ਪੰਜਾਬ

punjab

Netflix Plans: Netflix ਇਸ ਸਾਲ ਖਰਚਿਆਂ ਵਿੱਚ 30 ਕਰੋੜ ਡਾਲਰ ਦੀ ਕਟੌਤੀ ਕਰਨ ਦੀ ਬਣਾ ਰਿਹਾ ਯੋਜਨਾ

By

Published : May 14, 2023, 10:36 AM IST

Netflix ਇਸ ਸਾਲ ਆਪਣੇ ਖਰਚਿਆਂ ਨੂੰ ਘਟਾਉਣ ਦੀ ਯੋਜਨਾ ਬਣਾ ਰਿਹਾ ਹੈ। ਜਿਸ ਲਈ ਉਹ ਪਾਸਵਰਡ ਸ਼ੇਅਰਿੰਗ 'ਤੇ ਰੋਕ ਲਗਾਉਣ ਤੋਂ ਲੈ ਕੇ ਅਮਰੀਕਾ ਵਿੱਚ ਪੇਡ ਸ਼ੇਅਰਿੰਗ ਲਾਂਚ ਕਰਨ ਜਾ ਰਿਹਾ ਹੈ।

Netflix Plans
Netflix Plans

ਸੈਨ ਫਰਾਂਸਿਸਕੋ: ਸਟ੍ਰੀਮਿੰਗ ਕੰਪਨੀ ਨੈੱਟਫਲਿਕਸ ਕਥਿਤ ਤੌਰ 'ਤੇ ਇਸ ਸਾਲ ਦੇ ਖਰਚਿਆਂ ਵਿੱਚ 30 ਕਰੋੜ ਡਾਲਰ ਦੀ ਕਟੌਤੀ ਕਰ ਰਿਹਾ ਹੈ, ਜਿਸ ਵਿੱਚ ਭਰਤੀ ਨਾਲ ਸੰਬੰਧਿਤ ਖਰਚ ਵੀ ਸ਼ਾਮਲ ਹੈ। ਦਿ ਵਾਲ ਸਟਰੀਟ ਜਰਨਲ ਵਿੱਚ ਇੱਕ ਨਵੀਂ ਰਿਪੋਰਟ ਦੇ ਅਨੁਸਾਰ, ਖਰਚ ਵਿੱਚ ਕਟੌਤੀ ਦੇ ਪਿੱਛੇ ਇੱਕ ਕਾਰਨ ਇਹ ਹੈ ਕਿ Netflix ਨੇ ਇਸ ਸਾਲ ਦੀ ਪਹਿਲੀ ਤਿਮਾਹੀ ਤੋਂ ਦੂਜੀ ਤਿਮਾਹੀ ਤੱਕ ਪਾਸਵਰਡ ਸ਼ੇਅਰਿੰਗ 'ਤੇ ਕਾਰਵਾਈ ਕਰਨ ਦੀ ਆਪਣੀ ਯੋਜਨਾ ਵਿੱਚ ਦੇਰੀ ਕੀਤੀ।

ਪਾਸਵਰਡ ਸ਼ੇਅਰਿੰਗ 'ਤੇ ਕਾਰਵਾਈ: ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸਦਾ ਮਤਲਬ ਹੈ ਕਿ ਇਸ ਕਦਮ ਤੋਂ ਸੰਭਾਵਿਤ ਮਾਲੀਆ ਹੁਣ ਸਾਲ ਦੇ ਦੂਜੇ ਅੱਧ ਵਿੱਚ ਤਬਦੀਲ ਹੋ ਗਏ ਹਨ। ਕੰਪਨੀ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕਰਮਚਾਰੀਆਂ ਨੂੰ ਆਪਣੇ ਖਰਚਿਆਂ ਦਾ ਧਿਆਨ ਰੱਖਣ ਦੀ ਤਾਕੀਦ ਕੀਤੀ ਹੈ, ਇਸਦੇ ਨਾਲ ਹੀ ਭਰਤੀ ਫ੍ਰੀਜ਼ ਜਾਂ ਵਾਧੂ ਛਾਂਟੀ ਨਾ ਹੋਣ ਦੀ ਵੀ ਗੱਲ ਕਹੀ ਹੈ। ਸਟ੍ਰੀਮਿੰਗ ਕੰਪਨੀ ਨੇ ਇਸ ਸਾਲ ਦੇ ਸ਼ੁਰੂ ਵਿੱਚ ਕੈਨੇਡਾ, ਨਿਊਜ਼ੀਲੈਂਡ, ਪੁਰਤਗਾਲ ਅਤੇ ਸਪੇਨ ਵਿੱਚ ਪਾਸਵਰਡ ਸ਼ੇਅਰਿੰਗ 'ਤੇ ਕਾਰਵਾਈ ਸ਼ੁਰੂ ਕੀਤੀ। Netflix ਆਖਰਕਾਰ ਇਸ ਗਰਮੀਆਂ ਵਿੱਚ ਅਮਰੀਕਾ ਵਿੱਚ ਪਾਸਵਰਡ ਸ਼ੇਅਰਿੰਗ 'ਤੇ ਰੋਕ ਲਗਾਉਣ ਲਈ ਤਿਆਰ ਹੈ।

  1. ਗੇਮਿੰਗ ਲੈਪਟਾਪ: ਡੈੱਲ ਨੇ ਗੇਮਿੰਗ ਦੇ ਸ਼ੌਕੀਨਾਂ ਅਤੇ ਪ੍ਰੋ-ਗੇਮਰਾਂ ਲਈ ਨਵੇਂ ਲੈਪਟਾਪ ਕੀਤੇ ਲਾਂਚ
  2. Uber 'ਤੇ ਹੁਣ ਫਲਾਇਟ ਟਿਕਟ ਵੀ ਕਰਵਾ ਸਕੋਗੇ ਬੁੱਕ, ਫਿਲਹਾਲ ਇਹ ਸੇਵਾਂ ਸਿਰਫ਼ ਇਸ ਦੇਸ਼ ਵਿੱਚ ਉਪਲਬਧ
  3. Twitter New CEO: ਟਵਿੱਟਰ ਨੂੰ ਮਿਲਿਆ ਨਵਾਂ ਸੀਈਓ, ਐਲੋਨ ਮਸਕ ਨੇ ਕੀਤਾ ਵੱਡਾ ਐਲਾਨ

ਯੂਐਸ ਵਿੱਚ ਪੇਡ ਸ਼ੇਅਰਿੰਗ ਲਾਂਚ: Netflix ਨੇ ਅਸਲ ਵਿੱਚ ਇਸ ਸਾਲ ਦੀ ਪਹਿਲੀ ਤਿਮਾਹੀ ਦੇ ਦੌਰਾਨ ਯੂਐਸ ਵਿੱਚ ਪੇਡ ਸ਼ੇਅਰਿੰਗ ਲਾਂਚ ਕਰਨ ਦੀ ਯੋਜਨਾ ਬਣਾਈ ਸੀ। ਕੰਪਨੀ ਹੁਣ ਇਸ ਫੀਚਰ ਨੂੰ 30 ਜੂਨ ਨੂੰ ਜਾਂ ਇਸ ਤੋਂ ਪਹਿਲਾਂ ਪੇਸ਼ ਕਰੇਗੀ। ਇਹ ਪ੍ਰਤੀ ਅਕਾਊਟ ਦੋ ਵਾਧੂ ਮੈਂਬਰਾਂ ਨੂੰ ਆਗਿਆ ਦੇਵੇਗਾ ਅਤੇ ਪ੍ਰਤੀ ਵਾਧੂ ਯੂਜ਼ਰਸ ਇਸਦੀ ਫੀਸ ਦੇਸ਼ ਦੇ ਅਨੁਸਾਰ ਵੱਖ-ਵੱਖ ਹੁੰਦੀ ਹੈ। ਪੇਡ ਸ਼ੇਅਰਿੰਗ ਫੀਚਰ ਸ਼ੇਅਰਿੰਗ ਪਲਾਨ ਸਟੈਂਡਰਡ (15.49 ਪ੍ਰਤੀ ਮਹੀਨਾ ਡਾਲਰ) ਅਤੇ ਪ੍ਰੀਮੀਅਮ (19.99 ਪ੍ਰਤੀ ਮਹੀਨਾ ਡਾਲਰ) ਸਬਸਕ੍ਰਿਪਸ਼ਨ ਦੀ ਵਰਤੋਂ ਕਰਨ ਵਾਲੇ ਮੈਂਬਰਾਂ ਲਈ ਉਪਲਬਧ ਹੈ।

ਕੰਪਨੀ ਨੇ ਪਿਛਲੇ ਨਵੰਬਰ 'ਚ 'ਬੇਸਿਕ ਵਿਦ ਐਡਸ' ਨਾਮਕ ਇੱਕ ਨਵਾਂ ਵਿਗਿਆਪਨ-ਸਮਰਥਿਤ ਪਲਾਨ ਵੀ ਲਾਂਚ ਕੀਤਾ ਸੀ, ਜਿਸਦੀ ਕੀਮਤ 6.99 ਡਾਲਰ ਪ੍ਰਤੀ ਮਹੀਨਾ ਹੈ। Netflix ਸਟ੍ਰੀਮਿੰਗ ਗੁਣਵੱਤਾ ਅਤੇ ਸਮਕਾਲੀ ਸਟ੍ਰੀਮ ਦੇ ਮਾਮਲੇ ਵਿੱਚ ਆਪਣੀ ਵਿਗਿਆਪਨ-ਸਮਰਥਿਤ ਯੋਜਨਾ ਨੂੰ ਵੀ ਅੱਪਗ੍ਰੇਡ ਕਰ ਰਿਹਾ ਹੈ। ਲਾਗਤਾਂ ਨੂੰ ਘਟਾਉਣ ਦੀ ਕੋਸ਼ਿਸ਼ ਵਿੱਚ ਨੈੱਟਫਲਿਕਸ ਨੇ ਪਿਛਲੇ ਸਾਲ ਨੌਕਰੀਆਂ ਵਿੱਚ ਵੀ ਕਟੌਤੀ ਕੀਤੀ ਸੀ।

ABOUT THE AUTHOR

...view details