ਪੰਜਾਬ

punjab

ਟੋਕੀਓ ਪੈਰਾਲੰਪਿਕਸ: ਵਿਨੋਦ ਕੁਮਾਰ ਨੇ ਡਿਸਕਸ ਥ੍ਰੋ 'ਚ ਜਿੱਤਿਆ ਕਾਂਸੀ ਦਾ ਤਗਮਾ

By

Published : Aug 29, 2021, 8:18 PM IST

ਭਾਰਤ ਦੇ ਪੈਰਾ ਅਥਲੀਟ ਵਿਨੋਦ ਕੁਮਾਰ ਨੇ ਇੱਥੇ ਚੱਲ ਰਹੇ ਟੋਕੀਓ ਪੈਰਾਲੰਪਿਕਸ ਵਿੱਚ ਪੁਰਸ਼ ਡਿਸਕਸ ਥ੍ਰੋ ਐਫ 52 ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਇਸ ਨਾਲ ਹੀ ਭਾਰਤ ਨੇ ਹੁਣ ਤਕ ਤਿੰਨ ਤਮਗੇ ਜਿੱਤ ਲਏ ਹਨ।

ਟੋਕੀਓ ਪੈਰਾਲੰਪਿਕਸ: ਵਿਨੋਦ ਕੁਮਾਰ ਨੇ ਡਿਸਕਸ ਥ੍ਰੋ 'ਚ ਜਿੱਤਿਆ ਕਾਂਸੀ ਦਾ ਤਗਮਾ
tokyo paraਟੋਕੀਓ ਪੈਰਾਲੰਪਿਕਸ: ਵਿਨੋਦ ਕੁਮਾਰ ਨੇ ਡਿਸਕਸ ਥ੍ਰੋ 'ਚ ਜਿੱਤਿਆ ਕਾਂਸੀ ਦਾ ਤਗਮਾ lympics

ਟੋਕੀਓ: ਭਾਰਤ ਦੇ ਪੈਰਾ ਅਥਲੀਟ ਵਿਨੋਦ ਕੁਮਾਰ ਨੇ ਇੱਥੇ ਚੱਲ ਰਹੇ ਟੋਕੀਓ ਪੈਰਾਲੰਪਿਕਸ ਵਿੱਚ ਪੁਰਸ਼ ਡਿਸਕਸ ਥ੍ਰੋ ਐਫ 52 ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਇਸ ਨਾਲ ਹੀ ਭਾਰਤ ਨੇ ਹੁਣ ਤਕ ਤਿੰਨ ਤਮਗੇ ਜਿੱਤ ਲਏ ਹਨ। ਕਾਂਸੀ ਤਮਗਾ ਜਿੱਤਣ 'ਤੇ ਪੀਐਮ ਨਰਿੰਦਰ ਮੋਦੀ ਨੇ ਟਵੀਟ ਕਰਕੇ ਵਧਾਈ ਦਿੱਤੀ। ਪੀਐਮ ਮੋਦੀ ਨੇ ਲਿਖਿਆ,' ਉਨ੍ਹਾਂ ਦੀ ਸਖਤ ਮਿਹਨਤ ਅਤੇ ਦ੍ਰਿੜਤਾ ਸ਼ਾਨਦਾਰ ਨਤੀਜੇ ਦੇ ਰਹੀ ਹੈ। ' ਇਸ ਤੋਂ ਪਹਿਲਾਂ ਟੇਬਲ ਟੈਨਿਸ ਵਿੱਚ ਭਾਵਿਨਾ ਪਟੇਲ ਅਤੇ ਹਾਈ ਜੰਪ ਵਿੱਚ ਨਿਸ਼ਾਦ ਕੁਮਾਰ ਨੇ ਚਾਂਦੀ ਦੇ ਤਗਮੇ ਜਿੱਤੇ ਹਨ।

ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਸਾਬਕਾ ਜਵਾਨ ਵਿਨੋਦ ਨੇ 19.91 ਮੀਟਰ ਦੀ ਥਰੋਅ ਨਾਲ ਏਸ਼ੀਆਈ ਰਿਕਾਰਡ ਤੋੜ ਕੇ ਤੀਜਾ ਸਥਾਨ ਹਾਸਲ ਕੀਤਾ ਅਤੇ ਦੇਸ਼ ਲਈ ਕਾਂਸੀ ਦਾ ਤਗਮਾ ਜਿੱਤਿਆ। ਵਿਨੋਦ ਨੇ ਆਪਣੀ ਪੰਜਵੀਂ ਕੋਸ਼ਿਸ਼ ਵਿੱਚ 19.91 ਮੀਟਰ ਸੁੱਟਿਆ। ਹਰਿਆਣਾ ਵਿੱਚ ਵਿਨੋਦ ਕੁਮਾਰ ਦੇ ਘਰ ਜਸ਼ਨ ਦਾ ਮਾਹੌਲ ਹੈ। ਉਨ੍ਹਾਂ ਦੀ ਪਤਨੀ ਅਨੀਤਾ ਨੇ ਕਿਹਾ ਕਿ ਮੈਂ ਉਨ੍ਹਾਂ ਦੀ ਜਿੱਤ ਤੋਂ ਬਹੁਤ ਖੁਸ਼ ਹਾਂ। ਉਹ 10 ਮਹੀਨਿਆਂ ਤੋਂ ਆਪਣੇ ਬੱਚਿਆਂ ਤੋਂ ਦੂਰ ਹੈ। ਮੈਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਹਾਂ। '

ਇਹ ਵੀ ਪੜ੍ਹੋ:ਟੋਕੀਓ ਪੈਰਾਲੰਪਿਕਸ: ਭਾਵਿਨਾ ਪਟੇਲ ਨੂੰ ਹਰ ਪਾਸਿਓਂ ਮਿਲ ਰਹੀਆਂ ਹਨ ਵਧਾਈਆਂ

ਵਿਨੋਦ ਤੋਂ ਪਹਿਲਾਂ ਪੈਰਾ ਟੇਬਲ ਟੈਨਿਸ ਖਿਡਾਰੀ ਭਾਵਿਨਾ ਪਟੇਲ ਨੇ ਮਹਿਲਾ ਸਿੰਗਲਸ ਕਲਾਸ 4 ਈਵੈਂਟ ਵਿੱਚ ਚਾਂਦੀ ਅਤੇ ਨਿਸ਼ਾਦ ਕੁਮਾਰ ਨੇ ਪੁਰਸ਼ਾਂ ਦੀ ਉੱਚੀ ਛਾਲ ਟੀ 47 ਈਵੈਂਟ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਰਾਸ਼ਟਰੀ ਖੇਡ ਦਿਵਸ ਦੇ ਮੌਕੇ 'ਤੇ, ਇਨ੍ਹਾਂ ਪੈਰਾ ਅਥਲੀਟਾਂ ਨੇ ਪੈਰਾਲੰਪਿਕਸ ਵਿੱਚ ਦੇਸ਼ ਲਈ ਤਿੰਨ ਤਗਮੇ ਲਿਆਂਦੇ ਹਨ।

ਇਹ ਵੀ ਪੜ੍ਹੋ:ਟੋਕੀਓ ਪੈਰਾਲੰਪਿਕਸ:ਨਿਸ਼ਾਦ ਕੁਮਾਰ ਨੇ ਉੱਚੀ ਛਾਲ ਵਿੱਚ ਜਿੱਤਿਆ ਚਾਂਦੀ ਦਾ ਤਗਮਾ

ABOUT THE AUTHOR

...view details