ਪੰਜਾਬ

punjab

Instagram ਨੇ ਯੂਜ਼ਰਸ ਲਈ ਪੇਸ਼ ਕੀਤਾ 'Add Yours' Template ਫੀਚਰ, ਜਾਣੋ ਕੀ ਹੋਵੇਗਾ ਖਾਸ

By ETV Bharat Tech Team

Published : Dec 18, 2023, 12:02 PM IST

Instagram Add Yours Template: ਇੰਸਟਾਗ੍ਰਾਮ ਨੇ ਯੂਜ਼ਰਸ ਲਈ ਇੱਕ ਨਵਾਂ ਫੀਚਰ ਜਾਰੀ ਕੀਤਾ ਹੈ, ਜੋ ਤੁਹਾਨੂੰ ਸਟੋਰੀ ਸੈਕਸ਼ਨ ਦੇ ਅੰਦਰ ਮਿਲੇਗਾ।

Instagram Add Yours templates
Instagram Add Yours templates

ਹੈਦਰਾਬਾਦ: ਇੰਸਟਾਗ੍ਰਾਮ ਦਾ ਇਸੇਤਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ ਯੂਜ਼ਰਸ ਲਈ ਨਵਾਂ ਫੀਚਰ ਪੇਸ਼ ਕੀਤਾ ਹੈ। ਕੰਪਨੀ ਨੇ ਸਟੋਰੀ ਸੈਕਸ਼ਨ ਦੇ ਅੰਦਰ 'Add Yours' ਨਾਮ ਤੋਂ ਯੂਜ਼ਰਸ ਨੂੰ Template ਦਾ ਆਪਸ਼ਨ ਦਿੱਤਾ ਹੈ। ਹੁਣ ਤੁਸੀਂ ਸਟੋਰੀ ਤੋਂ ਇਲਾਵਾ ਕੋਈ ਵੀ Template ਆਪਣੇ ਹਿਸਾਬ ਨਾਲ ਸੈੱਟ ਕਰ ਸਕਦੇ ਹੋ ਅਤੇ 'Add Yours' ਰਾਹੀ ਤੁਹਾਡੇ ਫਾਲੋਅਰਜ਼ ਵੀ ਇਸ 'ਚ ਹਿੱਸਾ ਲੈ ਸਕਦੇ ਹਨ। ਜੇਕਰ ਤੁਸੀਂ ਆਪਣੇ ਫਾਲੋਅਰਜ਼ ਲਈ Template ਨੂੰ Customize ਕਰਨ ਦਾ ਆਪਸ਼ਨ ਆਨ ਰੱਖਿਆ ਹੈ, ਤਾਂ ਉਹ ਆਪਣੀ ਸਟੋਰੀ 'ਚ ਜਾ ਕੇ ਇਸ 'ਚ ਬਦਲਾਅ ਵੀ ਕਰ ਸਕਦੇ ਹਨ। ਇਸ ਅਪਡੇਟ ਦੀ ਜਾਣਕਾਰੀ ਇੰਸਟਾਗ੍ਰਾਮ ਦੇ ਹੈੱਡ Adam Mosseri ਨੇ ਇੰਸਟਾਗ੍ਰਾਮ ਚੈਨਲ ਰਾਹੀ ਸ਼ੇਅਰ ਕੀਤੀ ਹੈ। ਇਸ ਫੀਚਰ ਨੂੰ ਯੂਜ਼ਰਸ ਲਈ ਜਾਰੀ ਕਰ ਦਿੱਤਾ ਗਿਆ ਹੈ।

Instagram Add Yours templates

ਇੰਸਟਾਗ੍ਰਾਮ ਦੇ ਹੈੱਡ ਨੇ ਦਿੱਤੀ 'Add Yours' ਫੀਚਰ ਬਾਰੇ ਜਾਣਕਾਰੀ: ਚੈਨਲ ਰਾਹੀ Adam Mosseri ਨੇ ਕਿਹਾ ਕਿ ਅਸੀ ਤੁਹਾਡੇ ਸਾਰਿਆ ਲਈ 'Add Yours' Template ਬਣਾਉਣ ਦੀ ਸੁਵਿਧਾ ਸ਼ੁਰੂ ਕੀਤੀ ਹੈ। ਤੁਸੀਂ GIF, ਟੈਕਸਟ ਅਤੇ ਗੈਲਰੀ ਇਮੇਜ਼ ਨੂੰ ਪਿੰਨ ਕਰਕੇ ਆਪਣੇ ਖੁਦ ਦੇ Custom, Memeable Template ਨੂੰ ਵਿਕਸਿਤ ਅਤੇ ਸ਼ੇਅਰ ਕਰ ਸਕਦੇ ਹੋ। ਇਸਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਜੇਕਰ ਕੋਈ ਤੁਹਾਡੇ ਬਣਾਏ Template ਨੂੰ ਸ਼ੇਅਰ ਕਰਦਾ ਹੈ, ਤਾਂ ਤੁਹਾਨੂੰ ਕ੍ਰੇਡਿਟ ਦਿੱਤਾ ਜਾਵੇਗਾ। Adam Mosseri ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਸ ਨਾਲ ਲੋਕਾਂ ਨੂੰ ਸਟੋਰੀ 'ਚ ਆਪਣੇ ਮਨ ਦੀ ਗੱਲ ਸਾਂਝਾ ਕਰਨ ਦੇ ਹੋਰ ਜ਼ਿਆਦਾ ਤਰੀਕੇ ਮਿਲਣਗੇ।

Instagram Add Yours templates

ਇਸ ਤਰ੍ਹਾਂ ਬਣਾ ਸਕੋਗੇ ਇੰਸਟਾਗ੍ਰਾਮ 'ਤੇ Template: ਆਪਣੇ ਖੁਦ ਦਾ ਟੈਮਪਲੇਟ ਬਣਾਉਣ ਲਈ ਸਭ ਤੋਂ ਪਹਿਲਾ ਇੰਸਟਾਗ੍ਰਾਮ 'ਚ ਜਾਓ ਅਤੇ ਸਟੋਰੀ ਸੈਕਸ਼ਨ 'ਤੇ ਆ ਕੇ ਕੋਈ ਵੀ ਫੋਟੋ ਨੂੰ ਚੁਣੋ, ਜਿਸਨੂੰ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ। ਇਸ ਤੋਂ ਬਾਅਦ ਟੈਕਸਟ ਆਈਕਨ ਦੇ ਕੋਲ੍ਹ ਨਜ਼ਰ ਆ ਰਹੇ ਸਟਿੱਕਰ ਆਪਸ਼ਨ 'ਤੇ ਕਲਿੱਕ ਕਰੋ ਅਤੇ ਟਾਪ 'ਤੇ ਦਿਖ ਰਹੇ 'Add Yours' 'ਤੇ ਕਲਿੱਕ ਕਰਕੇ ਕੋਈ ਵੀ Template ਨੂੰ ਚੁਣ ਲਓ। ਕੰਪਨੀ ਨੇ ਕਈ ਸਾਰੇ ਨਵੇਂ ਸਾਲ ਅਤੇ ਇਸ ਸਾਲ ਦੇ ਖਤਮ ਹੋਣ ਨਾਲ ਜੁੜੇ Template ਵੀ ਦਿੱਤੇ ਹਨ, ਜਿਨ੍ਹਾਂ ਨੂੰ ਤੁਸੀਂ ਚੁਣ ਸਕਦੇ ਹੋ। Template ਨੂੰ ਚੁਣਨ ਤੋਂ ਬਾਅਦ ਤੁਸੀਂ ਇਸ 'ਚ ਮੌਜ਼ੂਦ ਫੋਟੋ ਅਤੇ ਟੈਕਸਟ ਨੂੰ ਪਿੰਨ ਜਾਂ ਅਨਪਿੰਗ ਕਰ ਸਕਦੇ ਹੋ। ਪਿੰਨ ਕਰਨ 'ਤੇ ਤੁਸੀਂ ਕੋਈ ਵੀ ਟੈਕਸਟ ਜਾਂ ਫੋਟੋ ਨੂੰ ਐਡਿਟ ਨਹੀਂ ਕਰ ਸਕੋਗੇ ਅਤੇ ਉਸ 'ਚ ਲੋਕ ਭਾਗ ਲੈ ਸਕਣਗੇ। ਜੇਕਰ ਤੁਸੀਂ ਨਵੇਂ ਸਾਲ 'ਤੇ Template ਬਣਾਇਆ ਹੈ ਅਤੇ ਇਸਨੂੰ ਪਿੰਨ ਕੀਤਾ ਹੈ, ਤਾਂ ਸਾਹਮਣੇ ਵਾਲਾ ਵਿਅਕਤੀ ਇਸ 'ਚ ਭਾਗ ਲੈ ਸਕੇਗਾ, ਪਰ ਉਹ Template ਨੂੰ ਕ੍ਰਿਸਮਸ ਦੇ ਦਿਨ ਜਾਂ ਕਿਸੇ ਹੋਰ ਸਮਾਗਮ 'ਚ ਬਦਲਣ ਦੇ ਯੋਗ ਨਹੀਂ ਹੋਵੇਗਾ। ਅਨਪਿੰਨ ਰੱਖਣ 'ਤੇ ਯੂਜ਼ਰਸ Template ਨੂੰ ਬਦਲ ਸਕਦੇ ਹਨ।

ABOUT THE AUTHOR

...view details