ETV Bharat / science-and-technology

iQOO 12 ਸਮਾਰਟਫੋਨ ਭਾਰਤ 'ਚ ਇਸ ਦਿਨ ਹੋਵੇਗਾ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ

author img

By ETV Bharat Punjabi Team

Published : Nov 1, 2023, 1:27 PM IST

Updated : Nov 1, 2023, 1:37 PM IST

iQOO 12 Smartphone Launch: iQOO 12 ਸਮਾਰਟਫੋਨ ਹੁਣ ਭਾਰਤ 'ਚ ਲਾਂਚ ਹੋਣ ਵਾਲਾ ਹੈ। iQOO ਦੇ ਸੀਈਓ ਨੇ iQOO 12 ਸਮਾਰਟਫੋਨ ਦੀ ਭਾਰਤ 'ਚ ਲਾਂਚ ਡੇਟ ਦਾ ਐਲਾਨ ਕਰ ਦਿੱਤਾ ਹੈ। ਸੀਈਓ ਅਨੁਸਾਰ, ਭਾਰਤ 'ਚ iQOO 12 ਸਮਾਰਟਫੋਨ 12 ਦਸੰਬਰ ਨੂੰ ਲਾਂਚ ਕੀਤਾ ਜਾਵੇਗਾ।

iQOO Smartphone Launch
iQOO Smartphone Launch

ਹੈਦਰਾਬਾਦ: iQOO 12 ਸਮਾਰਟਫੋਨ ਜਲਦ ਹੀ ਭਾਰਤ 'ਚ ਲਾਂਚ ਹੋਣ ਵਾਲਾ ਹੈ। ਇਸਦੀ ਲਾਂਚ ਡੇਟ ਦਾ ਐਲਾਨ ਖੁਦ iQOO ਦੇ ਸੀਈਓ ਨੇ ਕੀਤਾ ਹੈ। ਸੀਈਓ ਦੁਆਰਾ ਸ਼ੇਅਰ ਕੀਤੇ ਗਏ ਪੋਸਟਰ ਅਨੁਸਾਰ, iQOO 12 ਸਮਾਰਟਫੋਨ 12 ਦਸੰਬਰ ਨੂੰ ਲਾਂਚ ਕੀਤਾ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ iQOO 12 ਭਾਰਤ 'ਚ ਲਾਂਚ ਹੋਣ ਤੋਂ ਪਹਿਲਾ 7 ਨਵੰਬਰ ਨੂੰ ਚੀਨ 'ਚ ਲਾਂਚ ਕੀਤਾ ਜਾਵੇਗਾ।

iQOO 12 ਸਮਾਰਟਫੋਨ ਦੇ ਫੀਚਰਸ: iQOO 12 ਸਮਾਰਟਫੋਨ ਭਾਰਤ 'ਚ ਐਮਾਜ਼ਾਨ ਤੋਂ ਖਰੀਦਣ ਲਈ ਉਪਲਬਧ ਹੋਵੇਗਾ। ਕੰਪਨੀ ਦੁਆਰਾ ਸ਼ੇਅਰ ਕੀਤੇ ਗਏ ਟੀਜ਼ਰ ਅਨੁਸਾਰ, ਇਸ ਸਮਾਰਟਫੋਨ 'ਚ ਰਿਅਰ ਫੇਸਿੰਗ ਵੱਡਾ ਮੋਡਿਊਲ ਕੈਮਰਾ ਮਿਲਣ ਦਾ ਖੁਲਾਸਾ ਹੋਇਆ ਹੈ। ਇਸ ਸਮਾਰਟਫੋਨ 'ਚ 6.7 ਇੰਚ AMOLED ਡਿਸਪਲੇ ਦਿੱਤੀ ਗਈ ਹੈ, ਜੋ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਫੋਨ 'ਚ 16GB ਤੱਕ ਦੀ ਰੈਮ, 256GB ਅਤੇ 512GB ਸਟੋਰੇਜ ਮਿਲਣ ਦੀ ਉਮੀਦ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲ ਸਕਦਾ ਹੈ। ਇਸ 'ਚ 50MP ਪ੍ਰਾਈਮਰੀ ਸੈਂਸਰ, 50MP ਅਲਟ੍ਰਾਵਾਈਡ ਲੈਂਸ ਅਤੇ 64MP ਟੈਲੀਫੋਟੋ ਲੈਂਸ ਸ਼ਾਮਲ ਹੋ ਸਕਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ 120 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰ ਸਕਦੀ ਹੈ। ਚੀਨ 'ਚ ਇਸ ਸਮਾਰਟਫੋਨ ਨੂੰ ਬਲੈਕ, ਰੈਡ ਅਤੇ ਵਾਈਟ ਕਲਰ ਆਪਸ਼ਨਾਂ 'ਚ ਲਾਂਚ ਕੀਤੇ ਜਾਣ ਦੀ ਉਮੀਦ ਹੈ।

OnePlus Nord N30 SE ਸਮਾਰਟਫੋਨ ਜਲਦ ਹੋਵੇਗਾ ਲਾਂਚ: OnePlus Nord N30 SE ਸਮਾਰਟਫੋਨ ਜਲਦ ਹੀ ਲਾਂਚ ਹੋ ਸਕਦਾ ਹੈ। ਹਾਲ ਹੀ ਵਿੱਚ ਜਾਣਕਾਰੀ ਆਈ ਸੀ ਕਿ OnePlus ਜਲਦ ਹੀ OnePlus 12 ਸਮਾਰਟਫੋਨ ਨੂੰ ਲਾਂਚ ਕਰੇਗਾ, ਪਰ ਹੁਣ ਮਿਲੀ ਜਾਣਕਾਰੀ ਅਨੁਸਾਰ, OnePlus 12 ਤੋਂ ਪਹਿਲਾ OnePlus Nord N30 SE ਸਮਾਰਟਫੋਨ ਲਾਂਚ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ। OnePlus Nord N30 SE ਸਮਾਰਟਫੋਨ ਨੂੰ 6.72 ਇੰਚ ਦੀ ਡਿਸਪਲੇ ਦੇ ਨਾਲ ਲਿਆਂਦਾ ਜਾ ਸਕਦਾ ਹੈ। ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 695 ਚਿਪਸੈੱਟ ਦਿੱਤੀ ਗਈ ਹੈ। OnePlus Nord N30 SE ਸਮਾਰਟਫੋਨ 8GB ਰੈਮ ਅਤੇ 128GB ਸਟੋਰੇਜ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਤ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਦਿੱਤਾ ਜਾ ਸਕਦਾ ਹੈ ਅਤੇ ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਣ ਦੀ ਉਮੀਦ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਵੱਲੋ ਅਜੇ ਇਸ ਫੋਨ ਦੇ ਭਾਰਤ 'ਚ ਲਾਂਚ ਹੋਣ ਅਤੇ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

Last Updated :Nov 1, 2023, 1:37 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.