ਪੰਜਾਬ

punjab

ਸਾਊਥੈਮਪਟਨ ਟੈਸਟ: ਸਟੋਕਸ ਤੋਂ ਬਿਨਾਂ ਹੀ ਲੜੀ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗਾ ਇੰਗਲੈਂਡ

By

Published : Aug 12, 2020, 9:16 PM IST

ਮੈਨਚੇਸਟਰ ਟੈਸਟ ਵਿੱਚ ਤਿੰਨ ਵਿਕਟਾਂ ਨਾਲ ਜਿੱਤ ਦਰਜ ਕਰਨ ਤੋਂ ਬਾਅਦ ਇੰਗਲੈਂਡ ਤਿੰਨ ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਚੱਲ ਰਿਹਾ ਹੈ। ਪਾਕਿਸਤਾਨੀ ਟੀਮ ਸਾਊਥੈਮਪਟਨ ਵਿੱਚ ਖੇਡੇ ਜਾਣ ਵਾਲੇ ਦੂਸਰਾ ਟੈਸਟ ਜਿੱਤ ਕੇ ਲੜੀ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗਾ।

ਤਸਵੀਰ
ਤਸਵੀਰ

ਸਾਊਥੈਮਪਟਨ: ਇੰਗਲੈਂਡ ਤੇ ਪਾਕਿਸਤਾਨ ਦੇ ਵਿਚਕਾਰ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਟੈਸਟ ਲੜੀ ਦਾ ਦੂਜਾ ਮੈਚ ਵੀਰਵਾਰ ਤੋਂ ੲਜੇਜ਼ ਬਾਓਲ ਤੋਂ ਸ਼ੁਰੂ ਹੋ ਰਿਹਾ ਹੈ, ਜਿੱਥੇ ਮਹਿਮਾਨ ਟੀਮ ਲੜੀ ਦੀ ਬਰਾਬਰੀ ਕਰਨ ਲਈ ਉਤਰੇਗੀ ਤੇ ਮੇਜ਼ਬਾਨ ਲੜੀ ਉੱਤੇ ਕਬਜ਼ਾ ਕਰਨਗੇ। ਇੰਗਲੈਂਡ ਨੇ ਮੈਨਚੇਸਟਰ ਵਿੱਚ ਓਲਡ ਟ੍ਰੈਫੋਰਡ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਦੌਰਾਨ ਲੜੀ ਵਿੱਚ 1-0 ਨਾਲ ਬੜ੍ਹਤ ਬਣਾ ਲਈ ਸੀ।

ਇੰਗਲੈਂਡ ਹਾਲਾਂਕਿ ਇਸ ਮੈਚ ਵਿੱਚ ਬੇਨ ਸਟੋਕਸ ਤੋਂ ਬਿਨਾਂ ਖੇਡੇਗਾ, ਜੋ ਪਰਿਵਾਰਕ ਕਾਰਨਾਂ ਕਰ ਕੇ ਨਿਊਜ਼ੀਲੈਂਡ ਗਿਆ ਹੈ। ਮੈਨਚੇਸਟਰ ਵਿੱਚ ਉਸਦਾ ਪ੍ਰਦਰਸ਼ਨ ਚੰਗਾ ਨਹੀਂ ਸੀ ਪਰ ਇਸਤੋਂ ਪਹਿਲਾਂ ਉਸਨੇ ਵੈਸਟਇੰਡੀਜ਼ ਦੀ ਲੜੀ ਵਿੱਚ ਚੰਗਾ ਪ੍ਰਦਰਸ਼ਨ ਕਰ ਕੇ ਟੀਮ ਨੂੰ ਲੜੀ ਦਿਵਾ ਦਿੱਤੀ ਸੀ। ਸਟੋਕਸ ਉਹ ਖਿਡਾਰੀ ਹੈ ਜੋ ਮੈਚ ਨੂੰ ਕਦੇ ਵੀ, ਕਿਤੇ ਵੀ ਮੋੜ ਦੇ ਸਕਦਾ ਹੈ। ਉਨ੍ਹਾਂ ਨੇ ਇਸ ਗੱਲ ਨੂੰ ਕਈ ਵਾਰ ਸਾਬਤ ਕੀਤਾ ਹੈ।

ਉਨ੍ਹਾਂ ਦੀ ਗ਼ੈਰਹਾਜ਼ਰੀ ਇੰਗਲੈਂਡ ਲਈ ਘਾਟਾ ਹੈ, ਜਿਸਦੀ ਸ਼ਾਇਦ ਹੀ ਕੋਈ ਪੂਰਤੀ ਕਰ ਸਕੇ। ਸਟੋਕਸ ਦੇ ਬਾਹਰ ਜਾਣ ਨਾਲ ਜੇਮਜ਼ ਐਂਡਰਸਨ ਨੂੰ ਇੱਕ ਹੋਰ ਮੌਕਾ ਮਿਲ ਸਕਦਾ ਹੈ। ਐਂਡਰਸਨ ਹਾਲ ਹੀ ਵਿੱਚ ਸਨਿਆਸ ਦੀਆਂ ਅਫ਼ਵਾਹਾਂ ਨਾਲ ਘਿਰ ਗਿਆ ਸੀ, ਜਿਸ ਤੋਂ ਉਸਨੇ ਇਨਕਾਰ ਕੀਤਾ ਹੈ।

ਇਸ ਦੇ ਨਾਲ ਹੀ ਪਾਕਿਸਤਾਨ ਨੂੰ ਪਹਿਲੇ ਟੈਸਟ ਮੈਚ ਦੀਆਂ ਗਲਤੀਆਂ ਤੋਂ ਸਬਕ ਲੈਣਾ ਹੋਵੇਗਾ। ਪਹਿਲੇ ਟੈਸਟ ਮੈਚ ਵਿੱਚ ਪਾਕਿਸਤਾਨ ਦੇ ਗੇਂਦਬਾਜ਼ਾਂ ਨੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕੀਤਾ ਸੀ ਪਰ ਦੂਜੀ ਪਾਰੀ ਵਿੱਚ ਟੀਮ ਮਹਿਮਾਨ ਟੀਮ ਜੋਸ ਬਟਲਰ ਅਤੇ ਕ੍ਰਿਸ ਵੋਕਸ ਨੂੰ ਆਊਟ ਨਹੀਂ ਕਰ ਸਕੀ ਜਿਸ ਕਾਰਨ ਉਹ ਹਾਰ ਗਈ।

ਹਾਰ ਤੋਂ ਬਾਅਦ ਕਪਤਾਨ ਅਜ਼ਹਰ ਅਲੀ ਦੀ ਕਪਤਾਨੀ ਦੀ ਸਖ਼ਤ ਅਲੋਚਨਾ ਕੀਤੀ ਗਈ। ਕੋਚ ਮਿਸਬਾਹ-ਉਲ-ਹੱਕ ਨੇ ਵੀ ਮੰਨਿਆ ਕਿ ਟੀਮ ਸਿਰਫ਼ ਇੱਕ ਦਿਨ ਖ਼ਰਾਬ ਹੋਣ ਕਾਰਨ ਮੈਚ ਹਾਰ ਗਈ।

ਪਾਕਿਸਤਾਨ ਲਈ ਜ਼ਰੂਰੀ ਹੈ ਕਿ ਉਹ ਆਪਣੀ ਖੇਡ ਉੱਤੇ ਨਿਰੰਤਰ ਰੱਖੇ ਅਤੇ ਆਉਣ ਵਾਲੇ ਮੌਕਿਆਂ ਨੂੰ ਹੱਥੋਂ ਨਾ ਜਾਣ ਦੇਵੇ। ਆਖ਼ਰੀ ਮੈਚ ਵਿੱਚ ਬੱਲੇਬਾਜ਼ੀ ਵਿੱਚ ਸ਼ਾਨ ਮਸੂਦ, ਬਾਬਰ ਆਜ਼ਮ ਦੇ ਬੱਲਾ ਚੱਲਿਆ ਪਰ ਕਿਸੇ ਹੋਰ ਬੱਲੇਬਾਜ਼ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਬਾਕੀ ਬੱਲੇਬਾਜ਼ਾਂ ਨੂੰ ਵੀ ਸਮੇਂ ਸਿਰ ਦੌੜਨਾ ਪਵੇਗਾ।

ABOUT THE AUTHOR

...view details