ਪੰਜਾਬ

punjab

Heritage Street Blast: ਲੋਕਾਂ ਦੇ ਮਨਾਂ ਵਿੱਚੋਂ ਦਹਿਸ਼ਤ ਖ਼ਤਮ ਕਰਨ ਲਈ ਕੱਢਿਆ ਫਲੈਗ ਮਾਰਚ

By

Published : May 9, 2023, 8:27 AM IST

ਬੀਤੇ ਸ਼ਨੀਵਾਰ ਤੇ ਸੋਮਵਾਰ ਨੂੰ ਹੈਰੀਟੇਜ ਸਟਰੀਟ ਅੰਦਰ ਹੋਏ ਧਮਾਕੇ ਕਾਰਨ ਸਥਾਨਕ ਲੋਕਾਂ ਤੇ ਸ਼ਰਧਾਲੂਆਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਨੂੰ ਦੂਰ ਕਰਨ ਲਈ ਪੁਲਿਸ ਨੇ ਹੈਰੀਟੇਜ ਸਟਰੀਟ ਵਿੱਚ ਫਲੈਗ ਮਾਰਚ ਕੱਢਿਆ।

Heritage Street Blast
Heritage Street Blast

ਲੋਕਾਂ ਦੇ ਮਨਾਂ ਵਿੱਚੋਂ ਦਹਿਸ਼ਤ ਖ਼ਤਮ ਕਰਨ ਲਈ ਕੱਢਿਆ ਫਲੈਗ ਮਾਰਚ

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੀ ਵਿਰਾਸਤੀ ਮਾਰਗ ਵਿੱਚ ਸ਼ਨੀਵਾਰ ਦੇਰ ਰਾਤ ਅਤੇ ਸੋਮਵਾਰ ਸਵੇਰੇ ਹੋਏ ਧਮਾਕੇ ਤੋਂ ਬਾਅਦ ਪੁਲਿਸ ਅਲਰਟ ਹੋ ਗਈ ਹੈ। ਬੀਤੇ ਦਿਨ ਸੋਮਵਾਰ ਦੀ ਸ਼ਾਮ ਨੂੰ ਹੈਰੀਟੇਜ ਸਟਰੀਟ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਸ ਮੌਤੇ ਕਰੀਬ 50 ਪੁਲਿਸ ਅਧਿਕਾਰੀ ਮੌਕੇ ਉੱਤੇ ਮੌਜੂਦ ਰਹੇ। ਉੱਥੇ ਹੀ, ਦੇਰ ਰਾਤ ਨੈਸ਼ਨਲ ਇਨਵੇਸਟੀਗੇਸ਼ਨ ਟੀਮ (NIA) ਵੀ ਘਟਨਾ ਵਾਲੀ ਦੀ ਜਾਂਚ ਲਈ ਹੈਰੀਟੇਜ ਸਟਰੀਟ ਪਹੁੰਚੀ।

ਲੋਕਾਂ ਦੇ ਮਨਾਂ ਚੋਂ ਡਰ ਦੂਰ ਕਰਨ ਲਈ ਫਲੈਗ ਮਾਰਚ ਕੱਢਿਆ: ਜਿੱਥੇ, ਹੈਰੀਟੇਜ ਸਟਰੀਟ ਵਿੱਚ ਫਲੈਗ ਮਾਰਚ ਕੱਢਿਆ ਗਿਆ, ਉਥੇ ਹੀ ਪੁਲਿਸ ਅਧਿਕਾਰੀ ਡਾ. ਮਹਿਤਾਬ ਸਿੰਘ ਨੇ ਕਿਹਾ ਕਿ ਅਸੀਂ ਇਹ ਫਲੈਗ ਮਾਰਚ ਅੰਮ੍ਰਿਤਸਰ ਦੀ ਵਿਰਾਸਤੀ ਮਾਰਗ ਵਿੱਚ ਕੱਢਿਆ ਹੈ। ਇਸ ਮਾਰਚ ਕੱਢਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਲੋਕਾਂ ਦੇ ਵਿੱਚ ਜੋ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ, ਉਸ ਨੂੰ ਦੂਰ ਕੀਤਾ ਜਾ ਸਕੇ।

ਇਸ ਤੋਂ ਇਲਾਵਾ ਡਾ. ਮਹਿਤਾਬ ਸਿੰਘ ਨੇ ਕਿਹਾ ਕਿ ਪੂਰੀ ਟੀਮ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ, ਤਾਂ ਜੋ ਇਸ ਪਿੱਛੇ ਮੁਲਜ਼ਮ ਹੈ, ਉਹ ਬਚ ਨਾ ਸਕੇ। ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਪੈਰਾਮਿਲਟਰੀ ਫੋਰਸ ਦੇ ਨਾਲ-ਨਾਲ ਕਈ ਹੋਰ ਫੋਰਸ ਬੁਲਾਈ ਹੈ। ਅੰਮ੍ਰਿਤਸਰ ਵਿੱਚ ਵੀ ਪੁਲਿਸ ਅਲਰਟ ਉੱਤੇ ਹੈ।

  1. Heritage Street Blast: ਹੈਰੀਟੇਜ ਸਟਰੀਟ ਧਮਾਕਾ ਮਾਮਲੇ ਵਿੱਚ NIA ਦੀ ਐਂਟਰੀ, ਦੇਰ ਰਾਤ ਕੀਤਾ ਘਟਨਾ ਵਾਲੀ ਥਾਂ ਦਾ ਮੁਆਇਨਾ
  2. Amritsar Blast Investigation: ਅੰਮ੍ਰਿਤਸਰ 'ਚ ਦੋ ਵਾਰ ਧਮਾਕਾ, ਸ਼ਰਾਰਤ ਜਾਂ ਸਾਜਿਸ਼ !
  3. 'ਆਪ' ਦੇ ਕਈ ਵਿਧਾਇਕ 'ਤੇ ਮੰਤਰੀ ਸਵਾਲਾਂ ਦੇ ਘੇਰੇ 'ਚ, ਵਿਰੋਧੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਠੋਕਵਾਂ ਜਵਾਬ

ਜ਼ਿਕਰਯੋਗ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਸਵੇਰੇ ਤੋਂ ਲੈ ਕੇ ਸ਼ਾਮ, ਇਥੋ ਤੱਕ ਕਿ ਰਾਤ ਨੂੰ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਹਨ। ਅੰਮ੍ਰਿਤਸਰ ਦੇ ਇਸ ਹੈਰੀਟੇਜ ਸਟਰੀਟ, ਜੋ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਇਕ ਵਿਲੱਖਣ ਰੂਪ ਦਿੰਦਾ ਹੈ, ਉਥੇ ਲਗਾਤਾਰ ਹੀ ਦੋ ਦਿਨਾਂ ਵਿੱਚ 2 ਵਾਰ ਧਮਾਕੇ ਹੋਏ ਹਨ। ਇਸ ਕਾਰਨ ਲੋਕਾਂ ਵਿਚ ਕਾਫੀ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਜਿਸ ਨੂੰ ਦੂਰ ਕਰਨ ਲਈ ਪੁਲਿਸ ਪ੍ਰਸ਼ਾਸ਼ਨ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ। ਦੇਰ ਰਾਤ ਤੱਕ ਲਾਅ ਐਂਡ ਆਰਡਰ ਦੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਵੀ ਮੌਕੇ ਉੱਤੇ ਮੌਜੂਦ ਰਹੇ ਅਤੇ ਸੁਰੱਖਿਆ ਦੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।

ਇਹ ਹੈ ਮਾਮਲਾ: ਦੱਸ ਦਈਏ ਕਿ ਧਮਾਕਾ ਸੋਮਵਾਰ ਸਵੇਰੇ 6.30 ਵਜੇ ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ ਤੋਂ 800 ਮੀਟਰ ਦੂਰ ਹੈਰੀਟੇਜ ਸਟਰੀਟ 'ਤੇ ਹੋਇਆ। ਇਸ ਖੇਤਰ ਵਿੱਚ 32 ਘੰਟਿਆਂ ਵਿੱਚ ਇਹ ਦੂਜਾ ਧਮਾਕਾ ਹੈ। ਹਾਲਾਂਕਿ ਇਸ 'ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਇੱਥੇ ਸ਼ਨੀਵਾਰ ਰਾਤ ਨੂੰ ਵੀ ਧਮਾਕਾ ਹੋਇਆ ਸੀ, ਜਿਸ 'ਚ 6 ਲੋਕ ਜ਼ਖਮੀ ਹੋ ਗਏ ਸਨ।

ABOUT THE AUTHOR

...view details