ਪੰਜਾਬ

punjab

Drug Money And Heroin Recovered : ਅੰਮ੍ਰਿਤਸਰ ਸੀਆਈਏ ਸਟਾਫ ਪੁਲਿਸ ਨੇ ਢਾਈ ਕਿਲੋ ਹੈਰੋਇਨ ਤੇ ਸਾਢੇ 13 ਲੱਖ ਡਰੱਗ ਮਨੀ ਸਮੇਤ ਤਿੰਨ ਨੌਜਵਾਨ ਕੀਤੇ ਕਾਬੂ

By ETV Bharat Punjabi Team

Published : Oct 13, 2023, 5:53 PM IST

ਅੰਮ੍ਰਿਤਸਰ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਸਾਢੇ 13 (Drug Money And Heroin Recovered) ਲੱਖ ਰੁਪਏ ਡਰੱਗ ਮਨੀ ਅਤੇ ਢਾਈ ਕਿੱਲੋ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ।

Amritsar police arrested three youths with heroin and drug money
Drug Money And Heroin Recovered : ਅੰਮ੍ਰਿਤਸਰ ਸੀਆਈਏ ਸਟਾਫ ਪੁਲਿਸ ਨੇ ਢਾਈ ਕਿਲੋ ਹੈਰੋਇਨ ਤੇ ਸਾਢੇ 13 ਲੱਖ ਡਰੱਗ ਮਨੀ ਸਮੇਤ ਤਿੰਨ ਨੌਜਵਾਨ ਕੀਤੇ ਕਾਬੂ

ਏਸੀਪੀ ਈਸਟ ਗੁਰਬਿੰਦਰ ਸਿੰਘ ਜਾਣਕਾਰੀ ਦਿੰਦੇ ਹੋਏ।

ਅੰਮ੍ਰਿਤਸਰ :ਅੰਮ੍ਰਿਤਸਰ ਸੀਆਈਏ ਸਟਾਫ ਪੁਲਿਸ ਨੇ ਢਾਈ ਕਿੱਲੋ ਹੈਰੋਇਨ ਸਮੇਤ ਤੇ 13 ਲੱਖ 54 ਦੀ ਡਰੱਗ ਮਨੀ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਈਸਟ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਸੀਆਈਏ ਸਟਾਫ ਨੂੰ ਜਾਣਕਾਰੀ ਮਿਲੀ ਸੀ ਕਿ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਕੁਝ ਨੌਜਵਾਨ ਅੰਮ੍ਰਿਤਸਰ ਵਿੱਚ ਵੱਖ-ਵੱਖ ਥਾਵਾਂ ਤੇ ਵੇਚ ਰਹੇ ਹਨ।

ਈ-ਰਿਕਸ਼ਾ ਵਿੱਚ ਵੇਚਦੇ ਸੀ ਨਸ਼ਾ :ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਉੱਤੇ ਕਾਰਵਾਈ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਵਿਅਕਤੀ ਈ-ਰਿਕਸ਼ਾ ਚਲਾਉਂਦਾ ਹੈ ਅਤੇ ਇਹ ਈ-ਰਿਕਸ਼ਾ ਦੇ ਉੱਪਰ ਹੀ ਨਸ਼ਾ ਵੇਚਣ ਦਾ ਕੰਮ ਕਰਦੇ ਸਨ। ਪੁਲਿਸ ਦਾ ਕਹਿਣਾ ਹੈ ਕਿ ਜਿਆਦਾਤਰ ਈ-ਰਿਕਸ਼ਾ ਨੂੰ ਚੈਕਿੰਗ ਲਈ ਘੱਟ ਹੀ ਰੋਕਿਆ ਜਾਂਦਾ ਹੈ। ਇਸ ਲਈ ਇਹਨਾਂ ਵੱਲੋਂ ਈ-ਰਿਕਸ਼ਾ ਦਾ ਸਹਾਰਾ ਲਿਆ ਗਿਆ ਪੁਲਿਸ ਨੇ ਦੱਸਿਆ ਕਿ ਇਹਨਾਂ ਤਿੰਨਾਂ ਦਾ ਜੋ ਮਾਸਟਰਮਾਇੰਡ ਸੰਦੀਪ ਸਿੰਘ ਸੀ, ਉਸਨੂੰ ਗ੍ਰਿਫਤਾਰ ਕਰਨਾ ਬਾਕੀ ਹੈ।


ਫਿਲਹਾਲ ਪੁਲਿਸ ਵੱਲੋਂ ਅਰਸ਼ ਮੱਟੂ ਤੇ ਉਸਦੇ ਦੋ ਸਾਥੀਆਂ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਕੋਲੋਂ ਪਹਿਲਾਂ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ ਅਤੇ ਬਾਅਦ ਵਿੱਚ ਸਖਤੀ ਨਾਲ ਪੁੱਛਗਿੱਛ ਕਰਨ 'ਤੇ ਡੇਢ ਕਿੱਲੋ ਹੈਰੋਇਨ ਇਹਨਾਂ ਵੱਲੋਂ ਹੋਰ ਪੁਲਿਸ ਨੂੰ ਬਰਾਮਦ ਕਰਵਾਈ ਗਈ। ਇਸ ਤੋਂ ਇਲਾਵਾ 13 ਲੱਖ 54 ਹਜ਼ਾਰ ਦੀ ਡਰੱਗ ਮਣੀ ਵੀ ਇਹਨਾਂ ਤੋਂ ਬਰਾਮਦ ਹੋਈ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਤਿੰਨਾਂ ਵਿਅਕਤੀਆਂ ਦਾ ਅਦਾਲਤ ਤੋਂ ਤਿੰਨ ਦਿਨ ਦਾ ਪੁਲਿਸ ਰਿਮਾਂਡ ਵੀ ਹਾਸਿਲ ਹੋਇਆ ਹੈ। ਇਹਨਾਂ ਤੋਂ ਹੋਰ ਸਖਤੀ ਨਾਲ ਪੁੱਛਗਿਛ ਵੀ ਕੀਤੀ ਜਾ ਰਹੀ ਪੁਲਿਸ ਦਾ ਕਹਿਣਾ ਹੈ ਕਿ ਇਹ ਪਾਕਿਸਤਾਨ ਤੋਂ ਹੈਰੋਇਨ ਮੰਗਾ ਕੇ ਵੇਚਣ ਦਾ ਕੰਮ ਕਰਦੇ ਸਨ ਅਤੇ ਫਿਲਹਾਲ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਪਾਕਿਸਤਾਨ ਨਾਲ ਕਿਸ ਤਰੀਕੇ ਦੇ ਸੰਬੰਧ ਹਨ।

ABOUT THE AUTHOR

...view details