ETV Bharat / science-and-technology

Instagram Update: ਇੰਸਟਾਗ੍ਰਾਮ ਸਟੋਰੀ ਆਈਕਨ ਦਾ ਆਕਾਰ ਅਚਾਨਕ ਵਧਿਆ, ਯੂਜ਼ਰਸ ਨੇ ਦਿੱਤੀ ਪ੍ਰਤੀਕ੍ਰਿਆ

author img

By

Published : Jun 7, 2023, 9:26 AM IST

ਮੈਟਾ ਦੀ ਮਲਕੀਅਤ ਵਾਲੇ ਇੰਸਟਾਗ੍ਰਾਮ ਫਾਲੋਅਰਜ਼ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕੰਪਨੀ ਵੱਲੋਂ ਇਸ ਨੂੰ ਯੂਜ਼ਰ ਫ੍ਰੈਂਡਲੀ ਬਣਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸ ਦੌਰਾਨ, ਯੂਜ਼ਰਸ ਇੰਸਟਾਗ੍ਰਾਮ ਸਟੋਰੀਜ਼ ਫੀਚਰ ਦੇ ਆਈਕਨ ਵਿੱਚ ਅਚਾਨਕ ਵਾਧੇ ਦੀ ਸ਼ਿਕਾਇਤ ਕਰ ਰਹੇ ਹਨ।

Instagram Update
Instagram Update

ਨਵੀਂ ਦਿੱਲੀ: ਕਈ ਇੰਸਟਾਗ੍ਰਾਮ ਯੂਜ਼ਰਸ ਦੱਸ ਰਹੇ ਹਨ ਕਿ ਉਨ੍ਹਾਂ ਦੇ ਸਟੋਰੀਜ਼ ਫੀਚਰ ਦਾ ਆਈਕਨ ਅਚਾਨਕ ਵੱਡਾ ਹੋ ਗਿਆ ਹੈ। ਐਪ ਦੇ ਸਟੋਰੀ ਆਈਕਨ ਦੇ ਅਚਾਨਕ ਵੱਡੇ ਹੋਣ ਤੋਂ ਬਾਅਦ ਕਈ ਯੂਜ਼ਰਸ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਮੈਟਾ ਦੀ ਮਲਕੀਅਤ ਵਾਲੇ ਇੰਸਟਾਗ੍ਰਾਮ ਦੁਆਰਾ ਕੋਈ ਅਧਿਕਾਰਤ ਜਾਣਕਾਰੀ ਅਪਡੇਟ ਨਹੀਂ ਕੀਤੀ ਗਈ ਹੈ।

ਯੂਜ਼ਰਸ ਨੇ ਦਿੱਤੀਆ ਪ੍ਰਤੀਕ੍ਰਿਆਵਾਂ: ਇੱਕ ਯੂਜ਼ਰ ਨੇ ਟਵੀਟ ਕੀਤਾ, ਕੀ ਇੰਸਟਾਗ੍ਰਾਮ ਨੂੰ ਅਪਡੇਟ ਮਿਲਿਆ ਕਿ ਸਟੋਰੀ ਆਈਕਨ ਇੰਨੇ ਵੱਡੇ ਕਿਉਂ ਹਨ। ਇਕ ਹੋਰ ਯੂਜ਼ਰ ਨੇ ਲਿਖਿਆ, ਹਰ ਵਾਰ ਜਦੋ ਇੰਸਟਾਗ੍ਰਾਮ ਅਪਡੇਟ ਕਰਦਾ ਹੈ, ਤਾਂ ਇਹ ਇਕ ਖਰਾਬ ਐਪ ਬਣ ਜਾਂਦੀ ਹੈ। ਸਟੋਰੀ ਆਇਕਨ ਹੁਣ ਵੱਡੇ ਕਿਉਂ ਹੋ ਗਏ ਹਨ? ਇਕ ਹੋਰ ਯੂਜ਼ਰ ਨੇ ਕਿਹਾ, ਜਿਸ ਨੇ ਵੀ ਇੰਸਟਾਗ੍ਰਾਮ ਸਟੋਰੀ ਆਈਕਨ ਨੂੰ ਵੱਡਾ ਕੀਤਾ ਹੈ, ਕਿਰਪਾ ਕਰਕੇ ਉਨ੍ਹਾਂ ਨੂੰ ਦੁਬਾਰਾ ਛੋਟਾ ਕਰੋ। ਇਸ ਦੇ ਨਾਲ ਹੀ ਅੱਜ ਸਟ੍ਰੀਮ ਸ਼ਡਿਊਲ ਵੀ ਵਧ ਰਿਹਾ ਹੈ। ਯੂਜ਼ਰਸ ਵੱਲੋਂ ਕਮੈਂਟ ਕਰਨ ਦਾ ਸਿਲਸਿਲਾ ਜਾਰੀ ਹੈ।

ਇੰਸਟਾਗ੍ਰਾਮ ਨੇ ਅਜੇ ਸਟੋਰੀ ਆਈਕਨ ਦੇ ਆਕਾਰ ਵਿੱਚ ਬਦਲਾਅ 'ਤੇ ਕੋਈ ਟਿੱਪਣੀ ਨਹੀਂ ਕੀਤੀ: ਨਵੇਂ ਆਈਕਨ ਸਾਈਜ਼ ਅਪਡੇਟ 'ਤੇ ਅਸੰਤੁਸ਼ਟੀ ਜ਼ਾਹਰ ਕਰਦੇ ਹੋਏ ਟਵਿੱਟਰ 'ਤੇ ਇੱਕ ਯੂਜ਼ਰਸ ਨੇ ਕਿਹਾ, "ਕੀ ਇਹ ਸਿਰਫ ਮੇਰੇ ਨਾਲ ਹੋਇਆ ਹੈ ਜਾਂ ਇੰਸਟਾਗ੍ਰਾਮ ਸਟੋਰੀ ਆਈਕਨ ਅਚਾਨਕ ਅਕਾਰ ਵਿੱਚ ਵੱਡਾ ਹੋ ਗਿਆ ਹੈ? ਇਹ ਬਹੁਤ ਗੰਦਾ ਲੱਗ ਰਿਹਾ ਹੈ। ਇੰਸਟਾਗ੍ਰਾਮ ਅਜਿਹੀਆਂ ਤਬਦੀਲੀਆਂ ਕਿਉਂ ਕਰ ਰਿਹਾ ਹੈ, ਜਿਨ੍ਹਾਂ ਦੀ ਸਾਨੂੰ ਲੋੜ ਨਹੀਂ ਹੈ।" ਮੈਟਾ-ਮਾਲਕੀਅਤ ਵਾਲੇ ਇੰਸਟਾਗ੍ਰਾਮ ਨੇ ਅਜੇ ਤੱਕ ਸਟੋਰੀ ਆਈਕਨ ਦੇ ਆਕਾਰ ਵਿੱਚ ਬਦਲਾਅ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਹ ਸੰਭਵ ਹੈ ਕਿ ਤਬਦੀਲੀ ਸਿਰਫ਼ ਇੱਕ ਗੜਬੜ ਹੈ, ਜਾਂ ਹੋ ਸਕਦਾ ਹੈ ਕਿ ਕੰਪਨੀ ਇੱਕ ਨਵੇਂ ਡਿਜ਼ਾਈਨ ਦੀ ਜਾਂਚ ਕਰ ਰਹੀ ਹੈ। ਮਈ ਵਿੱਚ ਇੰਸਟਾਗ੍ਰਾਮ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਬੰਦ ਰਹਿਣ ਤੋਂ ਬਾਅਦ ਵਾਪਸ ਆਇਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.