ਪੰਜਾਬ

punjab

ਸਾਬਕਾ ਟੇਬਲ ਟੈਨਿਸ ਚੈਂਪੀਅਨ ਮਨਮੀਤ ਸਿੰਘ ਵਾਲੀਆ ਦਾ ਦੇਹਾਂਤ

By

Published : May 12, 2020, 8:37 PM IST

ਸਾਬਕਾ ਰਾਸ਼ਟਰੀ ਟੇਬਲ ਟੈਨਿਸ ਚੈਂਪੀਅਨ ਮਨਮੀਤ ਸਿੰਘ ਵਾਲੀਆ ਦਾ 58 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਮਨਮੀਤ 1980 ਦੇ ਦਹਾਕੇ ਦੇ ਸਭ ਤੋਂ ਸ਼ਾਨਦਾਰ ਖਿਡਾਰੀਆਂ ਵਿੱਚੋਂ ਇੱਕ ਸਨ।

ਸਾਬਕਾ ਟੇਬਲ ਟੈਨਸ ਚੈਂਪੀਅਨ ਮਨਮੀਤ ਸਿੰਘ ਵਾਲੀਆ ਦਾ ਦੇਹਾਂਤ
ਸਾਬਕਾ ਟੇਬਲ ਟੈਨਸ ਚੈਂਪੀਅਨ ਮਨਮੀਤ ਸਿੰਘ ਵਾਲੀਆ ਦਾ ਦੇਹਾਂਤ

ਨਵੀਂ ਦਿੱਲੀ: ਸਾਬਕਾ ਰਾਸ਼ਟਰੀ ਟੇਬਲ ਟੈਨਿਸ ਚੈਂਪੀਅਨ ਮਨਮੀਤ ਸਿੰਘ ਵਾਲੀਆ ਦਾ ਕੈਨੇਡਾ ਦੇ ਮਾਨਟ੍ਰਿਅਲ ਵਿੱਚ ਸੋਮਵਾਰ ਨੂੰ ਦੇਹਾਂਦ ਹੋ ਗਿਆ। ਉਹ ਪਿਛਲੇ ਲਗਭਗ 2 ਸਾਲ ਤੋਂ ਏਐੱਲਐੱਸ (ਐਮੀਓਟ੍ਰੋਫ਼ਿਕ ਲੈਟਰਲ ਸਕਲੇਰੋਸਿਸ) ਨਾਲ ਪੀੜਤ ਸਨ।

ਇਸ ਬੀਮਾਰੀ ਵਿੱਚ ਮਾਸ-ਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਸਰੀਰ ਦੀ ਹਿੱਲ-ਜੁੱਲ ਉੱਤੇ ਅਸਰ ਪੈਂਦਾ ਹੈ। ਉਹ 58 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਤੋਂ ਇਲਾਵਾ 2 ਧੀਆਂ ਹਨ।

ਭਾਰਤੀ ਟੇਬਲ ਟੈਨਿਸ ਮਹਾਂਸੰਘ (ਟੀਟੀਐੱਫ਼ਆਈ) ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਮਨਮੀਤ ਏਐੱਲਐੱਸ ਤੋਂ ਪੀੜਤ ਸਨ। ਉਹ ਆਪਣੇ ਇਲਾਜ ਦੇ ਲਈ ਕੋਇੰਮਬਟੂਰ ਵੀ ਆਏ ਸਨ। ਉਹ ਆਖ਼ਰੀ ਸਾਂਹ ਤੱਕ ਇਸ ਬੀਮਾਰੀ ਨਾਲ ਲੜੇ।

ਮਨਮੀਤ 1980 ਦੇ ਦਹਾਕੇ ਦੇ ਸਭ ਤੋਂ ਸ਼ਾਨਦਾਰ ਖਿਡਾਰੀਆਂ ਵਿੱਚੋਂ ਇੱਕ ਸਨ ਅਤੇ 1989 ਵਿੱਚ ਹੈਦਰਾਬਾਦ ਵਿੱਚ ਪੁਰਸ਼ ਸਿੰਗਲ ਫ਼ਾਇਨਲ ਵਿੱਚ ਐੱਸ ਸ਼੍ਰੀਰਾਮ ਨੂੰ ਹਰਾ ਕੇ ਰਾਸ਼ਟਰੀ ਚੈਂਪੀਅਨ ਬਣੇ ਸਨ। ਉਹ 1981 ਤੋਂ ਲਗਾਤਾਰ 4 ਸਾਲ ਰਾਸ਼ਟਰੀ ਚੈਂਪੀਅਨਸ਼ਿਪ ਦੇ ਫ਼ਾਇਨਲ ਵਿੱਚ ਪਹੁੰਚੇ, ਪਰ ਖ਼ਿਤਾਬ ਨਹੀਂ ਜਿੱਤ ਸਕੇ।

ਏਸ਼ੀਆਈ ਚੈਂਪਿਅਨਸ਼ਿਪ 1980 ਵਿੱਚ 8 ਵਾਰ ਦੇ ਰਾਸ਼ਟਰੀ ਚੈਂਪੀਅਨ ਕਮਲੇਸ਼ ਮਹਿਤਾ ਦੇ ਨਾਲ ਭਾਰਤ ਦੇ ਲਈ ਪਹਿਲਾ ਮੈਚ ਖੇਡਣ ਤੋਂ ਬਾਅਦ ਕਈ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਖੇਡੇ ਸਨ।

ਉਸ ਸਮੇਂ ਭਾਰਤੀ ਟੀਮ ਵਿੱਚ ਮਨਮੀਤ ਅਤੇ ਕਮਲੇਸ਼ ਤੋਂ ਇਲਾਵਾ ਮਨਜੀਤ ਸਿੰਘ ਦੁਆ, ਬੀ.ਅਰੁਣ ਕੁਮਾਰ ਅਤੇ ਵੀ ਚੰਦਰਸ਼ੇਖ਼ਰ ਸ਼ਾਮਲ ਸਨ। ਭਾਰਤੀ ਟੀਮ ਨੂੰ ਉੱਤਰ ਕੋਰੀਆ ਦੇ ਵਿਰੁੱਧ 4-2 ਦੇ ਵਾਧੇ ਦੇ ਬਾਵਜੂਦ 4-5 ਤੋਂ ਹਾਰ ਦਾ ਸਾਹਮਣਾ ਕਰਨਾ ਪੈਂਦਾ ਸਨ।

ਟੀਟੀਐੱਫ਼ਆਈ ਦੇ ਮਹਾਂ ਸਕੱਤਰ ਐੱਮਪੀ ਸਿੰਘ ਨੇ ਮਨਮੀਤ ਦੇ ਦੇਹਾਂਤ ਉੱਤੇ ਸ਼ੌਕ ਪ੍ਰਗਟਾਇਆ ਹੈ।

ABOUT THE AUTHOR

...view details