ਪੰਜਾਬ

punjab

ਰਾਣੀ ਮੁਖ਼ਰਜੀ ਬਣੇਗੀ ਹੁਣ ਅਸਲ ਨਿਊਜ਼ ਐਂਕਰ, ਇਹ ਹੈ ਵਜ੍ਹਾ

By

Published : Dec 2, 2019, 7:05 PM IST

ਬਾਲੀਵੁੱਡ ਦੀ ਨਵੀਂ ਆਉਣ ਵਾਲੀ ਐਕਸ਼ਨ-ਥ੍ਰਿਲਰ ਫ਼ਿਲਮ 'ਮਰਦਾਨੀ 2' ਦੇ ਪ੍ਰਮੋਸ਼ਨ ਲਈ ਰਾਣੀ ਮੁਖ਼ਰਜੀ ਹੁਣ ਇੱਕ ਟੀਵੀ ਨਿਊਜ਼ ਐਂਕਰ ਦੇ ਤੌਰ 'ਤੇ ਆਪਣਾ ਡੈਬਿਊ ਕਰਨ ਜਾ ਰਹੀ ਹੈ।

rani mukherjee
ਫ਼ੋਟੋ

ਮੁੰਬਈ: ਅਦਾਕਾਰਾ ਰਾਣੀ ਮੁਖ਼ਰਜੀ ਹੁਣ ਅਸਲ ਜ਼ਿੰਦਗੀ ਵਿੱਚ ਨਿਊਜ਼ ਐਂਕਰ ਦੇ ਤੌਰ 'ਤੇ ਆਪਣਾ ਡੈਬਿਊ ਕਰਨ ਜਾ ਰਹੀ ਹੈ। ਅਦਾਕਾਰਾ ਟੀਵੀ ਚੈਨਲ 'ਤੇ ਬਤੌਰ ਇੱਕ ਨਿਊਜ਼ ਐਂਕਰ ਸ਼ੋਅ ਪੇਸ਼ ਕਰੇਗੀ। ਦੱਸ ਦੇਈਏ ਕਿ ਅਦਾਕਾਰਾ ਦਾ ਇਹ ਕਦਮ ਆਪਣੀ ਨਵੀਂ ਫ਼ਿਲਮ 'ਮਰਦਾਨੀ 2' ਦੇ ਪ੍ਰਚਾਰ ਮੁਹਿੰਮ ਦਾ ਹਿੱਸਾ ਹੈ।

ਹੋਰ ਪੜ੍ਹੋ: ਫ਼ਿਲਮ 'ਮਰਦਾਨੀ 2' ਦਿੰਦੀ ਹੈ ਸਮਾਜ ਨੂੰ ਇੱਕ ਮਹੱਤਵਪੂਰਣ ਸੰਦੇਸ਼: ਰਾਣੀ ਮੁਖ਼ਰਜੀ

ਨਿਊਜ਼ ਐਂਕਰ ਵਜੋਂ ਆਪਣਾ ਡੈਬਿਊ ਕਰਨ ਦੀ ਗੱਲ ਕਰਦਿਆਂ ਅਦਾਕਾਰਾ ਨੇ ਕਿਹਾ, "ਪ੍ਰੋਮੋਸ਼ਨਲ ਕੈਂਪੇਨ ਦੇ ਹਿੱਸੇ ਵਜੋਂ, ਮੈਂ ਦੇਸ਼ ਦੇ ਇੱਕ ਵੱਡੇ ਨਿਊਜ਼ ਚੈਨਲ ਵਿੱਚ ਇਕ ਐਂਕਰ ਦੇ ਤੌਰ ‘ਤੇ ਆਪਣਾ ਡੈਬਿਊ ਕਰਨ ਜਾ ਰਹੀ ਹਾਂ ਅਤੇ ਇਸ ਸ਼ੋਅ ਵਿੱਚ ਦੇਸ਼ ਭਰ ਦੀਆਂ ਕਾਫ਼ੀ ਹੈਰਾਨ ਕਰਨ ਵਾਲੀਆਂ ਨਾਬਾਲਗ ਅਪਰਾਧ ਦੀਆਂ ਖ਼ਬਰਾਂ ਪੇਸ਼ ਹੋਣਗੀਆਂ।"

ਹੋਰ ਪੜ੍ਹੋ: ਭਾਰਤ ਪੁੱਜੇ ਸਵੀਡਨ ਦੇ ਰਾਜਾ-ਰਾਣੀ, ਦੁਵੱਲੇ ਸੰਬੰਧਾਂ 'ਤੇ ਹੋ ਸਕਦੀ ਹੈ ਚਰਚਾ

ਜੇ ਫ਼ਿਲਮ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਵਿੱਚ ਰਾਣੀ ਆਪਣੇ ਨਿਡਰ ਅਤੇ ਅਸੂਲਾਂ ਦੀ ਪੱਕੀ ਪੁਲਿਸ ਅਧਿਕਾਰੀ ਸ਼ਿਵਾਨੀ ਸ਼ਿਵਾਜੀ ਰਾਏ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ, ਜਿਸ ਵਿੱਚ ਰਾਣੀ ਇੱਕ ਬਦਨਾਮ ਅਪਰਾਧੀ ਨੂੰ ਫੜਣ ਲਈ ਦਿਨ ਰਾਤ ਇੱਕ ਕਰ ਦਿੰਦੀ ਹੈ। ਇਹ ਫ਼ਿਲਮ ਭਾਰਤ ਵਿੱਚ ਬਲਾਤਕਾਰ ਦੇ ਘਿਣਾਉਣੇ ਸਮਾਜਿਕ ਅਪਰਾਧ ਨੂੰ ਦਰਸਾਉਂਦੀ ਹੈ, ਜੋ ਜ਼ਿਆਦਾਤਰ ਨੌਜਵਾਨਾਂ ਵੱਲੋਂ ਕੀਤੇ ਜਾਂਦੇ ਹਨ। ਆਦਿੱਤਿਆ ਚੋਪੜਾ ਵੱਲੋਂ ਪ੍ਰੋਡਿਊਸ ਇਹ ਫ਼ਿਲਮ 13 ਦਸੰਬਰ ਨੂੰ ਰਿਲੀਜ਼ ਹੋਵੇਗੀ।

ABOUT THE AUTHOR

...view details