ਪੰਜਾਬ

punjab

ਫਿਲਮ ਦੇ ਸੈਟ 'ਤੇ ਜ਼ਖ਼ਮੀ ਹੋਈ ਪ੍ਰਿੰਯਕਾ ਚੋਪੜਾ, ਤਸਵੀਰਾਂ ਵਾਇਰਲ

By

Published : Aug 27, 2021, 10:00 PM IST

ਪ੍ਰਿੰਯਕਾ ਚੋਪੜਾ ਆਪਣੀ ਆਉਣ ਵਾਲੀ ਫਿਲਮ ਸਿਟਾਡੇਲ ਦੀ ਸ਼ੂਟਿੰਗ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਤਸਵੀਰਾਂ 'ਚ ਪ੍ਰਿੰਯਕਾ ਦੇ ਚਿਹਰੇ 'ਤੇ ਖੂਨ ਵਗਦਾ ਦਿਖਾਈ ਦੇ ਰਿਹਾ ਹੈ।

PR
PR

ਮੁੰਬਈ: ਬਾਲੀਵੁੱਡ ਅਦਾਕਾਰਾ ਪ੍ਰਿੰਯਕਾ ਚੋਪੜਾ ਇਨ੍ਹਾਂ ਦਿਨਾਂ 'ਚ ਕਈ ਹਾਲੀਵੁੱਡ ਫਿਲਮਾਂ ਦੀ ਸ਼ੂਟਿੰਗ 'ਚ ਰੁਝੀ ਹੋਈ ਹੈ। ਇਸ ਦੇ ਨਾਲ ਹੀ ਪ੍ਰਿੰਯਕਾ ਆਪਣੇ ਸ਼ੂਟਿੰਗ ਨਾਲ ਸਬੰਧਿਤ ਕਈ ਤਸਵੀਰਾਂ ਅਕਸਰ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਦਿੰਦੇ ਹਨ। ਇਸ ਦੇ ਚੱਲਦਿਆਂ ਕੁਝ ਘੰਟਿਆਂ ਪਹਿਲਾਂ ਉਨ੍ਹਾਂ ਅਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨਾਲ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਝਟਕਾ ਲੱਗਿਆ।

ਫਿਲਮ ਦੇ ਸੈਟ 'ਤੇ ਜ਼ਖ਼ਮੀ ਹੋਈ ਪ੍ਰਿੰਯਕਾ ਚੋਪੜਾ, ਤਸਵੀਰਾਂ ਵਾਇਰਲ

ਪ੍ਰਿੰਯਕਾ ਚੋਪੜਾ ਵਲੋਂ ਜੋ ਤਸਵੀਰਾਂ ਸ਼ੇਅਰ ਕੀਤੀਆਂ ਹਨ,ਉਸ 'ਚ ਉਨ੍ਹਾਂ ਦੇ ਚਿਹਰੇ 'ਤੇ ਖੂਨ ਵਗਦਾ ਦਿਖਾਈ ਦੇ ਰਿਹਾ ਹੈ। ਜਿਸ ਤੋਂ ਪਹਿਲਾਂ ਤਾਂ ਅਜਿਹਾ ਲੱਗਦਾ ਹੈ ਕਿ ਸ਼ਾਇਦ ਸ਼ੂਟਿੰਗ ਦੇ ਚੱਲਦਿਆਂ ਉਨ੍ਹਾਂ ਮੇਕਅੱਪ ਕੀਤਾ ਹੈ, ਪਰ ਇਨ੍ਹਾਂ ਤਸਵੀਰਾਂ 'ਚ ਪ੍ਰਿੰਯਕਾ ਦੇ ਚਿਹਰੇ 'ਤੇ ਅਸਲੀ ਸੱਟਾਂ ਦੇ ਨਿਸ਼ਾਨ ਵੀ ਦਿਖਾਈ ਦੇ ਰਹੇ ਹਨ।

ਫਿਲਮ ਦੇ ਸੈਟ 'ਤੇ ਜ਼ਖ਼ਮੀ ਹੋਈ ਪ੍ਰਿੰਯਕਾ ਚੋਪੜਾ, ਤਸਵੀਰਾਂ ਵਾਇਰਲ

ਪ੍ਰਿੰਯਕਾ ਚੋਪੜਾ ਵਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਤਸਵੀਰਾਂ 'ਚ ਉਨ੍ਹਾਂ ਦੇ ਚਿਹਰੇ 'ਤੇ ਇੱਕ ਤਸਵੀਰ 'ਚ ਮਿੱਟੀ ਲੱਗੀ ਦਿਖ ਰਹੀ ਹੈ। ਜਦਕਿ ਦੂਸਰੀ ਤਸਵੀਰਾਂ 'ਚ ਚਿਹਰੇ 'ਤੇ ਖੂਨ ਵਗਦਾ ਦਿਖਾਈ ਦੇ ਰਿਹਾ ਹੈ। ਜਿਸ 'ਚ ਉਨ੍ਹਾਂ ਲਿਖਿਆ ਵੀ ਹੈ ਕਿ ਫਿਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਸ਼ੱਟਾਂ ਆਈਆਂ ਹਨ।

ਫਿਲਮ ਦੇ ਸੈਟ 'ਤੇ ਜ਼ਖ਼ਮੀ ਹੋਈ ਪ੍ਰਿੰਯਕਾ ਚੋਪੜਾ, ਤਸਵੀਰਾਂ ਵਾਇਰਲ

ਦੱਸ ਦਈਏ ਕਿ ਪ੍ਰਿੰਯਕਾ ਆਪਣੀ ਫਿਲਮ ਸਿਟਾਡੇਲ ਦੀ ਸ਼ੂਟਿੰਗ ਕਰ ਰਹੀ ਹੈ। ਤਸਵੀਰਾਂ ਦੇਖਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਚਿੰਤਾ 'ਚ ਵੀ ਹਨ ਅਤੇ ਕੁਝ ਪ੍ਰਸ਼ੰਸਕ ਉਨ੍ਹਾਂ ਨੂੰ ਆਪਣਾ ਧਿਆਨ ਰੱਖਣ ਦੀ ਸਲਾਹ ਵੀ ਦਿੰਦੇ ਨਜ਼ਰ ਆਏ।

ਇਹ ਵੀ ਪੜ੍ਹੋ:ਬਿੱਗ ਬੌਸ ਓਟੀਟੀ: ਰਾਕੇਸ਼ ਦੀ ਸ਼ਮਿਤਾ ਸ਼ੈੱਟੀ ਨੂੰ ਕੀਤੀ ਕਿੱਸ ਦੀ ਵੀਡੀਓ ਅੱਗ ਵਾਂਗ ਵਾਇਰਲ

ABOUT THE AUTHOR

...view details