ਪੰਜਾਬ

punjab

ਪਿਆਰੀ ਜਿਹੀ ਪੋਸਟ ਸ਼ੇਅਰ ਕਰ ਚੰਕੀ ਪਾਂਡੇ ਨੇ ਧੀ ਅਨਨਿਆ ਨੂੰ ਦਿੱਤੀ ਜਨਮਦਿਨ ਦੀ ਵਧਾਈ

By

Published : Oct 30, 2020, 4:16 PM IST

ਅੱਜ ਅਦਾਕਾਰਾ ਅਨਨਿਆ ਪਾਂਡੇ ਦਾ ਜਨਮਦਿਨ ਹੈ। ਉਹ 22 ਸਾਲਾਂ ਦੀ ਹੋ ਗਈ ਹੈ। ਇਸ ਮੌਕੇ ਉਨ੍ਹਾਂ ਦੇ ਪਿਤਾ ਚੰਕੀ ਪਾਂਡੇ ਨੇ ਵੀ ਆਪਣੀ ਧੀ ਨੂੰ ਸੋਸ਼ਲ ਮੀਡੀਆ ਰਾਹੀਂ ਖ਼ਾਸ ਅੰਦਾਜ 'ਚ ਜਨਮਦਿਨ ਦੀ ਵਧਾਈ ਦਿੱਤੀ। ਅਨਨਿਆ ਨੇ ਚੰਕੀ ਪਾਂਡੇ ਦੀ ਇਸ ਪੋਸਟ 'ਤੇ ਇਕ ਖੂਬਸੂਰਤ ਕੁਮੈਂਟ ਵੀ ਕੀਤਾ ਹੈ।

ਅਦਾਕਾਰਾ ਅਨਨਿਆ ਪਾਂਡੇ ਦਾ ਜਨਮਦਿਨ
ਅਦਾਕਾਰਾ ਅਨਨਿਆ ਪਾਂਡੇ ਦਾ ਜਨਮਦਿਨ

ਮੁੰਬਈ: ਬਾਲੀਵੁੱਡ ਅਦਾਕਾਰਾ ਅਨਨਿਆ ਪਾਂਡੇ ਅੱਜ ਆਪਣਾ 22 ਵਾਂ ਜਨਮਦਿਨ ਮਨਾ ਰਹੀ ਹੈ। ਅਜਿਹੇ ਖ਼ਾਸ ਮੌਕੇ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ਦੇ ਜ਼ਰੀਏ ਉਨ੍ਹਾਂ ਨੂੰ ਬਹੁਤ ਸਾਰੀਆਂ ਵਧਾਈਆਂ ਦੇ ਰਹੇ ਹਨ।

ਅਨਨਿਆ ਪਾਂਡੇ ਦੇ ਪਿਤਾ ਅਤੇ ਅਦਾਕਾਰ ਚੰਕੀ ਪਾਂਡੇ ਨੇ ਵੀ ਆਪਣੀ ਧੀ ਨੂੰ ਖ਼ਾਸ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ ਹੈ। ਚੰਕੀ ਪਾਂਡੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਫੋਟੋ ਸਾਂਝੀ ਕੀਤੀ ਹੈ। ਜਿਸ 'ਚ ਉਹ ਧੀ ਅਨਨਿਆ ਨਾਲ ਨਜ਼ਰ ਆ ਰਹੇ ਹਨ। ਇਸ ਪਿਆਰੀ ਜਿਹੀ ਤਸਵੀਰ ਨਾਲ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, " ਹੈਪੀ ਬਰਥਡੇਅ ਮੇਰੀ ਅਨਨਿਆ। "

ਅਦਾਕਾਰਾ ਮੌਨੀ ਰਾਏ ਨੇ ਅਨਨਿਆ ਨੂੰ ਦਿੱਤੀ ਵਧਾਈ

ਪਿਤਾ ਦੇ ਇਸ ਇੰਸਟਾਗ੍ਰਾਮ ਪੋਸਟ 'ਤੇ ਅਨਨਿਆ ਨੇ ਤੁਰੰਤ ਕੁਮੈਂਟ ਕਰਦੇ ਹੋਏ ਹਾਰਟ ਈਮੋਜੀ ਸ਼ੇਅਰ ਕੀਤਾ। ਇਸ ਤੋਂ ਇਲਾਵਾ ਨੀਲਮ ਕੋਠਾਰੀ ਤੇ ਵਰਧਾ ਖਾਨ ਨਾਡਿਯਾਡਵਾਲਾ ਨੇ ਵੀ ਇਸ ਪੋਸਟ 'ਤੇ ਕੁਮੈਂਟ ਕੀਤਾ।

ਚੰਕੀ ਪਾਂਡੇ ਤੇ ਅਨਨਿਆ ਦੀ ਇਸ ਤਸਵੀਰ ਨੂੰ ਲੋਕਾਂ ਵੱਲੋਂ ਬੇਹਦ ਜਿਆਦਾ ਪਸੰਦ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਫੋਟੋਂ 'ਚ ਤੁਸੀਂ ਵੇਖ ਸਕਦੇ ਹੋ ਕਿ ਪਿਤਾ ਤੇ ਧੀ ਵਿਚਾਲੇ ਬੇਹਦ ਚੰਗੀ ਬਾਨਡਿੰਗ ਨਜ਼ਰ ਆ ਰਹੀ ਹੈ।

ਇਸ ਤੋਂ ਇਲਾਵਾ ਅਦਾਕਾਰਾ ਮੌਨੀ ਰਾਏ ਨੇ ਆਪਣੀ ਇੰਸਟਾ ਸਟੋਰੀ 'ਤੇ ਅਨਨਿਆ ਪਾਂਡੇ ਦੀ ਫੋਟੋ ਸਾਂਝੀ ਕੀਤੀ ਅਤੇ ਉਨ੍ਹਾਂ ਨੂੰ ਜਨਮਦਿਨ ਦੀ ਕਾਮਨਾ ਕੀਤੀ। ਮੌਨੀ ਰਾਏ ਨੇ ਕੈਪਸ਼ਨ 'ਚ ਲਿਖਿਆ, "ਜਨਮਦਿਨ ਮੁਬਾਰਕ। ਤੁਹਾਡੇ ਸਾਰੇ ਸੁਪਨੇ ਪੂਰੇ ਹੋਣ, ਜੋ ਕਿ ਤੁਹਾਡਾ ਦਿਲ ਚਾਹੁੰਦਾ ਹੈ। ਰੱਬ ਤੁਹਾਨੂੰ ਅਸ਼ੀਰਵਾਦ ਦੇਵੇ, ਤੁਹਾਨੂੰ ਮੇਰੇ ਵੱਲੋਂ ਢੇਰ ਸਾਰਾ ਪਿਆਰ। "

ਉਥੇ ਹੀ ਜੇਕਰ ਅਦਾਕਾਰਾ ਅਨਨਿਆ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਪਿਛਲੀ ਵਾਰ ਉਹ ਫਿਲਮ 'ਖਲੀ ਯੈਲੋ' 'ਚ ਨਜ਼ਰ ਆਈ ਸੀ। ਜਿਸ ਵਿੱਚ ਅਦਾਕਾਰ ਈਸ਼ਾਨ ਖੱਟਰ ਨੇ ਉਸ ਨਾਲ ਇੱਕ ਮਹੱਤਵਪੂਰਣ ਕਿਰਦਾਰ ਨਿਭਾਇਆ ਸੀ।

ਅਨਨਿਆ ਮੌਜੂਦਾ ਦਿਨਾਂ 'ਚ ਗੋਆ ਵਿਖੇ ਸ਼ਕੁਨ ਬੱਤਰਾ ਦੀ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਕਰਨ ਜੌਹਰ ਦੀ ਫਿਲਮ 'ਫਾਈਟਰ' ਦੇ ਨਿਰਮਾਣ ਵਿੱਚ ਵਿਜੇ ਦੇਵਰਾਕੋਂਡਾ ਦੇ ਖਿਲਾਫ ਨਜ਼ਰ ਆਵੇਗੀ।

ABOUT THE AUTHOR

...view details