ਪੰਜਾਬ

punjab

ਅੰਮ੍ਰਿਤਸਰ ਦੇ ਇਸ ਹਲਕੇ 'ਚ 'ਆਪ' ਅਤੇ ਅਕਾਲੀ ਵਰਕਰਾਂ 'ਚ ਝੜਪ

By

Published : Feb 21, 2022, 8:16 AM IST

ਅੰਮ੍ਰਿਤਰਸ ਹਲਕਾ ਉਤਰੀ ਦੇ ਬੂਥ 117 ਅਤੇ 119 'ਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ 'ਚ ਝੜਪ ਦਾ ਮਾਮਲਾ ਸਾਹਮਣੇ ਆਇਆ। ਜਿਸ 'ਤੇ ਦੋਵਾਂ ਪਾਰਟੀਆਂ ਵਲੋਂ ਇਕ ਦੂਜੇ 'ਤੇ ਇਲਜ਼ਾਮ ਵੀ ਲਗਾਏ ਗਏ।

ਅੰਮ੍ਰਿਤਸਰ ਦੇ ਇਸ ਹਲਕੇ 'ਚ 'ਆਪ' ਅਤੇ ਅਕਾਲੀ ਵਰਕਰਾਂ 'ਚ ਝੜਪ
ਅੰਮ੍ਰਿਤਸਰ ਦੇ ਇਸ ਹਲਕੇ 'ਚ 'ਆਪ' ਅਤੇ ਅਕਾਲੀ ਵਰਕਰਾਂ 'ਚ ਝੜਪ

ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋ ਕੇ ਹਟੀ ਹੈ। ਇਸ ਦੌਰਾਨ ਕਈ ਥਾਵਾਂ 'ਤੇ ਝੜਪ ਵੀ ਦੇਖਣ ਨੂੰ ਮਿਲੀ। ਇਸ ਦੇ ਚੱਲਦਿਆਂ ਅੰਮ੍ਰਿਤਸਰ ਦੇ ਹਲਕਾ ਉਤਰੀ ਦੇ 117 ਅਤੇ 119 ਨੰ ਬੂਥ 'ਤੇ ਵੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ 'ਚ ਝੜਪ ਦੇਖਣ ਨੂੰ ਮਿਲੀ ਹੈ।

ਇਸ ਸਬੰਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁੰਵਰ ਵਿਜੇ ਪ੍ਰਤਾਪ ਦਾ ਕਹਿਣਾ ਕਿ ਇੰਨਾਂ ਬੂਥਾਂ 'ਤੇ ਦੋ ਸੌ ਦੇ ਕਰੀਬ ਮਹਿਲਾ ਅਤੇ ਪੁਰਸ਼ ਵੋਟਰ ਆਪਣੀ ਵੋਟ ਭੁਗਤਾਉਣ ਲਈ ਖੜੇ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਵਲੋਂ ਉਨ੍ਹਾਂ ਵੋਟਰਾਂ ਨੂੰ ਅਕਾਲੀ ਦਲ ਨੂੰ ਵੋਟ ਪਾਉਣ ਲਈ ਧਮਕਾਇਆ ਜਾ ਰਿਹਾ ਸੀ।

ਅੰਮ੍ਰਿਤਸਰ ਦੇ ਇਸ ਹਲਕੇ 'ਚ 'ਆਪ' ਅਤੇ ਅਕਾਲੀ ਵਰਕਰਾਂ 'ਚ ਝੜਪ

ਉਨ੍ਹਾਂ ਕਿਹਾ ਕਿ ਇਸ ਸਬੰਧੀ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਮਾਹੌਲ ਬਹੁਤ ਤਣਾਅਪੂਰਨ ਬਣ ਗਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਪਥਰਾਅ ਵੀ ਵੋਟਰਾਂ 'ਤੇ ਕੀਤਾ ਗਿਆ ਤਾਂ ਪੁਲਿਸ ਵਲੋਂ ਵੋਟਰਾਂ ਨੂੰ ਪਿਛਲੇ ਗੇਟ ਤੋਂ ਭਜਾ ਦਿੱਤਾ ਗਿਆ। ਉਨ੍ਹਾਂ ਇਸ ਬੂਥਾਂ 'ਤੇ ਦੁਆਰਾ ਪੋਲਿੰਗ ਕਰਨ ਦੀ ਮੰਗ ਵੀ ਕੀਤੀ ਹੈ।

ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਜੋ ਕਿ ਬਾਰ-ਬਾਰ ਪੋਲਿੰਗ ਬੂਥ 'ਤੇ ਚੱਕਰ ਲਗਾ ਰਹੇ ਸਨ। ਜਿਸ ਨਾਲ ਅਕਾਲੀ ਵਰਕਰਾਂ ਵਿਚ ਰੌਸ ਸੀ। ਇਸ ਦੇ ਚੱਲਦੇ ਉਨ੍ਹਾਂ ਵਲੋਂ ਆਪਣਾ ਰਸੂਖ ਵਰਤ ਕੇ ਧੱਕੇ ਨਾਲ ਵੋਟਾਂ ਪਵਾਈਆਂ ਜਾ ਰਹੀਆਂ ਸਨ।

ਇਸ ਸੰਬਧੀ ਪੁਲਿਸ ਜਾਂਚ ਅਧਿਕਾਰੀ ਏ.ਸੀ.ਪੀ ਅਮਰੀਕ ਸਿੰਘ ਵਿਰਕ ਨੇ ਦੱਸਿਆ ਕਿ ਕੁੰਵਰ ਵਿਜੇ ਪ੍ਰਤਾਪ ਅਤੇ ਅਕਾਲੀ ਵਰਕਰਾਂ ਵਿਚ ਝੜਪ ਦਾ ਮਾਮਲਾ ਹੈ। ਉਨ੍ਹਾਂ ਦੱਸਿਆ ਕਿ ਦੋਵੇ ਪਾਰਟੀਆਂ ਨੂੰ ਮੌਕੇ ਤੋਂ ਬਾਹਰ ਭੇਜ ਦਿੱਤਾ ਹੈ। ਇਸ ਤੋਂ ਬਾਅਦ ਚੋਣ ਪ੍ਰਕ੍ਰਿਆ ਅਮਨੌ ਅਮਾਨ ਨਾਲ ਸੰਪੰਨ ਕਰਵਾਈ।

ਇਹ ਵੀ ਪੜ੍ਹੋ:ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਲੱਗੇ ਮੁਰਦਾਬਾਦ ਦੇ ਨਾਅਰੇ

ABOUT THE AUTHOR

...view details