ਪੰਜਾਬ

punjab

ਭਾਰਤ ਪਰਤੀ ਵਿਦਿਆਰਥਣ ਦਮਨਜੋਤ ਨੇ ਦੱਸਿਆ ਜੰਗ ਦਾ ਅੱਖੀਂ ਡਿੱਠਾ ਹਾਲ

By

Published : Mar 7, 2022, 10:43 PM IST

Updated : Mar 8, 2022, 11:34 AM IST

ਰੂਸ ਯੂਕਰੇਨ ਜੰਗ (Russia Ukraine war) ਦਰਮਿਆਨ ਖਾਰਕੀਵ ਸ਼ਹਿਰ ਤੋਂ ਵਾਪਸ ਆਪਣੇ ਘਰ ਪਰਤੀ ਦਮਨਜੋਤ ਕੌਰ ਨਾਲ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਲਕਾਤ ਕੀਤੀ ਗਈ ਹੈ। ਇਸ ਦੌਰਾਨ ਦਮਨਜੋਤ ਨੇ ਦੱਸਿਆ ਕਿਸ ਤਰ੍ਹਾਂ ਤਸ਼ੱਦਦ ਝੱਲਦੇ ਉਹ ਭਾਰਤ ਪਹੁੰਚੇ ਹਨ।

ਯੂਕਰੇਨ ਤੋਂ ਪਰਤੀ ਵਿਦਿਆਰਥਣ ਨਾਲ ਅੰਮ੍ਰਿਤਸਰ ਜਿਲਾ ਪ੍ਰਸ਼ਾਸਨ ਨੇ ਕੀਤੀ ਮੁਲਾਕਾਤ
ਯੂਕਰੇਨ ਤੋਂ ਪਰਤੀ ਵਿਦਿਆਰਥਣ ਨਾਲ ਅੰਮ੍ਰਿਤਸਰ ਜਿਲਾ ਪ੍ਰਸ਼ਾਸਨ ਨੇ ਕੀਤੀ ਮੁਲਾਕਾਤ

ਅੰਮ੍ਰਿਤਸਰ:ਰੂਸ ਯੂਕਰੇਨ ਜੰਗ (Russia Ukraine war) ਦਰਮਿਆਨ ਖਾਰਕੀਵ ਸ਼ਹਿਰ ਤੋਂ ਵਾਪਸ ਆਪਣੇ ਘਰ ਪਰਤੀ ਦਮਨਜੋਤ ਕੌਰ ਦਾ ਮਨੋਬਲ ਵਧਾਉਣ ਲਈ ਤਹਿਸੀਲਦਾਰ ਅਜਨਾਲਾ ਵੱਲੋਂ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਉਸ ਦੇ ਘਰ ਪੁੱਜ ਕੇ ਹੌਸਲਾ ਅਫਜ਼ਾਈ ਕੀਤੀ ਗਈ। ਇੱਥੇ ਜ਼ਿਕਰਯੋਗ ਹੈ ਕਿ ਯੂਕਰੇਨ ਦੇ ਖਾਰਕੀਵ ਸ਼ਹਿਰ ‘ਚ ਐਮ.ਬੀ.ਬੀ.ਐਸ ਕਰਨ ਗਈ ਅਜਨਾਲਾ ਸ਼ਹਿਰ ਦੀ ਦਮਨਜੋਤ ਕੌਰ ਕੁਝ ਦਿਨ ਪਹਿਲਾਂ ਹੀ ਆਪਣੇ ਘਰ ਪਹੁੰਚੀ ਹੈ।

ਯੂਕਰੇਨ ਤੋਂ ਪਰਤੀ ਵਿਦਿਆਰਥਣ ਨਾਲ ਅੰਮ੍ਰਿਤਸਰ ਜਿਲਾ ਪ੍ਰਸ਼ਾਸਨ ਨੇ ਕੀਤੀ ਮੁਲਾਕਾਤ

ਦਮਨਜੋਤ ਕੌਰ ਦੇ ਘਰ ਪੁੱਜੇ ਤਹਿਸੀਲਦਾਰ ਅਜਨਾਲਾ ਰਾਜਪ੍ਰਿਤਪਾਲ ਸਿੰਘ ਝਾਵਰ ਵੱਲੋਂ ਮੁਲਾਕਾਤ ਕਰਕੇ ਜਿਥੇ ਉਸਦਾ ਹਾਲ ਚਾਲ ਜਾਣਿਆ ਗਿਆ ਉਥੇ ਹੀ ਉਨਾਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਸ਼ਾਸਨ ਦੀ ਤਰਫੋਂ ਹਰ ਤਰ੍ਹਾਂ ਦੇ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਗੱਲਬਾਤ ਕਰਦਿਆਂ ਦਮਨਜੋਤ ਕੌਰ ਨੇ ਦੱਸਿਆ ਕਿ ਰੂਸ ਵੱਲੋਂ ਯੂਕਰੇਨ ’ਤੇ ਹਮਲਾ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਰਾਜਧਾਨੀ ਕੀਵ ਅਤੇ ਖਾਰਕੀਵ ਨੂੰ ਨਿਸ਼ਾਨਾ ਬਣਾਇਆ ਸੀ। ਵਿਦਿਆਰਥਣ ਨੇ ਦੱਸਿਆ ਕਿ ਜਿਸ ਘਰ ਵਿੱਚ ਉਹ ਰਹਿੰਦੇ ਸੀ ਉਸ ਦੇ ਨੇੜੇ ਵੀ ਕਾਫੀ ਹਮਲੇ ਹੋਏ ਸਨ।

ਦਮਨ ਨੇ ਦੱਸਿਆ ਕਿ ਰੂਸ ਵੱਲੋਂ ਹਮਲਾ ਕਰਨ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਦੀ ਯੂਨੀਵਰਸਿਟੀ ਦੀ ਡੀਨ ਨੇ ਕਹਿ ਦਿੱਤਾ ਸੀ ਕਿ ਜੋ ਵੀ ਵਿਦਿਆਰਥੀ ਯੂਕਰੇਨ ਛੱਡ ਕੇ ਵਾਪਸ ਭਾਰਤ ਜਾਵੇਗਾ ਉਸਨੂੰ ਡਿਗਰੀ ਨਹੀਂ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਉਨ੍ਹਾਂ ਦੇ ਮਨ ਅੰਦਰ ਕਾਫੀ ਡਰ ਸੀ ਪਰ ਕੁਝ ਦਿਨ ਪਹਿਲਾਂ ਜਦ ਯੂਕਰੇਨ ’ਤੇ ਰੂਸ ਵੱਲੋਂ ਪ੍ਰਮਾਣੂ ਹਮਲੇ ਸਬੰਧੀ ਪਤਾ ਚੱਲਿਆ ਤਾਂ ਉਨ੍ਹਾਂ ਨੇ ਭਾਰਤ ਆਉਣ ਦਾ ਮਨ ਬਣਾ ਲਿਆ।

ਲੜਕੀ ਨੇ ਦੱਸਿਆ ਕਿ ਡਰ ਦੇ ਮਾਰੇ ਉਨ੍ਹਾਂ ਟਰੇਨ ਤੇ ਬੱਸ ਰਸਤੇ ਖਾਣ ਦਾ ਕੁਝ ਸਮਾਨ ਲੈਕੇ ਲੰਬਾ ਸਫਰ ਕਰਦਿਆਂ ਪੋਲੈਂਡ ਦੀ ਧਰਤੀ ਤੇ ਪੁੱਜੇ ਅਤੇ ਉੱਥੋਂ ਹਵਾਈ ਸਫ਼ਰ ਰਾਹੀਂ ਭਾਰਤ ਪਰਤੇ । ਦਮਨ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਸਨੇ ਦੱਸਿਆ ਕਿ ਜੋ ਉਨ੍ਹਾਂ ਨੇ ਆਪਣੇ ਨਾਲ ਖਾਣੇ ਦਾ ਸਮਾਨ ਲਿਆਂਦਾ ਸੀ ਉਸ ਨੂੰ ਪਾੜ ਕੇ ਸੁੱਟ ਦਿੱਤਾ ਗਿਆ ਸੀ ਜੋ ਉੱਥੇ ਅਫਸਰ ਮੌਜੂਦ ਸਨ।

ਦਮਨਜੋਤ ਕੌਰ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਮੈਡੀਕਲ ਦੀ ਸਿੱਖਿਆ ਨੂੰ ਪੂਰਾ ਕਰਵਾਉਣ ਲਈ ਯਤਨ ਕੀਤੇ ਜਾਣ। ਇਸਦੇ ਨਾਲ ਹੀ ਉਨ੍ਹਾਂ ਯੂਕਰੇਨ ਦੀ ਧਰਤੀ ’ਤੇ ਫਸੇ ਭਾਰਤੀ ਵਿਦਿਆਰਥੀਆਂ ਨੂੰ ਲਿਆਉਣ ਲਈ ਵੱਡੇ ਪ੍ਰਬੰਧ ਕੀਤੇ ਜਾਣ ਦੀ ਮੰਗ ਵੀ ਕੀਤੀ।

ਦਮਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਮੈਡੀਕਲ ਸਿੱਖਿਆ ਨੂੰ ਪੂਰਾ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਤੇ ਯੂਕਰੇਨ ਦੀ ਧਰਤੀ ਤੇ ਫਸੇ ਭਾਰਤੀ ਵਿਦਿਆਰਥੀਆਂ ਨੂੰ ਲਿਆਉਣ ਲਈ ਵੱਡੇ ਪ੍ਰਬੰਧ ਕੀਤੇ ਜਾਣ।

ਇਹ ਵੀ ਪੜ੍ਹੋ:ਯੂਕਰੇਨ ’ਚ 11 ਦਿਨਾਂ ਦੀ ਜੰਗ ਤੋਂ ਬਾਅਦ ਰੂਸੀ ਫੌਜ ਨੇ ਯੂਕਰੇਨ ਵਿੱਚ ਜੰਗਬੰਦੀ ਦਾ ਕੀਤਾ ਐਲਾਨ

Last Updated :Mar 8, 2022, 11:34 AM IST

ABOUT THE AUTHOR

...view details