ਪੰਜਾਬ

punjab

ਪੰਜਾਬ ਦਾ ਭਵਿੱਖ ਬਚਾਉਣ ਲਈ ਚੰਨੀ ਨਾਲ ਮੈਂ ਵੀ ਸ਼ਾਮਿਲ ਹੋਵਾਂਗੀ: ਲਕਸ਼ਮੀ ਕਾਂਤਾ ਚਾਵਲਾ

By

Published : Jan 4, 2022, 9:58 PM IST

Updated : Jan 5, 2022, 3:56 PM IST

ਭਾਜਪਾ (BJP) ਦੀ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਲਕਸ਼ਮੀ ਕਾਂਤ ਚਾਵਲਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਰਾਜਪਾਲ ਦੇ ਦਫ਼ਤਰ ਅੱਗੇ ਧਰਨੇ 'ਤੇ ਬੈਠਣ ਦੀ ਗੱਲ ਕਰਦੇ ਹਨ ਤਾਂ ਮੈਂ ਵੀ ਉਨ੍ਹਾਂ ਨਾਲ ਪੰਜਾਬ ਦਾ ਭਵਿੱਖ ਬਚਾਉਣ ਲਈ ਰੋਸ ਧਰਨੇ ਵਿੱਚ ਸ਼ਾਮਲ ਹੋਵਾਂਗੀ।

ਪੰਜਾਬ ਦਾ ਭਵਿੱਖ ਬਚਾਉਣ ਲਈ ਚੰਨੀ ਨਾਲ ਮੈਂ ਵੀ ਸ਼ਾਮਿਲ ਹੋਵਾਗੀ
ਪੰਜਾਬ ਦਾ ਭਵਿੱਖ ਬਚਾਉਣ ਲਈ ਚੰਨੀ ਨਾਲ ਮੈਂ ਵੀ ਸ਼ਾਮਿਲ ਹੋਵਾਗੀ

ਅੰਮ੍ਰਿਤਸਰ:ਪੰਜਾਬ ਦੀ ਸਾਬਕਾ ਸਿਹਤ ਮੰਤਰੀ ਤੇ ਭਾਜਪਾ (BJP) ਦੀ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਲਕਸ਼ਮੀ ਕਾਂਤ ਚਾਵਲਾ ਵੱਲੋਂ ਸੂਬੇ ਦੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਤੇ ਤੰਜ਼ ਕੱਸਦਿਆਂ ਕਿਹਾ ਕਿ ਪੰਜਾਬ ਸਰਕਾਰ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਜੋ ਰੈਗੂਲਰ ਕਰਨ ਦੇ ਬਿਆਨ ਜਾਰੀ ਕਰ ਰਹੀ ਹੈ। ਉਸ ਦੇ ਵਿਗਿਆਨ ਵਿੱਚ ਵੱਡੇ-ਵੱਡੇ ਹੋਰਡਿੰਗ ਲਗਾਉਣੇ ਪੰਜਾਬ ਸਰਕਾਰ ਨੂੰ ਬੰਦ ਕਰਨੇ ਚਾਹੀਦੇ ਹਨ।

ਕਿਉਂਕਿ ਚੋਣ ਜ਼ਾਬਤਾ ਤੋਂ ਕੁੱਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਆਪਣਾ ਪੱਲਾ ਝਾੜਦੇ ਨਜ਼ਰ ਆ ਰਹੇ ਸਨ ਕਿ ਹੁਣ ਗਵਰਨਰ ਵੱਲੋਂ 36 ਹਜ਼ਾਰ ਮੁਲਾਜ਼ਮ ਪੱਕੇ ਕਰਨ ਦੀ ਫਾਈਲ 'ਤੇ ਕਮੀਆਂ ਦੱਸਦਿਆਂ ਰੋਕ ਲਗਾਈ ਗਈ ਹੈ, ਜਿਸ ਵਿੱਚ ਇਨ੍ਹਾਂ ਸਭ ਦੀ ਮਿਲੀ ਭੁਗਤ ਲੱਗ ਰਹੀ ਹੈ।

ਪੰਜਾਬ ਦਾ ਭਵਿੱਖ ਬਚਾਉਣ ਲਈ ਚੰਨੀ ਨਾਲ ਮੈਂ ਵੀ ਸ਼ਾਮਿਲ ਹੋਵਾਗੀ

ਜੇਕਰ ਪੰਜਾਬ ਦੇ ਰਾਜਪਾਲ ਨੇ ਫਾਇਲ ਵਿੱਚੋਂ ਕਮੀਆਂ ਹੀ ਕੱਢਣੀਆਂ ਸਨ ਤਾਂ ਫਿਰ ਇੰਨੀ ਦੇਰੀ ਲਾਉਣ ਦੀ ਕੀ ਲੋੜ ਸੀ, 21 ਨਵੰਬਰ ਦੀ ਇਹ ਫਾਈਲ ਗਵਰਨਰ ਦੇ ਕੋਲ ਗਈ ਹੈ, ਉਦੋਂ ਕਿਉਂ ਨਹੀਂ ਕਮੀਆਂ ਕੱਢੀਆਂ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਨਾ ਕਰਨ ਸਗੋਂ ਉਨ੍ਹਾਂ ਦਾ ਦੁੱਖ ਦਰਦ ਸਮਝਦਿਆਂ, ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ।

ਇਨ੍ਹਾਂ ਲੰਬਿਤ ਫ਼ੈਸਲਿਆਂ ਨੂੰ ਲੈ ਕੇ ਪੰਜਾਬ ਦੇ ਮੁਲਾਜ਼ਮ ਮਾਨਸਿਕ ਤੌਰ 'ਤੇ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਰਹੇ ਹਨ। ਨਿਗੂਣੀਆਂ ਤਨਖਾਹਾਂ ਤੇ ਠੇਕੇ ਤੇ ਕੰਮ ਕਰਨਾ, ਇਨ੍ਹਾਂ ਲਈ ਬਹੁਤ ਹੀ ਔਖਾ ਹੈ। ਜੇਕਰ ਮੁੱਖ ਮੰਤਰੀ ਚੰਨੀ ਰਾਜਪਾਲ ਦੇ ਦਫ਼ਤਰ ਮੂਹਰੇ ਧਰਨੇ 'ਤੇ ਬੈਠਣ ਦੀ ਗੱਲ ਕਰਦੇ ਹਨ ਤਾਂ ਮੈਂ ਵੀ ਉਨ੍ਹਾਂ ਨਾਲ ਪੰਜਾਬ ਦਾ ਭਵਿੱਖ ਬਚਾਉਣ ਲਈ ਰੋਸ ਧਰਨੇ ਵਿੱਚ ਸ਼ਾਮਲ ਹੋਵਾਂਗੀ। ਉਨ੍ਹਾਂ ਕਿਹਾ ਕਿ ਮੇਰੇ ਕੋਲ ਲਿਖਵਾ ਲਓ, ਨਵਜੋਤ ਸਿੰਘ ਸਿੱਧੂ ਕਦੇਂ ਮੁੱਖ ਮੰਤਰੀ ਨਹੀਂ ਬਣ ਸਕਦਾ ਸਿੱਧੂ ਬੋਲਣ ਲੱਗੇ ਅੱਗਾ ਪਿੱਛਾ ਨਹੀਂ ਵੇਖਦੇ।

ਇਹ ਵੀ ਪੜੋ:- ਚਰਨਜੀਤ ਚੰਨੀ ਨੇ ਨੌਜਵਾਨਾਂ ਲਈ ਵੰਡੇ ਰੁਜ਼ਗਾਰ ਦੇ ਗੱਫ਼ੇ

Last Updated : Jan 5, 2022, 3:56 PM IST

ABOUT THE AUTHOR

...view details