ਪੰਜਾਬ

punjab

ਲੁਟੇਰਾ ਗਿਰੋਹ ਖਿਲਾਫ਼ ਪੁਲਿਸ ਦਾ ਵੱਡਾ ਐਕਸ਼ਨ

By

Published : Feb 28, 2022, 10:23 PM IST

ਅੰਮ੍ਰਿਤਸਰ ਪੁਲਿਸ ਮੋਬਾਇਲ ਲੁੱਟ ਦੇ ਮਾਮਲੇ ਵਿੱਚ 2 ਵਿੱਚੋਂ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਜਦਕਿ ਦੂਜੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਕਾਬੂ ਕੀਤੇ ਗਏ ਮੁਲਜ਼ਮ ਤੋਂ ਵਾਰਦਾਤ ਸਮੇਂ ਵਰਤੀ ਗਈ ਸਕੂਟੀ ਅਤੇ ਲੁੱਟ ਦਾ ਮੋਬਾਇਲ ਬਰਾਮਦ ਕਰ ਲਿਆ ਗਿਆ ਹੈ। ਇਸਦੇ ਨਾਲ ਹੀ ਇੱਕ ਹੋਰ ਚੋਰੀ ਦੇ ਮਾਮਲੇ ਵਿੱਚ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।

ਲੁਟੇਰਾ ਗਿਰੋਹ ਦਾ ਇੱਕ ਮੈਂਬਰ ਕਾਬੂ
ਲੁਟੇਰਾ ਗਿਰੋਹ ਦਾ ਇੱਕ ਮੈਂਬਰ ਕਾਬੂ

ਅੰਮ੍ਰਿਤਸਰ: ਸੂਬੇ ਵਿੱਚ ਲੁੱਟ ਖੋਹ ਅਤੇ ਚੋਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਵਿੱਚ ਵੀ ਚੋਰੀ ਤੇ ਲੁੱਟ ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ ਵਹੀਕਲ ਚੋਰੀ ਤੇ ਸਨੈਚਿੰਗ ਕਰਨ ਵਾਲਿਆਂ ਖਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਕੰਨਟੇਨਮੈਂਟ ਦੇ ਪੁਲਿਸ ਅਧਿਕਾਰੀ ਐਸ.ਆਈ.ਦਰਸ਼ਨ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੇ ਸਬੰਧ ਵਿੱਚ ਪੁਤਲੀਘਰ ਚੌਕ ਮੌਜੂਦ ਸਨ।

ਲੁਟੇਰਾ ਗਿਰੋਹ ਦਾ ਇੱਕ ਮੈਂਬਰ ਕਾਬੂ

ਇਸ ਦੌਰਾਨ ਇਤਲਾਹ ਮਿਲੀ ਕਿ ਖਾਲਸਾ ਕਾਲਜ, ਅੰਮ੍ਰਿਤਸਰ ਦੇ ਗੇਟ ਦੇ ਸਾਹਮਣੇ ਤੋਂ ਐਕਟਿਵਾ ਸਕੂਟੀ ’ਤੇ ਸਵਾਰ ਦੋ ਨੌਜਵਾਨਾਂ ਵੱਲੋਂ ਗੁਰਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਗੁਰਦਾਸਪੁਰ ਦਾ ਮੋਬਾਈਲ ਫੋਨ I-PHONE 6-S ਖੋਹ ਕੇ ਪੁਤਲੀਘਰ ਵਾਲੀ ਸਾਈਡ ਨੂੰ ਭੱਜ ਗਏ ਹਨ।

ਇਸ ਮਸਲੇ ਨੂੰ ਲੈਕੇ ਐਸ.ਆਈ. ਦਰਸ਼ਨ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਤੁਰੰਤ ਮੁਸ਼ਤੈਦੀ ਨਾਲ ਰਾਹਗੀਰਾਂ ਦੀ ਮੱਦਦ ਨਾਲ ਦੋਸ਼ੀ ਅਰਜਨ ਸਿੰਘ ਨੂੰ ਪਿੱਪਲੀ ਸਾਹਿਬ ਗੁਰਦੁਆਰਾ ਨਜ਼ਦੀਕ ਸਮੇਤ ਖੋਹ ਸ਼ੁਦਾ ਮੋਬਾਈਲ ਫੋਨ ਅਤੇ ਵਾਰਦਾਤ ਵੇਲੇ ਵਰਤੀ ਐਕਟਿਵਾ ਸਕੂਟਰ ਨੰਬਰ PB02-CQ-7155 ਨਾਲ ਕਾਬੂ ਕੀਤਾ ਹੈ। ਇਸ ਦੌਰਾਨ ਮੁਲਜ਼ਮ ਦਾ ਦੂਜਾ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ ।

ਪੁੱਛ-ਗਿੱਛ ਗ੍ਰਿਫ਼ਤਾਰ ਦੋਸ਼ੀ ਨੇ ਆਪਣੇ ਦੂਜੇ ਸਾਥੀ ਦੀ ਪਛਾਣ ਦੱਸ ਦਿੱਤੀ ਹੈ ਜਿਸਨੂੰ ਪੁਲਿਸ ਵੱਲੋਂ ਜਲਦ ਕਾਬੂ ਕਰਨ ਦੀ ਗੱਲ ਕਹੀ ਗਈ ਹੈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ:ਹਨੀਟ੍ਰੈਪ ਗਿਰੋਹ ਦਾ ਪਰਦਾਫਾਸ਼, ਔਰਤਾਂ ਸਣੇ 4 ਮੁਲਜ਼ਮ ਪੁਲਿਸ ਅੜਿਕੇ

ABOUT THE AUTHOR

...view details