ਪੰਜਾਬ

punjab

CWG 2022: ਰਾਸ਼ਟਰਮੰਡਲ ਖੇਡਾਂ ਦਾ ਅੱਜ ਆਖ਼ਰੀ ਦਿਨ, ਦੇਖੋ ਕਦੋ-ਕਦੋ ਹੋਵੇਗਾ ਮੁਕਾਬਲਾ

By

Published : Aug 8, 2022, 1:18 PM IST

ਰਾਸ਼ਟਰਮੰਡਲ ਖੇਡਾਂ 2022 (Commonwealth Games 2022) ਦਾ ਅੱਜ ਆਖਰੀ ਦਿਨ ਹੈ ਅਤੇ ਭਾਰਤ ਨੂੰ ਘੱਟੋ-ਘੱਟ ਪੰਜ ਤਗਮੇ ਮਿਲਣੇ ਯਕੀਨੀ ਹਨ। ਰਾਸ਼ਟਰਮੰਡਲ ਖੇਡਾਂ ਦੇ 11ਵੇਂ ਦਿਨ ਸੋਮਵਾਰ ਨੂੰ ਭਾਰਤ ਦਾ ਪ੍ਰੋਗਰਾਮ ਇਸ ਤਰ੍ਹਾਂ ਹੈ।

commonwealth games 2022, Last day of commonwealth games, CWG 2022, PV Sindhu
Commonwealth Games 2022

ਬਰਮਿੰਘਮ: 22ਵੀਆਂ ਰਾਸ਼ਟਰਮੰਡਲ ਖੇਡਾਂ (Commonwealth Games 2022) ਵਿੱਚ ਭਾਰਤੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਰਾਸ਼ਟਰਮੰਡਲ ਖੇਡਾਂ 2022 ਦਾ ਅੱਜ ਆਖਰੀ ਦਿਨ ਹੈ ਅਤੇ ਭਾਰਤ ਨੂੰ ਘੱਟੋ-ਘੱਟ ਪੰਜ ਤਗਮੇ ਮਿਲਣੇ ਯਕੀਨੀ ਹਨ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ (Last Day Of Commonwealth Games) ਭਾਰਤੀ ਪੁਰਸ਼ ਹਾਕੀ ਟੀਮ ਅੱਜ ਆਸਟਰੇਲੀਆ ਖ਼ਿਲਾਫ਼ ਫਾਈਨਲ ਮੈਚ ਖੇਡੇਗੀ। ਇਹ ਮੈਚ ਸ਼ਾਮ 5 ਵਜੇ ਸ਼ੁਰੂ ਹੋਵੇਗਾ। ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਨੂੰ ਹੁਣ ਤੱਕ 55 ਤਗਮੇ ਮਿਲ ਚੁੱਕੇ ਹਨ। ਇਸ ਵਿੱਚ 18 ਸੋਨ, 15 ਚਾਂਦੀ ਅਤੇ 22 ਕਾਂਸੀ ਦੇ ਤਗਮੇ ਸ਼ਾਮਲ ਹਨ। ਰਾਸ਼ਟਰਮੰਡਲ ਖੇਡਾਂ ਦੇ 11ਵੇਂ ਦਿਨ ਸੋਮਵਾਰ ਨੂੰ ਭਾਰਤ ਦਾ ਪ੍ਰੋਗਰਾਮ ਇਸ ਤਰ੍ਹਾਂ ਹੈ।








ਸੋਮਵਾਰ (8 ਅਗਸਤ) ਨੂੰ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਭਾਰਤ ਦਾ ਸਮਾਂ ਸੂਚੀ ਇਸ ਤਰ੍ਹਾਂ ਹੈ।

(ਭਾਰਤੀ ਸਮਾਂ)

ਬੈਡਮਿੰਟਨ:

ਮਹਿਲਾ ਸਿੰਗਲ ਸੋਨ ਤਗਮਾ ਮੈਚ: ਪੀ.ਵੀ. ਸਿੰਧੂ - ਦੁਪਹਿਰ 1:20 ਵਜੇ

ਪੁਰਸ਼ ਸਿੰਗਲ ਸੋਨ ਤਗਮਾ ਮੈਚ: ਲਕਸ਼ਯ ਸੇਨ - ਦੁਪਹਿਰ 2:10 ਵਜੇ

ਪੁਰਸ਼ਾਂ ਦਾ ਡਬਲਜ਼ ਸੋਨ ਤਗਮਾ ਮੈਚ: ਸਾਤਵਿਕ ਸਾਈਰਾਜ ਰੈਂਕੀਰੈੱਡੀ / ਚਿਰਾਗ ਸ਼ੈਟੀ - ਦੁਪਹਿਰ 3:00 ਵਜੇ




ਟੇਬਲ ਟੈਨਿਸ:

ਪੁਰਸ਼ ਸਿੰਗਲਜ਼ ਕਾਂਸੀ ਤਮਗਾ ਮੈਚ: ਜੀ. ਸਾਥੀਆਨ - ਸ਼ਾਮ 3:35 ਵਜੇ

ਪੁਰਸ਼ ਸਿੰਗਲਜ਼ ਗੋਲਡ ਮੈਡਲ ਮੈਚ: ਅਚੰਤਾ ਸ਼ਰਤ ਕਮਲ - ਸ਼ਾਮ 4:25 ਵਜੇ।





ਹਾਕੀ:

ਪੁਰਸ਼ਾਂ ਦਾ ਗੋਲਡ ਮੈਡਲ ਮੈਚ: ਭਾਰਤ ਬਨਾਮ ਆਸਟ੍ਰੇਲੀਆ - ਸ਼ਾਮ 5:00 ਵਜੇ


ਇਹ ਵੀ ਪੜ੍ਹੋ:CWG 2022: ਵਿਸ਼ਵ ਚੈਂਪੀਅਨ ਨਿਕਹਤ ਜ਼ਰੀਨ ਨੇ ਮੁੱਕੇਬਾਜ਼ੀ ਵਿੱਚ ਸੋਨ ਤਗ਼ਮਾ ਜਿੱਤਿਆ

ABOUT THE AUTHOR

...view details