ਪੰਜਾਬ

punjab

Asia Cup 2023: ਨਾਕ ਆਊਟ ਮੁਕਾਬਲੇ 'ਚ ਭਾਰਤ ਨੇ ਨੇਪਾਲ ਨੂੰ ਦਰੜਿਆ, 'ਸੁਪਰ 4' ਲਈ ਸ਼ਾਨਦਾਰ ਤਰੀਕੇ ਨਾਲ ਕੀਤਾ ਕੁਆਲੀਫਾਈ'

By ETV Bharat Punjabi Team

Published : Sep 5, 2023, 10:48 AM IST

ਪੱਲੇਕੇਲੇ ਸਟੇਡੀਅਮ ਵਿੱਚ ਭਾਰਤ ਅਤੇ ਨੇਪਾਲ ਵਿਚਾਲੇ ਏਸ਼ੀਆ ਕੱਪ 2023 ਦੇ ਗਰੁੱਪ ਏ ਦੇ ਨਾਕ ਆਊਟ ਮੈਚ ਵਿੱਚ ਭਾਰਤ ਨੇ ਨੇਪਾਲ ਨੂੰ 10 ਵਿਕਟਾਂ ਨਾਲ ਹਰਾਇਆ। ਇਸ ਸ਼ਾਨਦਾਰ ਜਿੱਤ ਨਾਲ ਭਾਰਤ ਨੇ ਏਸ਼ੀਆ ਕੱਪ ਦੇ ਅਗਲੇ ਪੜ੍ਹਾਅ ਲਈ ਕੁਆਲੀਫਾਈ ਕਰ ਲਿਆ। (India vs Nepal)

Team India qualified for the Super 4 stage of the Asia Cup
Asia Cup 2023: ਨਾਕ ਆਊਟ ਮੁਕਾਬਲੇ 'ਚ ਭਾਰਤ ਨੇ ਨੇਪਾਲ ਨੂੰ ਦਰੜਿਆ, ਸੁਪਰ 4 ਲਈ ਸ਼ਾਨਦਾਰ ਤਰੀਕੇ ਨਾਲ ਕੀਤਾ ਕੁਆਲੀਫਾਈ

ਪੱਲੇਕੇਲੇ: ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਸੋਮਵਾਰ ਨੂੰ ਮੀਂਹ ਪ੍ਰਭਾਵਿਤ ਮੈਚ ਵਿੱਚ ਨੇਪਾਲ ਨੂੰ ਡਕਵਰਥ ਲੁਈਸ ਵਿਧੀ ਦੀ ਵਰਤੋਂ ਕਰਦੇ ਹੋਏ 10 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ਵਨਡੇ ਦੇ ਸੁਪਰ ਫੋਰ ਗੇੜ ਵਿੱਚ ਥਾਂ ਬਣਾ ਲਈ ਹੈ। ਗਰੁੱਪ ਏ ਵਿੱਚੋਂ, ਭਾਰਤ ਅਤੇ ਪਾਕਿਸਤਾਨ ਨੇ ਤਿੰਨ-ਤਿੰਨ ਅੰਕਾਂ ਨਾਲ ਸੁਪਰ ਫੋਰ ਵਿੱਚ ਥਾਂ ਬਣਾਈ, ਜਦੋਂ ਕਿ ਨੇਪਾਲ ਆਪਣੇ ਦੋਵੇਂ ਮੈਚ ਹਾਰ ਕੇ ਏਸ਼ੀਆ ਕੱਪ 2023 ਟੂਰਨਾਮੈਂਟ ਤੋਂ ਬਾਹਰ ਹੋ ਗਿਆ।

ਡਕਵਰਥ ਲੁਈਸ ਵਿਧੀ: ਭਾਰਤ ਬਨਾਮ ਪਾਕਿਸਤਾਨ ਏਸ਼ੀਆ ਕੱਪ 2023 ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ। ਭਾਰਤ ਬਨਾਮ ਨੇਪਾਲ ਮੈਚ ਵਿੱਚ ਵੀ ਮੀਂਹ ਕਾਰਨ ਕਰੀਬ ਤਿੰਨ ਘੰਟੇ ਤੱਕ ਖੇਡ ਨਹੀਂ ਚੱਲ ਸਕੀ। ਨੇਪਾਲ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਉਸ ਨੇ 48.2 ਓਵਰਾਂ 'ਚ 230 ਦੌੜਾਂ ਬਣਾਈਆਂ। ਜਦੋਂ ਭਾਰਤ ਨੇ 2.1 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 17 ਦੌੜਾਂ ਬਣਾਈਆਂ ਤਾਂ ਮੀਂਹ ਕਾਰਨ ਖੇਡ ਲਗਭਗ ਦੋ ਘੰਟੇ ਰੁਕੀ ਰਹੀ। ਇਸ ਤੋਂ ਬਾਅਦ ਭਾਰਤ ਨੂੰ ਡਕਵਰਥ ਲੁਈਸ ਵਿਧੀ ਨਾਲ 23 ਓਵਰਾਂ ਵਿੱਚ 145 ਦੌੜਾਂ ਦਾ ਟੀਚਾ ਮਿਲਿਆ। ਭਾਰਤ ਨੇ 20.1 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 147 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।

ਰੋਹਿਤ ਨੇ 59 ਗੇਂਦਾਂ 'ਤੇ ਛੇ ਚੌਕਿਆਂ ਅਤੇ ਪੰਜ ਛੱਕਿਆਂ ਦੀ ਮਦਦ ਨਾਲ ਅਜੇਤੂ 74 ਦੌੜਾਂ ਬਣਾਈਆਂ, ਜਦਕਿ ਗਿੱਲ ਨੇ 62 ਗੇਂਦਾਂ 'ਤੇ ਅਜੇਤੂ 67 ਦੌੜਾਂ ਬਣਾਈਆਂ, ਜਿਸ 'ਚ ਅੱਠ ਚੌਕੇ ਅਤੇ ਇਕ ਛੱਕਾ ਸ਼ਾਮਲ ਸੀ। ਆਸਿਫ ਸ਼ੇਖ (97 ਗੇਂਦਾਂ 'ਤੇ 58) ਅਤੇ ਕੁਸ਼ਲ ਭੁਰਤੇਲ (25 ਗੇਂਦਾਂ 'ਤੇ 38) ਨੇ ਨੇਪਾਲ ਲਈ ਚੰਗੀ ਸ਼ੁਰੂਆਤ ਕੀਤੀ। ਹੇਠਲੇ ਕ੍ਰਮ ਵਿੱਚ ਸੋਮਪਾਲ ਨੇ 56 ਗੇਂਦਾਂ ਵਿੱਚ 48 ਦੌੜਾਂ ਦਾ ਉਪਯੋਗੀ ਯੋਗਦਾਨ ਪਾਇਆ।

ਭਾਰਤੀ ਗੇਂਦਬਾਜ਼ ਨੇਪਾਲ ਦੇ ਬੱਲੇਬਾਜ਼ਾਂ ਸਾਹਮਣੇ ਆਪਣਾ ਪ੍ਰਭਾਵ ਬਣਾਉਣ ਵਿੱਚ ਨਾਕਾਮ ਰਹੇ। ਭਾਰਤ ਲਈ ਰਵਿੰਦਰ ਜਡੇਜਾ ਨੇ 40 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਪਰ ਦੂਜੇ ਸਪਿਨਰ ਕੁਲਦੀਪ ਯਾਦਵ (10 ਓਵਰਾਂ ਵਿੱਚ 34 ਦੌੜਾਂ) ਨੂੰ ਕੋਈ ਸਫਲਤਾ ਨਹੀਂ ਮਿਲੀ। ਤੇਜ਼ ਗੇਂਦਬਾਜ਼ਾਂ 'ਚ ਮੁਹੰਮਦ ਸਿਰਾਜ ਨੇ 61 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦਕਿ ਮੁਹੰਮਦ ਸ਼ਮੀ, ਸ਼ਾਰਦੁਲ ਠਾਕੁਰ ਅਤੇ ਹਾਰਦਿਕ ਪੰਡਯਾ ਨੂੰ ਇੱਕ-ਇੱਕ ਵਿਕਟ ਮਿਲੀ। ਭਾਰਤ ਦੀ ਸਲਾਮੀ ਜੋੜੀ ਨੇ ਹਾਲਾਂਕਿ ਬੱਲੇਬਾਜ਼ੀ ਦਾ ਚੰਗਾ ਅਭਿਆਸ ਕੀਤਾ। ਉਸ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ਼ ਅਪਣਾਇਆ।

ਨੇਪਾਲ ਨੇ ਦਿਖਾਇਆ 'ਪਾਵਰ' : ਪਹਿਲਾਂ ਭਾਰਤ ਦੀ ਫੀਲਡਿੰਗ ਉਮੀਦ ਮੁਤਾਬਿਕ ਨਹੀਂ ਸੀ। ਭਾਰਤ ਬਨਾਮ ਨੇਪਾਲ ਮੈਚ ਦੀਆਂ ਪਹਿਲੀਆਂ ਸੱਤ ਗੇਂਦਾਂ 'ਤੇ ਭਾਰਤ ਕੋਲ ਨੇਪਾਲ ਦੇ ਦੋਵੇਂ ਸਲਾਮੀ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਣ ਦਾ ਮੌਕਾ ਸੀ ਪਰ ਸ਼ਮੀ ਦੇ ਪਹਿਲੇ ਓਵਰ ਦੀ ਆਖਰੀ ਗੇਂਦ 'ਤੇ ਸ਼੍ਰੇਅਸ ਅਈਅਰ ਨੇ ਭੂਰਟੇਲ ਦਾ ਕੈਚ ਛੱਡ ਦਿੱਤਾ, ਜਦਕਿ ਵਿਰਾਟ ਕੋਹਲੀ ਨੇ ਸਿਰਾਜ ਦੀ ਪਹਿਲੀ ਗੇਂਦ 'ਤੇ ਕੈਚ ਛੱਡਿਆ। ਕੋਹਲੀ ਨੇ ਆਸਿਫ ਦਾ ਆਸਾਨ ਕੈਚ ਸੁੱਟਿਆ। ਇਸ਼ਾਨ ਕਿਸ਼ਨ ਨੇ ਵੀ ਭੁਰਟੇਲ ਨੂੰ ਜੀਵਨਦਾਨ ਦਿੰਦਿਆਂ ਕੈਚ ਛੱਡਿਆ। ਇਸ ਤੋਂ ਬਾਅਦ ਨੇਪਾਲ ਦੇ ਬੱਲੇਬਾਜ਼ਾਂ ਨੇ ਲਗਾਤਾਰ ਅੰਤਰਾਲ 'ਤੇ ਗੇਂਦ ਨੂੰ ਬਾਊਂਡਰੀ ਲਾਈਨ ਦੇ ਬਾਹਰ ਪਹੁੰਚਾ ਕੇ ਭਾਰਤ ਨੂੰ ਦਬਾਅ ਹੇਠ ਲਿਆਉਣ ਦੀ ਵਧੀਆ ਕੋਸ਼ਿਸ਼ ਕੀਤੀ। ਨੇਪਾਲ ਨੇ ਪਹਿਲੇ ਪਾਵਰਪਲੇ ਦੇ 10 ਓਵਰਾਂ ਵਿੱਚ ਇੱਕ ਵਿਕਟ ’ਤੇ 65 ਦੌੜਾਂ ਬਣਾਈਆਂ, ਜਿਸ ਵਿੱਚ ਸੱਤ ਚੌਕੇ ਅਤੇ ਦੋ ਛੱਕੇ ਸ਼ਾਮਲ ਸਨ।

ਗੇਂਦਬਾਜ਼ਾਂ ਨੇ ਕੀਤੀ ਵਾਪਸੀ: ਨੇਪਾਲ ਬਨਾਮ ਭਾਰਤ ਮੈਚ ਵਿੱਚ ਭਾਰਤ ਨੂੰ ਪਹਿਲੀ ਕਾਮਯਾਬੀ 10ਵੇਂ ਓਵਰ ਵਿੱਚ ਠਾਕੁਰ ਦੇ ਹੱਥੋਂ ਕੈਚ ਕਰਵਾ ਕੇ ਮਿਲੀ, ਜਿਸ ਨੇ ਆਪਣੀ ਪਾਰੀ ਵਿੱਚ ਤਿੰਨ ਚੌਕੇ ਅਤੇ ਦੋ ਛੱਕੇ ਜੜੇ। ਨੇਪਾਲ ਨੇ ਅਗਲੇ ਪੰਜ ਓਵਰਾਂ ਵਿੱਚ ਸਿਰਫ਼ 12 ਦੌੜਾਂ ਬਣਾਈਆਂ ਸਨ ਅਤੇ ਇਸੇ ਦੌਰਾਨ ਜਡੇਜਾ ਦੀ ਗੇਂਦ ’ਤੇ ਖੇਡ ਰਹੇ ਭੀਮ ਸ਼ਾਰਕੀ (07) ਦਾ ਵਿਕਟ ਗਵਾ ਦਿੱਤਾ। ਜਡੇਜਾ ਨੇ ਕਪਤਾਨ ਰੋਹਿਤ ਪੋਡੇਲ (05) ਅਤੇ ਕੁਸ਼ਲ ਮੱਲਾ (02) ਨੂੰ ਵੀ ਟਿਕਣ ਨਹੀਂ ਦਿੱਤਾ। ਆਸਿਫ ਨੇ 88 ਗੇਂਦਾਂ 'ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਪਰ ਇਸ ਤੋਂ ਬਾਅਦ ਸਿਰਾਜ ਨੇ ਉਸ ਨੂੰ ਸ਼ਾਰਟ ਕਵਰ 'ਤੇ ਕੈਚ ਲੈਣ ਲਈ ਮਜਬੂਰ ਕਰ ਦਿੱਤਾ ਅਤੇ ਇਸ ਵਾਰ ਕੋਹਲੀ ਨੇ ਵੀ ਕੋਈ ਗਲਤੀ ਨਹੀਂ ਕੀਤੀ। ਆਸਿਫ਼ ਨੇ ਆਪਣੀ ਪਾਰੀ ਵਿੱਚ ਅੱਠ ਚੌਕੇ ਜੜੇ। ਗੁਲਸ਼ਨ ਝਾਅ (23) ਦੋਹਰੇ ਅੰਕ ਤੱਕ ਪਹੁੰਚਣ ਵਾਲੇ ਤੀਜੇ ਬੱਲੇਬਾਜ਼ ਸਨ। ਸਿਰਾਜ ਨੇ ਉਸ ਨੂੰ ਕਿਸ਼ਨ ਹੱਥੋਂ ਫੜ ਲਿਆ। ਨੇਪਾਲ 44ਵੇਂ ਓਵਰ ਵਿੱਚ 200 ਦੌੜਾਂ ਤੋਂ ਪਾਰ ਪਹੁੰਚ ਗਿਆ। ਸੋਮਪਾਲ ਨੇ ਫਿਰ ਹਾਰਦਿਕ ਅਤੇ ਸਿਰਾਜ ਦੀਆਂ ਗੇਂਦਾਂ 'ਤੇ ਛੱਕੇ ਜੜੇ ਪਰ ਸ਼ਮੀ ਨੇ ਉਸ ਨੂੰ ਆਪਣਾ ਅਰਧ ਸੈਂਕੜਾ ਪੂਰਾ ਨਹੀਂ ਕਰਨ ਦਿੱਤਾ।

ABOUT THE AUTHOR

...view details