ETV Bharat / state

Amritsar Blast Investigation: ਅੰਮ੍ਰਿਤਸਰ 'ਚ ਦੋ ਵਾਰ ਧਮਾਕਾ, ਸ਼ਰਾਰਤ ਜਾਂ ਸਾਜਿਸ਼ !

author img

By

Published : May 8, 2023, 2:40 PM IST

Updated : May 9, 2023, 10:03 AM IST

ਅੰਮ੍ਰਿਤਸਰ ਵਿੱਚ 2 ਦਿਨਾਂ ਅੰਦਰ ਦੋ ਧਮਾਕੇ ਹੋਏ ਜਿਸ ਨਾਲ ਆਸ-ਪਾਸ ਦੇ ਲੋਕ ਅਤੇ ਸੰਗਤ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉੱਥੇ ਹੀ, ਮੌਕੇ ਉੱਤੇ ਪਹੁੰਚੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਸ ਧਮਾਕੇ ਦੀ ਵਾਰਦਾਤ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।

Amritsar Blast Investigation
Amritsar Blast Investigation

Amritsar Blast Investigation: ਅੰਮ੍ਰਿਤਸਰ 'ਚ ਦੋ ਵਾਰ ਧਮਾਕਾ, ਸ਼ਰਾਰਤ ਜਾਂ ਸਾਜਿਸ਼ !

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ 2 ਦਿਨਾਂ ਅੰਦਰ ਦੋ ਧਮਾਕੇ ਹੋਏ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਤੇਜ਼ ਕਰ ਦਿੱਤੀ ਹੈ। ਇਸ ਦੌਰਾਨ ਮੌਕੇ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਡੀਜੀਪੀ ਗੌਰਵ ਯਾਦਵ ਵੀ ਹੈਰੀਟੇਜ ਸਟਰੀਟ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਸ ਨੂੰ IED ਧਮਾਕਾ ਨਹੀਂ ਕਿਹਾ ਜਾ ਸਕਦਾ, ਪਰ ਧਮਾਕੇ ਵਿੱਚ ਵਰਤੋਂ ਕੀਤੀ ਜਾਣ ਵਾਲੀ ਵਿਸਫੋਟਕ ਸਮਗਰੀ ਉਹੀ ਹੈ, ਜਿਸ ਨਾਲ ਘੱਟ ਤੀਬਰਤਾ ਵਾਲੇ ਧਮਾਕੇ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਟੈਰਰ ਐਂਗਲ ਤੋਂ ਵੀ ਕੀਤੀ ਜਾ ਰਹੀ ਹੈ।


''ਸ਼ਨੀਵਾਰ ਤੇ ਸੋਮਵਾਰ ਨੂੰ ਹੋਏ ਧਮਾਕੇ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਦੌਰਾਨ ਘੱਟ ਤੀਬਰਤਾ ਵਾਲਾ ਧਮਾਕਾ ਹੋਇਆ ਹੈ। ਉਨ੍ਹਾਂ ਕਿਹਾ ਸਾਡੀ ਫੌਰੈਂਸਿਕ ਟੀਮ ਵੀ ਜਾਂਚ ਕਰ ਰਹੀ ਹੈ। ਕੋਈ ਵੀ ਐਂਗਲ ਰੂਲ ਆਊਟ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਮੌਕੇ ਉੱਤੇ ਕੋਈ ਵੀ ਡੇਟੋਨੇਟਰ ਨਹੀਂ ਮਿਲਿਆ। ਪੰਜਾਬ ਵਿੱਚ ਸ਼ਾਂਤੀ ਭੰਗ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਲੋਕਾਂ ਨੂੰ ਅਫ਼ਵਾਹਾਂ ਤੋਂ ਬੱਚਣ ਚਾਹੀਦਾ ਹੈ। ਇਹ ਕਿਸੇ ਸ਼ਰਾਰਤੀ ਅਨਸਰ ਦੀ ਸ਼ਰਾਰਤ ਹੈ ਜਾਂ ਕਿਸੇ ਸੰਗਠਨ ਵੱਲੋਂ ਇਸ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਦੀ ਸਾਇੰਟੀਫਿਕਲੀ ਤੇ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਇਹ ਸਭ ਕੁਝ ਜਾਂਚ ਦਾ ਵਿਸ਼ਾ ਹੈ। ਵਿਸਫੋਟਕ ਸਮਗਰੀ ਨੂੰ ਕੰਟੇਨਰ ਵਿੱਚ ਰੱਖਿਆ ਗਿਆ ਜਿਸ ਨਾਲ ਆਵਾਜ਼ ਬਹੁਤ ਤੇਜ਼ ਆਈ, ਪਰ ਧਮਾਕਾ ਇੰਨੀ ਤੇਜ਼ ਨਹੀਂ ਸੀ। ਇਸ ਦੌਰਾਨ ਮਾਮੂਲੀ ਸੱਟਾਂ ਵਜੀਆਂ ਹਨ।'' - ਗੌਰਵ ਯਾਦਵ ਡੀਜੀਪੀ ਪੰਜਾਬ

ਬੰਬ ਨੂੰ ਕੋਲਡ ਡਰਿੰਕ ਦੇ ਟੀਨ ਵਿੱਚ ਲਗਾ ਕੇ ਲਟਕਾਇਆ ਗਿਆ ਸੀ। ਫੋਰੈਂਸਿਕ ਟੀਮਾਂ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਸ਼ੁਰੂਆਤੀ ਜਾਂਚ ਵਿੱਚ ਕੋਈ ਡੈਟੋਨੇਟਰ ਬਰਾਮਦ ਨਹੀਂ ਹੋਇਆ। ਇਹ ਦੋਵੇਂ ਘੱਟ ਘਣਤਾ ਵਾਲੇ ਬੰਬ ਸਨ। ਇਹ ਕੱਚੇ ਬੰਬ ਹਨ। ਦੂਜੇ ਪਾਸੇ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਇਨ੍ਹਾਂ ਧਮਾਕਿਆਂ ਦੇ ਮਕਸਦ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। ਅੱਤਵਾਦ, ਸ਼ਰਾਰਤੀ ਅਨਸਰਾਂ ਅਤੇ ਨਿੱਜੀ ਐਂਗਲ ਨੂੰ ਧਿਆਨ 'ਚ ਰੱਖਦੇ ਹੋਏ ਪੁਲਿਸ ਜਾਂਚ 'ਚ ਜੁਟੀ ਹੋਈ ਹੈ।


  1. ਜਲੰਧਰ ਜ਼ਿਮਣੀ ਚੋਣਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ, ਪੁਲਿਸ ਰੱਖ ਰਹੀ ਬਾਜ ਵਾਲੀ ਅੱਖ
  2. Heritage Street Blast: ਹੈਰੀਟੇਜ ਸਟਰੀਟ ਧਮਾਕਾ ਮਾਮਲੇ ਵਿੱਚ NIA ਦੀ ਐਂਟਰੀ, ਦੇਰ ਰਾਤ ਕੀਤਾ ਘਟਨਾ ਵਾਲੀ ਥਾਂ ਦਾ ਮੁਆਇਨਾ
  3. Amritsar News: ਹੈਰੀਟੇਜ ਸਟ੍ਰੀਟ ਵਿੱਚ ਹੋਏ 2 ਧਮਾਕਿਆ ਦੀ ਸ਼੍ਰੌਮਣੀ ਕਮੇਟੀ ਵੱਲੋ ਵੀ ਸਖ਼ਤ ਸ਼ਬਦਾਂ 'ਚ ਨਿੰਦਾ

ਦੋ ਦਿਨਾਂ ਅੰਦਰ 2 ਧਮਾਕੇ: ਦਰਅਸਲ, ਪੰਜਾਬ ਦੇ ਅੰਮ੍ਰਿਤਸਰ 'ਚ ਪਹਿਲਾ ਧਮਾਕਾ ਸ਼ਨੀਵਾਰ ਰਾਤ ਸਾਢੇ 11 ਵਜੇ ਹੋਇਆ। ਜਾਂਚ ਵਿਚ ਧਮਾਕੇ ਵਾਲੀ ਥਾਂ ਤੋਂ ਪੋਟਾਸ਼ੀਅਮ, ਨਾਈਟ੍ਰੇਟ ਅਤੇ ਸਲਫ਼ਰ ਦੇ ਕਣ ਮਿਲੇ ਦੱਸੇ ਜਾ ਰਹੇ ਹਨ। ਹਾਲਾਂਕਿ ਇਸ ਧਮਾਕੇ ਵਿਚ ਜਾਨੀ ਨੁਕਸਾਨ ਨਹੀਂ ਹੋਇਆ, ਪਰ 6 ਸ਼ਰਧਾਲੂ ਜ਼ਖ਼ਮੀ ਹੋਏ ਸੀ ਅਤੇ ਸੋਮਵਾਰ ਨੂੰ ਇਕ ਵਿਅਕਤੀ ਨੂੰ ਮਾਮੂਲੀ ਸੱਟ ਵਜੀ। ਇਸ ਘਟਨਾ ਵਾਲੀ ਥਾਂ ਦੇ ਨੇੜੇ ਦੋ ਦੋ ਕੈਮਰੇ ਲੱਗੇ ਹਨ, ਪਰ ਉਨ੍ਹਾਂ ਦੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਲੱਗੀ ਅਤੇ ਨਾ ਹੀ ਧਮਾਕੇ ਦੇ ਕਾਰਨਾਂ ਦਾ ਪਤਾ ਲੱਗ ਸਕਿਆ ਹੈ। ਦੂਜਾ ਧਮਾਕਾ ਅੱਜ ਸਵੇਰੇ 6 ਵਜੇ ਦੇ ਕਰੀਬ ਹੋਇਆ ਹੈ ਜਿਸ ਦੀ ਜਾਂਚ ਚੱਲ ਰਹੀ ਹੈ।

Last Updated : May 9, 2023, 10:03 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.