ਪੰਜਾਬ

punjab

ਟੋਕੀਓ ਪੈਰਾਲੰਪਿਕਸ: ਪ੍ਰਵੀਨ ਕੁਮਾਰ ਨੇ ਜਿੱਤਿਆ ਚਾਂਦੀ ਦਾ ਤਮਗਾ

By

Published : Sep 3, 2021, 9:29 AM IST

ਪੈਰਾ ਅਥਲੀਟ ਪ੍ਰਵੀਨ ਕੁਮਾਰ ਨੇ ਟੋਕੀਓ ਪੈਰਾਲੰਪਿਕਸ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। 18 ਸਾਲਾ ਪ੍ਰਵੀਨ ਨੇ ਪੁਰਸ਼ਾਂ ਦੀ ਉੱਚੀ ਛਾਲ ਵਿੱਚ 2.07 ਮੀਟਰ ਛਾਲ ਮਾਰੀ। ਮੌਜੂਦਾ ਪੈਰਾਲਿੰਪਿਕਸ ਵਿੱਚ ਭਾਰਤ ਨੇ ਹੁਣ ਤੱਕ 11 ਮੈਡਲ ਜਿੱਤੇ ਹਨ।

ਪ੍ਰਵੀਨ ਕੁਮਾਰ ਨੇ ਜਿੱਤਿਆ ਚਾਂਦੀ ਦਾ ਤਮਗਾ
ਪ੍ਰਵੀਨ ਕੁਮਾਰ ਨੇ ਜਿੱਤਿਆ ਚਾਂਦੀ ਦਾ ਤਮਗਾ

ਟੋਕੀਓ:ਪੈਰਾ ਅਥਲੀਟ ਪ੍ਰਵੀਨ ਕੁਮਾਰ ਨੇ ਟੋਕੀਓ ਪੈਰਾਲੰਪਿਕਸ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਨੋਇਡਾ ਦੇ 18 ਸਾਲਾ ਪ੍ਰਵੀਨ ਨੇ ਪੁਰਸ਼ਾਂ ਦੀ ਉੱਚੀ ਛਾਲ ਟੀ 44 ਸ਼੍ਰੇਣੀ ਵਿੱਚ 2.07 ਮੀਟਰ ਛਾਲ ਮਾਰ ਕੇ ਦੂਜਾ ਸਥਾਨ ਹਾਸਲ ਕੀਤਾ। ਗ੍ਰੇਟ ਬ੍ਰਿਟੇਨ ਦੇ ਬਰੂਮ-ਐਡਵਰਡਸ ਜੋਨਾਥਨ (2.10 ਮੀਟਰ) ਨੇ ਸੋਨ ਤਗਮਾ ਹਾਸਲ ਕੀਤਾ। ਈਵੈਂਟ ਦਾ ਕਾਂਸੀ ਤਮਗਾ ਪੋਲੈਂਡ ਦੇ ਲੇਪੀਆਟੋ ਮਾਸੀਜੋ (2.04 ਮੀਟਰ) ਨੇ ਜਿੱਤਿਆ।

ਇਹ ਵੀ ਪੜੋ: ਟੋਕਿਓ-ਪੈਰਾਲੰਪਿਕ, ਪ੍ਰਮੋਦ ਭਗਤ ਸੈਮੀ ਫਾਈਨਲ ‘ਚ ਪੁੱਜੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਵੀਨ ਕੁਮਾਰ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੀਤਾ- ਪੈਰਾਲੰਪਿਕਸ ਵਿੱਚ ਚਾਂਦੀ ਦਾ ਤਗਮਾ ਜਿੱਤਣ ਲਈ ਪ੍ਰਵੀਨ ਕੁਮਾਰ 'ਤੇ ਮਾਣ। ਇਹ ਮੈਡਲ ਉਸਦੀ ਮਿਹਨਤ ਅਤੇ ਬੇਮਿਸਾਲ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਨੂੰ ਵਧਾਈ। ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।

ਇਹ ਵੀ ਪੜੋ: ਅਫਗਾਨ ਤੋਂ ਮਹਿਲਾ ਫੁਟਬਾਲਰਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ

ABOUT THE AUTHOR

...view details