ETV Bharat / state

ਚਰਨਜੀਤ ਚੰਨੀ ਨੇ ਨੌਜਵਾਨਾਂ ਲਈ ਵੰਡੇ ਰੁਜ਼ਗਾਰ ਦੇ ਗੱਫ਼ੇ

author img

By

Published : Jan 4, 2022, 5:06 PM IST

Updated : Jan 4, 2022, 10:53 PM IST

ਚਰਨਜੀਤ ਚੰਨੀ ਨੇ ਨੌਜਵਾਨਾਂ ਲਈ ਵੰਡੇ ਰੁਜ਼ਗਾਰ ਦੇ ਗੱਫ਼ੇ
ਚਰਨਜੀਤ ਚੰਨੀ ਨੇ ਨੌਜਵਾਨਾਂ ਲਈ ਵੰਡੇ ਰੁਜ਼ਗਾਰ ਦੇ ਗੱਫ਼ੇ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਲ.ਪੀ.ਯੂ, ਫਗਵਾੜਾ, ਕਪੂਰਥਲਾ ਵਿਖੇ ਇੱਕ ਵਿਸ਼ਾਲ ਸਮਾਗਮ ਦੌਰਾਨ ਨੌਜਵਾਨਾਂ ਲਈ ਪੰਜਾਬ ਸਰਕਾਰ ਰੁਜ਼ਗਾਰ ਗਾਰੰਟੀ ਸਕੀਮ ਦੀ ਸ਼ੁਰੂਆਤ ਕੀਤੀ। ਜਿਸ ਦੌਰਾਨ ਚੰਨੀ ਨੇ ਨੌਜਵਾਨਾਂ ਲਈ ਵੱਡੇ ਐਲਾਨ ਕੀਤਾ।

ਜਲੰਧਰ: ਪੰਜਾਬ ਵਿੱਚ ਵੋਟਾਂ ਦੇ ਦਿਨ ਨੇੜੇ ਆਉਣ ਦੇ ਨਾਲ-ਨਾਲ ਕਾਂਗਰਸ ਵੱਲੋਂ ਵੱਡੇ-ਵੱਡੇ ਐਲਾਨ ਵੀ ਜਾਰੀ ਹੈ। ਜਿਸ ਤਹਿਤ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਮੰਗਲਵਾਰ ਨੂੰ ਐਲ.ਪੀ.ਯੂ, ਫਗਵਾੜਾ, ਕਪੂਰਥਲਾ ਵਿਖੇ ਇੱਕ ਵਿਸ਼ਾਲ ਸਮਾਗਮ ਦੌਰਾਨ ਨੌਜਵਾਨਾਂ ਲਈ ਪੰਜਾਬ ਸਰਕਾਰ ਰੁਜ਼ਗਾਰ ਗਾਰੰਟੀ ਸਕੀਮ ਦੀ ਸ਼ੁਰੂਆਤ ਕੀਤੀ। ਜਿਸ ਦੌਰਾਨ ਚਰਨਜੀਤ ਚੰਨੀ ਨੇ ਨੌਜਵਾਨਾਂ ਲਈ ਵੱਡੇ ਐਲਾਨ ਕੀਤੇ।

ਇਸ ਦੌਰਾਨ ਚਰਨਜੀਤ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਜਿਹੜੇ ਨੌਜਵਾਨ 10ਵੀ ਤੋਂ 12 ਵੀ ਵਾਲੇ ਹਨ, ਜਿਨ੍ਹਾਂ ਨੂੰ ਸਰਕਾਰੀ ਨੌਕਰੀ ਨਹੀ ਮਿਲੀ, ਉਨ੍ਹਾਂ ਨੌਜਵਾਨਾਂ ਲਈ ਪੰਜਾਬ ਸਰਕਾਰ 1 ਲੱਖ ਨੌਕਰੀ ਦੇਵੇਗੀ। ਇਸ ਤੋਂ ਇਲਾਵਾਂ ਜਿਹੜੇ ਨੌਜਵਾਨ ਆਈਲੈਂਟਸ ਤੇ ਪੀ.ਟੀ.ਈ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਪੰਜਾਬ ਸਰਕਾਰ ਫ਼ਰੀ ਆਈਲੈਂਟਸ ਤੇ ਪੀ.ਟੀ.ਈ ਕੋਰਸ ਕਰਵਾਏਗੀ। ਇਸ ਤੋਂ ਇਲਾਵਾਂ ਵਿਦੇਸ਼ ਜਾਣ ਲਈ ਪੰਜਾਬ ਸਰਕਾਰ ਏਜੰਟ ਸਿਸਟਮ ਬੰਦ ਕਰੇਗੀ।

ਚਰਨਜੀਤ ਚੰਨੀ ਨੇ ਨੌਜਵਾਨਾਂ ਲਈ ਵੰਡੇ ਰੁਜ਼ਗਾਰ ਦੇ ਗੱਫ਼ੇ

ਇਸ ਤੋਂ ਇਲਾਵਾਂ ਚਰਨਜੀਤ ਚੰਨੀ ਨੇ ਕਿਹਾ ਕਿ ਜੋ ਨੌਜਵਾਨ ਫ਼ੌਜ ਵਿੱਚ ਭਰਤੀ ਹੋਣਾ ਚਾਹੁੰਦੇ ਹਨ, ਉਨ੍ਹਾਂ ਲਈ ਪੰਜਾਬ ਸਰਕਾਰ ਫ਼ਰੀ ਟਰੇਨਿੰਗ ਦਾ ਪ੍ਰਬੰਧ ਕਰੇਗੀ, ਜੋ ਨੌਜਵਾਨ ਨੌਕਰੀ ਨਹੀ ਕਰਨਾ ਚਾਹੁੰਦੇ, ਉਨ੍ਹਾਂ ਲਈ ਪੰਜਾਬ ਸਰਕਾਰ ਲੋਨ ਦੀ ਸਹੂਲਤ ਵੀ ਪ੍ਰਦਾਨ ਕਰੇਗੀ ਤੇ ਯੂਨੀਵਰਿਸਟੀਆਂ ਵਿੱਚ ਟਰੇਨਿੰਗ ਤੇ ਕੋਰਸ ਫ਼ਰੀ ਕਰਵਾਏਗੀ।

ਇਸ ਤੋਂ ਇਲਾਵਾਂ ਚਰਨਜੀਤ ਚੰਨੀ ਨੇ ਕਿਹਾ ਕਿ ਉਹ ਇੰਡਸ੍ਰਟਰੀਆਂ ਨਾਲ ਟਾਈਅਪ ਕਰਕੇ ਰੋਜ਼ਗਾਰ ਦੇ ਮੌਕੇ ਉਪਲੱਬਧ ਕਰਵਾਏਗੀ। ਇਹ ਸਾਰੀਆਂ ਗਰੰਟੀਆਂ ਪੰਜਾਬ ਸਰਕਾਰ ਅੱਜ ਮੰਗਲਵਾਰ ਨੂੰ 7.30 ਵਜੇ ਕੈਬਨਿਟ ਵਿੱਚ ਮੀਟਿੰਗ ਕਰਕੇ ਲਾਗੂ ਕਰਵਾਏਗੀ।

ਇਹ ਵੀ ਪੜੋ:- ਚਰਨਜੀਤ ਚੰਨੀ ਦਾ ਆਂਗਣਵਾੜੀ ਵਰਕਰਾਂ ਲਈ ਵੱਡਾ ਐਲਾਨ, ਮਾਣ ਭੱਤੇ 'ਚ ਕੀਤਾ ਵਾਧਾ

Last Updated :Jan 4, 2022, 10:53 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.