ਪੰਜਾਬ

punjab

ਖੂਨ ਨਾੜੀਆਂ 'ਚ ਵਗਣਾ ਚਾਹੀਦਾ ਹੈ ਨਾ ਕਿ ਨਾਲੀਆਂ 'ਚ, ਨਿਰੰਕਾਰੀ ਸਤਿਸੰਗ ਭਵਨ ਜੰਡਿਆਲਾ ਗੁਰੂ ਲੱਗਿਆ ਖੂਨਦਾਨ ਕੈਂਪ

By

Published : Aug 20, 2023, 4:36 PM IST

ਨਿਰੰਕਾਰੀ ਸਤਿਸੰਗ ਭਵਨ ਜੰਡਿਆਲਾ ਗੁਰੂ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਹੈ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਵੀ ਆਪਣੇ ਜਨਮਦਿਨ ਮੌਕੇ ਖੂਨਦਾਨ ਕੀਤਾ ਹੈ।

A blood donation camp was organized at Nirankari Satsang Bhavan Jandiala Guru
ਨਿਰੰਕਾਰੀ ਸਤਿਸੰਗ ਭਵਨ ਜੰਡਿਆਲਾ ਗੁਰੂ ਲੱਗਿਆ ਖੂਨਦਾਨ ਕੈਂਪ।

ਖੂਨਦਾਨੀ ਅਤੇ ਕੈਂਪ ਪ੍ਰਬੰਧਕ ਜਾਣਕਾਰੀ ਦਿੰਦੇ ਹੋਏ।

ਅੰਮ੍ਰਿਤਸਰ :ਸੰਤ ਨਿਰੰਕਾਰੀ ਸਤਿਸੰਗ ਭਵਨ ਜੰਡਿਆਲਾ ਗੁਰੂ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਖ਼ੂਨਦਾਨ ਕੀਤਾ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੀ ਉਚੇਚੇ ਤੌਰ ਉੱਤੇ ਉਥੇ ਪਹੁੰਚੇ ਹੋਏ ਸਨ, ਉਨ੍ਹਾਂ ਨੇ ਵੀ ਖੂਨਦਾਨ ਕੀਤਾ। ਇਸ ਮੌਕੇ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਬਹੁਤ ਲੰਮੇ ਸਮੇਂ ਤੋਂ ਇਹ ਖੂਨਦਾਨ ਕੈਂਪ ਲਗਾ ਰਹੇ ਹਨ ਅਤੇ ਮਾਨਵਤਾ ਦੀ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਹਨ। ਉਹਨਾਂ ਸਭ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ।

ਹੁਣ ਤੱਕ 11 ਲੱਖ 58 ਹਜ਼ਾਰ ਯੂਨਿਟ ਖੂਨਦਾਨ :ਇਸ ਮੌਕੇ ਨਿਰੰਕਾਰੀ ਮਿਸ਼ਨ ਦੇ ਵੱਖ-ਵੱਖ ਸੇਵਾਦਾਰਾਂ ਵੱਲੋਂ ਦੱਸਿਆ ਗਿਆ ਕਿ ਉਹ ਬਹੁਤ ਲੰਮੇ ਅਰਸੇ ਤੋਂ ਇਹ ਖੂਨਦਾਨ ਕੈਂਪ ਲਗਾ ਰਹੇ ਹਨ ਤੇ ਹੁਣ ਤੱਕ 11 ਲੱਖ 58 ਹਜ਼ਾਰ ਯੂਨਿਟ ਦੇ ਕਰੀਬ ਖੂਨਦਾਨ ਕਰ ਚੁੱਕੇ ਹਨ। ਉਹਨਾਂ ਦੱਸਿਆ ਕਿ ਇੰਨੀ ਵੱਡੀ ਗਿਣਤੀ ਵਿੱਚ ਖ਼ੂਨਦਾਨ ਕਰਨ ਤੇ ਸੰਤ ਨਿਰੰਕਾਰੀ ਮਿਸ਼ਨ ਦਾ ਨਾਮ ਗਿੰਨੀਜ਼ ਬੁੱਕ ਵਿੱਚ ਦਰਜ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਸਾਡੇ ਗੁਰੂਆਂ ਨੇ ਸੰਦੇਸ਼ ਦਿੱਤਾ ਹੈ ਕਿ ਖੂਨ ਨਾੜੀਆਂ ਵਿੱਚ ਵਗਣਾ ਚਾਹੀਦਾ ਹੈ ਨਾ ਕਿ ਨਾਲੀਆਂ ਵਿੱਚ। ਉਹਨਾਂ ਕਿਹਾ ਕਿ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜ਼ੋ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਆਪਣੇ ਜਨਮ ਦਿਨ ਮੌਕੇ ਜਿੱਥੇ ਅੱਜ ਖੂਨ ਦਾਨ ਕੀਤਾ ਉੱਥੇ ਹੀ ਜਨਤਾ ਨੂੰ ਵੀ ਖੂਨਦਾਨ ਕਰਨ ਦੇ ਫਾਇਦੇ ਦੱਸਣ ਦੇ ਨਾਲ-ਨਾਲ ਅਜਿਹੀ ਸੇਵਾ ਕਰ ਰਹੀ ਸੰਸਥਾ ਦੀ ਪ੍ਰਸ਼ੰਸਾ ਵੀ ਕੀਤੀ ਗਈ।

ABOUT THE AUTHOR

...view details