤੇ ਵੱਡੇ ਇਲਜ਼ਾਮ

By

Published : Mar 16, 2023, 7:51 PM IST

ਅੰਮ੍ਰਿਤਸਰ 'ਚ ਇਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੀ ਮੌਤ ਤੋਂ ਬਾਅਦ ਕਬਰ ਵਿੱਚੋਂ ਮ੍ਰਿਤਕ ਬੱਚੇ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਕੀਤਾ ਗਿਆ ਹੈ।

Hospital doctors in Amritsar accused of killing a child
Death of Newborn In Amritsar : ਅੰਮ੍ਰਿਤਸਰ 'ਚ ਨਵਜਾਤ ਦੀ ਮੌਤ, ਕਬਰ ਵਿੱਚੋਂ ਕੱਢ ਕੇ ਕੀਤਾ ਪੋਸਟਮਾਰਟਮ, ਹਸਪਤਾਲ 'ਤੇ ਵੱਡੇ ਇਲਜ਼ਾਮ

Death of Newborn In Amritsar : ਅੰਮ੍ਰਿਤਸਰ 'ਚ ਨਵਜਾਤ ਦੀ ਮੌਤ, ਕਬਰ ਵਿੱਚੋਂ ਕੱਢ ਕੇ ਕੀਤਾ ਪੋਸਟਮਾਰਟਮ, ਹਸਪਤਾਲ 'ਤੇ ਵੱਡੇ ਇਲਜ਼ਾਮ

ਅੰਮ੍ਰਿਤਸਰ :ਅੰਮ੍ਰਿਤਸਰ ਵਿੱਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇਕ ਵਿਅਕਤੀ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਉਸਦੇ ਬੱਚੇ ਦਾ ਜਨਮ ਸਮੇਂ ਹੀ ਡਾਕਟਰਾਂ ਵੱਲੋਂ ਸੂਈਆਂ ਮਾਰ ਕੇ ਕਤਲ ਕੀਤਾ ਗਿਆ ਹੈ। ਇਸ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਿਸ ਜਗ੍ਹਾ ਤੇ ਬੱਚੇ ਨੂੰ ਦਫਨਾਇਆ ਗਿਆ ਸੀ, ਉਸ ਜਗ੍ਹਾ ਤੋਂ ਬੱਚੇ ਨੂੰ ਬਾਹਰ ਕੱਢ ਕੇ ਉਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਦੌਰਾਨ ਇਹ ਸਾਰੀ ਵੀਡਿਓ ਵੀ ਕੀਤੀ ਗਈ।

ਡਾਕਟਰਾਂ ਉੱਤੇ ਲਾਏ ਗੰਭੀਰ ਇਲਜਾਮ :ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲੇ ਇਕ ਵਿਅਕਤੀ ਦੇ ਘਰ ਪੰਜ ਸਾਲ ਬਾਅਦ ਪੁੱਤਰ ਹੋਇਆ ਸੀ ਅਤੇ ਪੁੱਤਰ ਹੋਣ ਤੋਂ ਬਾਅਦ ਉਸ ਦੀ ਅਚਾਨਕ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਜਦੋਂ ਉਸ ਬੱਚੇ ਨੂੰ ਦਫ਼ਨਾਇਆ ਤਾਂ ਉਸ ਦੇ ਸਿਰ ਦੇ ਵਿੱਚ ਸੱਟਾਂ ਵੇਖ ਉਹਨਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਅਤੇ ਜ਼ੋਰ ਪਾ ਕੇ ਆਪਣੇ ਬੱਚੇ ਦੇ ਪੋਸਟਮਾਰਟਮ ਦੀ ਗੱਲ ਕੀਤੀ ਗਈ ਹੈ। ਪੁਲਿਸ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਬਰ ਖੋਦ ਕੇ ਉਸ ਬੱਚੇ ਨੂੰ ਬਾਹਰ ਕੱਢਿਆ ਗਿਆ ਅਤੇ ਉਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੇ ਬੱਚੇ ਦਾ ਜਨਮ ਹੋਇਆ ਸੀ ਉਸ ਵੇਲੇ ਉਨ੍ਹਾਂ ਦੇ ਬੱਚੇ ਦੀ ਹਾਲਾਤ ਵੀ ਕਾਫੀ ਖਰਾਬ ਸੀ। ਉਹਨਾਂ ਕਿਹਾ ਕਿ ਡਾਕਟਰ ਵੱਲੋਂ ਜਾਣ-ਬੁੱਝ ਕੇ ਬੱਚੇ ਨੂੰ ਮੌਤ ਦੇ ਘਾਟ ਉਤਾਰਿਆ ਹੈ ਕਿਉਂਕਿ ਉਸ ਦੇ ਸਿਰ ਵਿਚ ਸੱਟ ਲੱਗੀ ਹੋਈ ਸੀ। ਉਹਨਾਂ ਕਿਹਾ ਕਿ ਡਾਕਟਰਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।


ਇਹ ਵੀ ਪੜ੍ਹੋ :Kotakpura shooting incident update: ਜ਼ਮਾਨਤ ਦੌਰਾਨ ਦੇਸ਼ ਤੋਂ ਬਾਹਰ ਨਹੀਂ ਜਾ ਸਕਣਗੇ ਪ੍ਰਕਾਸ਼ ਸਿੰਘ ਬਾਦਲ, ਸੀਨੀਅਰ ਵਕੀਲ ਨੇ ਜ਼ਮਾਨਤ ਦੀਆਂ ਸ਼ਰਤਾਂ 'ਤੇ ਪਾਇਆ ਚਾਨਣਾ


ਪੁਲਿਸ ਨੇ ਕਿਹਾ ਹੋਵੇਗੀ ਕਾਰਵਾਈ : ਦੂਸਰੇ ਪਾਸੇ ਪੁਲਿਸ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਸ਼ਿਕਾਇਤ ਮਿਲੀ ਹੈ, ਉਸ ਤਹਿਤ ਹੀ ਕਾਰਵਾਈ ਕਰ ਰਹੇ ਹਾਂ। ਇਸ ਬੱਚੇ ਨੂੰ ਕਬਰ ਵਿੱਚੋਂ ਕੱਢ ਕੇ ਇਸ ਦਾ ਪੋਸਟਮਾਟਮ ਕਰਵਾ ਰਹੇ ਹਾਂ ਅਤੇ ਜੋ ਵੀ ਦੋਸ਼ੀ ਹੋਵੇਗਾ ਉਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਵੀਡੀਓ ਅਤੇ ਕੋਈ ਵੀ ਗੱਲਬਾਤ ਦਾ ਜਵਾਬ ਉਹ ਬਾਅਦ ਵਿੱਚ ਦੇਣਗੇ ਜਦੋਂ ਉਨ੍ਹਾਂ ਦੇ ਹੱਥ ਵਿਚ ਪੁਖ਼ਤਾ ਪ੍ਰਬੰਧ ਹੋਣਗੇ। ਪੁਲਿਸ ਕਾਰਵਾਈ ਕਰ ਰਹੀ ਹੈ।

ABOUT THE AUTHOR

...view details