ਪੰਜਾਬ

punjab

Flipkart Diwali Sale: ਕੱਲ ਸ਼ੁਰੂ ਹੋਵੇਗੀ ਫਲਿੱਪਕਾਰਟ ਦੀ ਦਿਵਾਲੀ ਸੇਲ, ਕਈ ਪ੍ਰੋਡਕਟਸ 'ਤੇ ਮਿਲੇਗੀ ਭਾਰੀ ਛੋਟ

By ETV Bharat Punjabi Team

Published : Nov 1, 2023, 5:02 PM IST

Flipkart Big Diwali sale: ਫਲਿੱਪਕਾਰਟ ਨੇ ਦਿਵਾਲੀ ਸੇਲ ਦਾ ਐਲਾਨ ਕਰ ਦਿੱਤਾ ਹੈ। ਇਹ ਸੇਲ ਕੱਲ ਤੋਂ ਸ਼ੁਰੂ ਹੋ ਕੇ 11 ਨਵੰਬਰ ਤੱਕ ਚਲੇਗੀ। ਇਸ ਸੇਲ 'ਚ ਗ੍ਰਾਹਕਾਂ ਨੂੰ ਇਲੈਕਟ੍ਰਾਨਿਕਸ ਚੀਜ਼ਾਂ, ਬਿਊਟੀ ਪ੍ਰੋਡਕਟਸ ਸਮੇਤ ਹੋਰ ਕਈ ਪ੍ਰੋਡਕਟਾਂ 'ਤੇ ਭਾਰੀ ਡਿਸਕਾਊਂਟ ਮਿਲੇਗਾ।

Flipkart Big Diwali sale
Flipkart Big Diwali sale

ਹੈਦਰਾਬਾਦ: ਦਿਵਾਲੀ ਦਾ ਤਿਓਹਾਰ ਜਲਦ ਹੀ ਆਉਣ ਵਾਲਾ ਹੈ। ਦਿਵਾਲੀ ਆਉਣ ਤੋਂ ਪਹਿਲਾ ਹੀ ਫਲਿੱਪਕਾਰਟ ਨੇ ਆਪਣੀ ਦਿਵਾਲੀ ਸੇਲ ਦਾ ਐਲਾਨ ਕਰ ਦਿੱਤਾ ਹੈ। ਇਸ ਸੇਲ 'ਚ ਕਈ ਪ੍ਰੋਡਕਟਾਂ 'ਤੇ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਦਿਵਾਲੀ ਸੇਲ ਦੀ ਸ਼ੁਰੂਆਤ ਕੱਲ ਤੋਂ ਹੋਵੇਗੀ। ਇਸ ਸੇਲ 'ਚ ਤੁਸੀਂ ਭਾਰੀ ਡਿਸਕਾਊਂਟ ਦੇ ਨਾਲ ਕਈ ਪ੍ਰੋਡਕਟਸ ਖਰੀਦ ਸਕਦੇ ਹੋ।

ਫਲਿੱਪਕਾਰਟ ਦੀ ਦਿਵਾਲੀ ਸੇਲ 'ਚ ਇਨ੍ਹਾਂ ਚੀਜ਼ਾਂ 'ਤੇ ਮਿਲੇਗਾ ਡਿਸਕਾਊਂਟ: ਫਲਿੱਪਕਾਰਟ ਦੀ ਦਿਵਾਲੀ ਸੇਲ 'ਚ ਇਲੈਕਟ੍ਰਾਨਿਕਸ ਗੈਜੇਟਸ, ਘਰ ਦਾ ਸਾਮਾਨ, ਬਿਊਟੀ ਪ੍ਰੋਡਕਟਸ, ਰਸੋਈ ਦਾ ਸਮਾਨ, ਬੱਚਿਆਂ ਦੇ ਕੱਪੜੇ ਸਮੇਤ ਕਈ ਚੀਜ਼ਾਂ 'ਤੇ ਭਾਰੀ ਡਿਸਕਾਊਂਟ ਮਿਲੇਗਾ। ਜੇਕਰ ਤੁਹਾਡੇ ਕੋਲ SBI ਬੈਂਕ ਦਾ ਕਾਰਡ ਹੈ, ਤਾਂ ਤੁਹਾਨੂੰ 10 ਫੀਸਦੀ ਦੀ ਵਾਧੂ ਛੋਟ ਮਿਲ ਸਕਦੀ ਹੈ। ਇਸਦੇ ਨਾਲ ਹੀ ਫਲਿੱਪਕਾਰਟ ਸੇਲ 'ਚ ਗ੍ਰਾਹਕਾਂ ਨੂੰ 60 ਫੀਸਦੀ ਤੱਕ ਦਾ ਡਿਸਕਾਊਂਟ ਵੀ ਦਿੱਤਾ ਜਾ ਸਕਦਾ ਹੈ। ਜੇਕਰ ਤੁਸੀਂ ਸਮਾਰਟ ਟੀਵੀ ਖਰੀਦਣਾ ਚਾਹੁੰਦੇ ਹੋ, ਤਾਂ ਸੋਲ ਦੌਰਾਨ Motorola 4K ਟੀਵੀ ਨੂੰ ਘਟ ਕੀਮਤ 'ਚ ਖਰੀਦ ਸਕਦੇ ਹੋ।

iFFALCON by TCL S53 ਸਮਾਰਟ ਟੀਵੀ ਮਿਲ ਰਿਹਾ ਸਸਤਾ:Motorola 4K ਟੀਵੀ ਤੋਂ ਇਲਾਵਾ ਫਲਿੱਪਕਾਰਟ ਦੀ ਦਿਵਾਲੀ ਸੇਲ 'ਚ iFFALCON by TCL S53 ਸਮਾਰ ਟੀਵੀ ਵੀ ਘਟ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਇਸ ਸਮਾਰਟ ਟੀਵੀ ਦੀ ਅਸਲੀ ਕੀਮਤ 38,889 ਰੁਪਏ ਹੈ, ਪਰ ਫਲਿੱਪਕਾਰਟ ਦੀ ਦਿਵਾਲੀ ਸੇਲ 'ਚ ਤੁਸੀਂ ਇਸ ਟੀਵੀ ਨੂੰ 61 ਫੀਸਦੀ ਦੇ ਡਿਸਕਾਊਂਟ ਤੋਂ ਬਾਅਦ ਘਟ ਕੀਮਤ 'ਚ ਖਰੀਦ ਸਕੋਗੇ। ਇਸ ਟੀਵੀ ਨੂੰ No-Cost EMI 'ਤੇ ਵੀ ਖਰੀਦਿਆ ਜਾ ਸਕਦਾ ਹੈ। ਇਸ ਲਈ ਤੁਹਾਨੂੰ ਹਰ ਮਹੀਨੇ 2,500 ਰੁਪਏ ਦੇਣੇ ਪੈਣਗੇ। ਜੇਕਰ ਤੁਹਾਡੇ ਕੋਲ ਪੁਰਾਣਾ ਟੀਵੀ ਹੈ, ਤਾਂ ਤੁਸੀਂ ਐਕਸਚੇਜ਼ ਕਰਕੇ 2,000 ਰੁਪਏ ਤੱਕ ਦਾ ਡਿਸਕਾਊਂਟ ਵੀ ਪਾ ਸਕਦੇ ਹੋ।

ABOUT THE AUTHOR

...view details