ETV Bharat / science-and-technology

Uber 'ਤੇ ਹੁਣ ਫਲਾਇਟ ਟਿਕਟ ਵੀ ਕਰਵਾ ਸਕੋਗੇ ਬੁੱਕ, ਫਿਲਹਾਲ ਇਹ ਸੇਵਾਂ ਸਿਰਫ਼ ਇਸ ਦੇਸ਼ ਵਿੱਚ ਉਪਲਬਧ

author img

By

Published : May 12, 2023, 12:50 PM IST

ਹੁਣ ਲੋਕ ਉਬੇਰ ਐਪ ਰਾਹੀਂ ਫਲਾਈਟ ਟਿਕਟ ਵੀ ਬੁੱਕ ਕਰ ਸਕਦੇ ਹਨ। ਇਸਦੇ ਲਈ Uber ਨੇ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। ਹਾਲਾਂਕਿ ਇਹ ਫ਼ੀਚਰ ਅਜੇ ਸਿਰਫ਼ UK ਵਿੱਚ ਉਪਲਬਧ ਹੋਇਆ ਹੈ ਅਤੇ ਇਹ ਫੀਚਰ ਭਾਰਤ ਵਿੱਚ ਕਦੋਂ ਉਪਲਬਧ ਹੋਵੇਗਾ ਇਸ ਬਾਰੇ ਕੰਪਨੀ ਵਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

Uber
Uber

ਹੈਦਰਾਬਾਦ: ਰਾਈਡ-ਹੇਲਿੰਗ ਪਲੇਟਫਾਰਮ Uber ਨੇ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ ਜੋ ਯੂਜ਼ਰਸ ਨੂੰ Uber ਐਪ ਵਿੱਚ ਫਲਾਇਟ ਟਿਕਟਾਂ ਬੁੱਕ ਕਰਨ ਦੀ ਆਗਿਆ ਦੇਵੇਗਾ। ਉਬੇਰ ਨੇ ਰਾਈਡ-ਸ਼ੇਅਰਿੰਗ ਐਪ ਰਾਹੀਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉਡਾਣਾਂ ਦੀ ਪੇਸ਼ਕਸ਼ ਕਰਨ ਲਈ ਕੈਨੇਡਾ-ਅਧਾਰਤ ਟਰੈਵਲ ਏਜੰਸੀ ਹੌਪਰ ਨਾਲ ਸਾਂਝੇਦਾਰੀ ਕੀਤੀ ਹੈ। Uber ਯੂਕੇ ਵਿੱਚ ਯੂਜ਼ਰਸ ਨੂੰ ਬੁਕਿੰਗ ਪਲੇਟਫਾਰਮ 'ਤੇ ਫਲਾਈਟ ਟਿਕਟਾਂ ਬੁੱਕ ਕਰਨ ਦੀ ਇਜਾਜ਼ਤ ਦੇਵੇਗਾ।

ਇਸ ਫੀਚਰ ਨਾਲ ਇਨ੍ਹਾਂ ਲੋਕਾਂ ਨੂੰ ਮਿਲੇਗਾ ਫਾਇਦਾ: ਉਬੇਰ ਯੂਕੇ ਦੇ ਜਨਰਲ ਮੈਨੇਜਰ ਐਂਡਰਿਊ ਬ੍ਰੇਮ ਨੇ ਕਿਹਾ ਕਿ ਫਲਾਈਟ ਟਿਕਟ ਬੁੱਕ ਕਰਨ ਦੀ ਇਸ ਸਹੂਲਤ ਨਾਲ ਲੋਕ ਇੱਕੋ ਐਪ ਤੋਂ ਆਪਣੇ ਲਈ ਕੈਬ ਅਤੇ ਫਲਾਈਟ ਬੁੱਕ ਕਰ ਸਕਣਗੇ। ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਮਿਹਨਤ ਘੱਟ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਵਿਸ਼ੇਸ਼ ਤੌਰ 'ਤੇ ਯਾਤਰੀਆਂ, ਕਾਰੋਬਾਰੀਆਂ ਅਤੇ ਉਨ੍ਹਾਂ ਲੋਕਾਂ ਨੂੰ ਫਾਇਦਾ ਹੋਵੇਗਾ ਜੋ ਕੰਮ ਕਾਰਨ ਲਗਾਤਾਰ ਸਫ਼ਰ ਕਰਦੇ ਰਹਿੰਦੇ ਹਨ।

  1. Twitter New CEO: ਟਵਿੱਟਰ ਨੂੰ ਮਿਲਿਆ ਨਵਾਂ ਸੀਈਓ, ਐਲੋਨ ਮਸਕ ਨੇ ਕੀਤਾ ਵੱਡਾ ਐਲਾਨ
  2. Google Bard Launch: ਇਨ੍ਹਾਂ ਭਾਸ਼ਾਵਾਂ ਵਿੱਚ ਉਪਲਬਧ ਹੋਵੇਗਾ Google Bard, ਭਾਰਤ ਸਮੇਤ 180 ਤੋਂ ਵੱਧ ਦੇਸ਼ਾਂ ਵਿੱਚ Bard AI ਲਾਂਚ
  3. WhatsApp Latest: ਸਰਕਾਰ ਦੀ ਸਖਤੀ ਤੋਂ ਬਾਅਦ WhatsApp ਨੇ ਚੁੱਕਿਆ ਇਹ ਕਦਮ

Uber ਐਪ ਵਿੱਚ ਫਲਾਇਟ ਟਿੱਕਟਾਂ ਬੁੱਕ ਕਰਨ ਦੇ ਫੀਚਰ ਨੂੰ ਸ਼ਾਮਲ ਕਰਨਾ ਯੂਕੇ ਦੇ ਯੂਜ਼ਰਸ ਲਈ ਇੱਕ ਵੱਡੀ ਜਿੱਤ ਹੈ ਅਤੇ ਉਨ੍ਹਾਂ ਲੋਕਾਂ ਲਈ ਇੱਕ ਸ਼ਾਨਦਾਰ ਫੀਚਰ ਵੀ ਹੈ, ਜੋ ਲੋਕ ਫਲਾਇਟ ਬੁੱਕ ਕਰਨ ਦਾ ਇੱਕ ਆਸਾਨ ਤਰੀਕਾ ਲੱਭ ਰਹੇ ਹਨ। ਇਹ ਨਵੀਂ ਸਾਂਝੇਦਾਰੀ Uber ਯੂਜ਼ਰਸ ਨੂੰ ਫਲਾਇਟ ਦੀ ਬੁਕਿੰਗ ਕਰਨ ਵੇਲੇ ਵਿਕਲਪ, ਪਾਰਦਰਸ਼ਤਾ ਅਤੇ ਲਚਕਤਾ ਦੀ ਪੇਸ਼ਕਸ਼ ਕਰੇਗੀ।

Uber ਐਪ 'ਤੇ ਇਸ ਤਰ੍ਹਾਂ ਬੁੱਕ ਕੀਤੀ ਜਾ ਸਕਦੀ ਫਲਾਇਟ ਟਿਕਟ: ਜਿਸ ਤਰ੍ਹਾਂ ਹੋਰ ਐਪਸ ਤੋਂ ਫਲਾਈਟ ਟਿਕਟ ਬੁੱਕ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਹੁਣ ਉਬੇਰ ਤੋਂ ਵੀ ਫਲਾਈਟ ਟਿਕਟ ਬੁੱਕ ਕੀਤੀ ਜਾ ਸਕਦੀ ਹੈ। ਇਸਦੇ ਲਈ ਲੋਕਾਂ ਨੂੰ ਆਪਣੀ ਡਿਟੇਲ ਦਰਜ ਕਰਨੀ ਹੋਵੇਗੀ ਕਿ ਉਹ ਕਿੱਥੇ ਜਾ ਰਹੇ ਹਨ ਅਤੇ ਉਹ ਕਿਸ ਤਰੀਕ ਨੂੰ ਸਫ਼ਰ ਕਰ ਰਹੇ ਹਨ। ਸਾਰੀ ਡਿਟੇਲ ਦਰਜ ਕਰਨ ਤੋਂ ਬਾਅਦ ਯਾਤਰੀਆਂ ਨੂੰ ਵੱਖ-ਵੱਖ ਫਲਾਇਟਾ 'ਚੋ ਆਪਣੇ ਲਈ ਸਭ ਤੋਂ ਵਧੀਆ ਫਲਾਇਟ ਦੀ ਚੋਣ ਕਰਨੀ ਪਵੇਗੀ। ਯਾਤਰੀ ਜੇਕਰ ਚਾਹੁਣ ਤਾਂ ਰਾਊਂਡ ਟ੍ਰਿਪ ਵੀ ਬੁੱਕ ਕਰ ਸਕਦੇ ਹਨ। ਭੁਗਤਾਨ ਕਰਨ ਤੋਂ ਬਾਅਦ ਟਿਕਟ ਬੁੱਕ ਹੋ ਜਾਵੇਗੀ ਅਤੇ ਬੁਕਿੰਗ ਦੀ ਪੁਸ਼ਟੀ ਯਾਤਰੀਆਂ ਨੂੰ ਈਮੇਲ 'ਤੇ ਪ੍ਰਾਪਤ ਹੋ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.