ਪੰਜਾਬ

punjab

Instagram New Feature: ਸਨੈਪਚੈਟ ਤੋਂ ਬਾਅਦ ਹੁਣ ਇੰਸਟਾਗ੍ਰਾਮ 'ਤੇ ਵੀ AI ਨਾਲ ਕਰ ਸਕੋਗੇ ਚੈਟ, ਇੰਸਟਾਗ੍ਰਾਮ ਕਰ ਰਿਹਾ ਇਸ ਫੀਚਰ 'ਤੇ ਕੰਮ

By

Published : Jun 7, 2023, 3:51 PM IST

ਸਨੈਪਚੈਟ ਤੋਂ ਬਾਅਦ ਹੁਣ ਇੰਸਟਾਗ੍ਰਾਮ ਵੀ ਯੂਜ਼ਰਸ ਲਈ AI ਟੂਲ 'ਤੇ ਕੰਮ ਕਰ ਰਿਹਾ ਹੈ। ਯੂਜ਼ਰਸ ਨੂੰ ਜਲਦ ਹੀ ਮੈਟਾ ਦੀ ਮਲਕੀਅਤ ਵਾਲੀ ਐਪ ਇੰਸਟਾਗ੍ਰਾਮ 'ਚ AI ਟੂਲਸ ਨਾਲ ਚੈਟਿੰਗ ਕਰਨ ਦਾ ਵਿਕਲਪ ਮਿਲੇਗਾ। ਨਵੇਂ ਚੈਟਬੋਟ ਦੇ ਨਾਲ ਯੂਜ਼ਰਸ ਨੂੰ ਮੈਸੇਜ ਲਿਖਣ ਅਤੇ creative ਪੋਸਟ ਕਰਨ ਵਿੱਚ ਮਦਦ ਮਿਲੇਗੀ।

Instagram New Feature
Instagram New Feature

ਹੈਦਰਾਬਾਦ: ਹਰ ਪਾਸੇ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਚਰਚਾ ਚਲ ਰਹੀ ਹੈ ਅਤੇ ਯੂਜ਼ਰਸ ਨੂੰ ਮਸ਼ਹੂਰ ਚੈਟਿੰਗ ਪਲੇਟਫਾਰਮ ਸਨੈਪਚੈਟ 'ਚ AI ਬੋਟਸ ਨਾਲ ਚੈਟਿੰਗ ਕਰਨ ਦਾ ਵਿਕਲਪ ਦਿੱਤਾ ਗਿਆ ਹੈ। ਹੁਣ ਮੈਟਾ ਦੀ ਮਲਕੀਅਤ ਵਾਲੀ ਫੋਟੋ-ਵੀਡੀਓ ਸ਼ੇਅਰਿੰਗ ਐਪ ਇੰਸਟਾਗ੍ਰਾਮ ਵੀ ਆਪਣੇ ਯੂਜ਼ਰਸ ਨੂੰ ਅਜਿਹਾ ਹੀ ਫੀਚਰ ਦੇਣ ਜਾ ਰਿਹਾ ਹੈ। ਇੰਸਟਾਗ੍ਰਾਮ ਇੱਕ ਚੈਟਬੋਟ ਫੀਚਰ 'ਤੇ ਕੰਮ ਕਰ ਰਿਹਾ ਹੈ, ਜਿਸ ਦੀ ਵਜ੍ਹਾ ਨਾਲ AI ਟੂਲ ਨਾ ਸਿਰਫ ਯੂਜ਼ਰਸ ਲਈ ਮੈਸੇਜ ਲਿਖੇਗਾ ਸਗੋਂ ਕਈ ਸਵਾਲਾਂ ਦੇ ਜਵਾਬ ਵੀ ਦੇਵੇਗਾ।

ਯੂਜ਼ਰਸ ਗੱਲ ਕਰਨ ਲਈ AI ਦੀਆਂ ਮਲਟੀਪਲ ਸ਼ਖਸੀਅਤਾਂ ਵਿੱਚੋਂ ਇੱਕ ਨੂੰ ਚੁਣ ਸਕਣਗੇ:ਇੰਸਟਾਗ੍ਰਾਮ ਦੇ ਨਵੇਂ AI ਚੈਟਬੋਟਸ ਨਾਲ ਜੁੜੀਆਂ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਯੂਜ਼ਰਸ ਨੂੰ ਇੰਸਟਾਗ੍ਰਾਮ ਚੈਟਬੋਟ ਦੀਆਂ ਮਲਟੀਪਲ ਸ਼ਖਸੀਅਤਾਂ ਵਿੱਚੋਂ ਚੁਣਨ ਦਾ ਵਿਕਲਪ ਮਿਲੇਗਾ ਅਤੇ ਉਹ ਗੱਲ ਕਰਨ ਲਈ ਕੁੱਲ 30 ਵੱਖ-ਵੱਖ AI ਸ਼ਖਸੀਅਤਾਂ ਵਿੱਚੋਂ ਇੱਕ ਦੀ ਚੋਣ ਕਰ ਸਕਣਗੇ। ਪ੍ਰਸਿੱਧ ਡਿਵੈਲਪਰ ਅਤੇ ਟਿਪਸਟਰ ਅਲੇਸੈਂਡਰੋ ਪਲੂਜ਼ੀ ਨੇ Instagram ਵਿੱਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਅਤੇ ਉਹ ਕਿਵੇਂ ਕੰਮ ਕਰਨਗੀਆਂ ਨੂੰ ਪ੍ਰਗਟ ਕਰਨ ਲਈ ਆਪਣੇ ਅਕਾਊਟ ਦਾ ਸਹਾਰਾ ਲਿਆ। ਉਨ੍ਹਾਂ ਦੱਸਿਆ ਕਿ ਇਹ ਚੈਟਬੋਟਸ ਸਵਾਲਾਂ ਦੇ ਜਵਾਬ ਦੇਣਗੇ ਅਤੇ ਯੂਜ਼ਰਸ ਨੂੰ ਜ਼ਰੂਰੀ ਸਲਾਹ ਦੇਣਗੇ।

ਇੰਸਟਾਗ੍ਰਾਮ ਫੀਚਰ ਦਾ ਸਕਰੀਨਸ਼ਾਟ:ਪਲੂਜ਼ੀ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇੰਸਟਾਗ੍ਰਾਮ ਦੇ ਏਆਈ-ਸਬੰਧਤ ਫੀਚਰ ਦਾ ਇੱਕ ਸਕਰੀਨਸ਼ਾਟ ਸਾਂਝਾ ਕੀਤਾ ਹੈ। ਇਸ ਸਕਰੀਨਸ਼ਾਟ 'ਚ ਦਿਖਾਈ ਦੇ ਰਹੇ ਕਾਰਡ 'ਤੇ 'ਚੈਟ ਵਿਦ ਐਨ ਏਆਈ' ਟਾਈਟਲ ਦੇ ਨਾਲ ਨਵੇਂ ਫੀਚਰ ਬਾਰੇ ਦੱਸਿਆ ਗਿਆ ਹੈ। ਇਸ ਵਿੱਚ ਲਿਖਿਆ ਹੈ ਕਿ ਹੁਣ AI ਨਾਲ ਚੈਟਿੰਗ ਕਰਨਾ ਮਜ਼ੇਦਾਰ ਹੋਣ ਵਾਲਾ ਹੈ ਅਤੇ ਯੂਜ਼ਰਸ ਨੂੰ ਬਿਹਤਰੀਨ ਅਨੁਭਵ ਮਿਲੇਗਾ। AI ਨਾਲ Creative ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਯੂਜ਼ਰਸ ਇੱਕ ਤੋਂ ਵੱਧ AI ਸ਼ਖਸੀਅਤਾਂ ਵਿੱਚੋਂ ਚੋਣ ਕਰਨ ਦੇ ਯੋਗ ਹੋਣਗੇ।

AI ਚੈਟਬੋਟ ਨਾਲ ਇਹ ਕੰਮ ਕਰਨੇ ਹੋ ਜਾਣਗੇ ਆਸਾਨ:ਇੰਸਟਾਗ੍ਰਾਮ 'ਚ AI ਨਾਲ ਸਬੰਧਤ ਫੀਚਰ ਆਉਣ ਤੋਂ ਬਾਅਦ ਯੂਜ਼ਰਸ ਮੈਸੇਜ ਲਿਖ ਸਕਣਗੇ। ਇਸ ਤੋਂ ਇਲਾਵਾ, ਚੈਟਬੋਟ ਫੋਟੋਆਂ ਜਾਂ ਵੀਡੀਓ ਲਈ ਕੈਪਸ਼ਨ ਲਿਖਣ ਵਿੱਚ ਵੀ ਮਦਦ ਕਰ ਸਕਦਾ ਹੈ। ਪਲੂਜ਼ੀ ਜਾਂ ਕੰਪਨੀ ਨੇ ਅਜੇ ਇਹ ਨਹੀਂ ਦੱਸਿਆ ਕੀ ਇਸ ਟੂਲ ਨੂੰ ਇਨਬਾਕਸ ਦਾ ਹਿੱਸਾ ਬਣਾਇਆ ਜਾਵੇਗਾ ਜਾਂ ਟੈਕਸਟ ਟਾਈਪ ਕਰਦੇ ਸਮੇਂ ਇਸ ਦੀ ਵਰਤੋਂ ਕਿਤੇ ਹੋਰ ਕੀਤੀ ਜਾਵੇਗੀ। ਇਸ ਸਬੰਧੀ ਹੋਰ ਜਾਣਕਾਰੀ ਅਗਲੇ ਕੁਝ ਹਫ਼ਤਿਆਂ ਵਿੱਚ ਸਾਹਮਣੇ ਆ ਸਕਦੀ ਹੈ।

ABOUT THE AUTHOR

...view details