ਪੰਜਾਬ

punjab

ChatGpt ਨੂੰ ਟੱਕਰ ਦੇਣਗੇ ਐਲੋਨ ਮਸਕ, ਲਾਂਚ ਕੀਤੀ ਇੱਕ ਹੋਰ ਨਵੀਂ ਕੰਪਨੀ

By

Published : Jul 13, 2023, 4:50 PM IST

ਅਮਰੀਕੀ ਅਰਬਪਤੀ ਐਲੋਨ ਮਸਕ ਜਲਦ ਹੀ ChatGpt ਦਾ ਵਿਕਲਪ ਲਾਂਚ ਕਰ ਸਕਦੇ ਹਨ ਅਤੇ ਉਨ੍ਹਾਂ ਨੇ AI ਕੰਪਨੀ xAI ਲਾਂਚ ਕਰ ਦਿੱਤੀ ਹੈ। ਇਹ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਕੰਪਨੀ ਨੂੰ ਹੁਣ ਐਲੋਨ ਮਸਕ ਖੁਦ ਲੀਡ ਕਰਨਗੇ।

Elon Musk
Elon Musk

ਹੈਦਰਾਬਾਦ: ਅਮਰੀਕੀ ਅਰਬਪਤੀ ਐਲੋਨ ਮਸਕ ਦੁਨੀਆਂ ਦੇ ਸਭ ਤੋਂ ਮਸ਼ਹੂਰ ਚਿਹਰਿਆਂ ਵਿੱਚੋ ਇੱਕ ਹਨ ਅਤੇ ਬੀਤੇ ਦਿਨ ਉਨ੍ਹਾਂ ਨੇ ਮਸ਼ਹੂਰ Artifical Inteligence Chatbot ChatGpt ਦਾ ਵਿਕਲਪ ਤਿਆਰ ਕਰਨ ਦੀ ਗੱਲ ਕਹੀ ਸੀ। ਹੁਣ ਉਨ੍ਹਾਂ ਨੇ xAI ਨਾਮ ਦੀ ਇੱਕ ਕੰਪਨੀ ਲਾਂਚ ਕਰ ਦਿੱਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੰਪਨੀ ਦਾ ਮਕਸਦ Universe ਦੀ ਸਚਾਈ ਨੂੰ ਸਮਝਣਾ ਹੈ। ਹਾਲਾਂਕਿ ਇਹ ਇੱਕ AI ਕੰਪਨੀ ਹੈ। ਅਜਿਹੇ ਵਿੱਚ ChatGpt ਦੀ ਪੈਰੇਂਟ ਕੰਪਨੀ OpenAI ਨੂੰ ਇਸ ਨਾਲ ਸਿੱਧੀ ਟੱਕਰ ਮਿਲ ਸਕਦੀ ਹੈ।

ਇਨ੍ਹਾਂ ਲੋਕਾਂ ਨੂੰ ਬਣਾਇਆ ਗਿਆ ਕੰਪਨੀ xAI ਦੀ ਟੀਮ ਦਾ ਹਿੱਸਾ: ਕੰਪਨੀ ਨੇ ਬੁੱਧਵਾਰ ਨੂੰ ਕਿਹਾ ਕਿ ਐਲੋਨ ਮਸਕ ਖੁਦ xAI ਦੀ ਟੀਮ ਨੂੰ ਲੀਡ ਕਰਨਗੇ। ਇਸਦੇ ਨਾਲ ਹੀ ਅਜਿਹੇ ਕਰਮਚਾਰੀਆਂ ਨੂੰ ਇਸ ਟੀਮ ਦਾ ਹਿੱਸਾ ਬਣਾਇਆ ਗਿਆ ਹੈ, ਜੋ ਪਹਿਲਾ Google ਦੀ DeepMind, Microsoft Corp. ਅਤੇ Tesla Inc. ਵਰਗੀਆਂ ਕੰਪਨੀਆਂ ਦਾ ਹਿੱਸਾ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਯੂਨਿਵਰਸਿਟੀ ਆਫ਼ ਟੋਰਾਂਟੋ ਵਰਗੇ ਅਕਾਦਮਿਕ ਸੰਸਥਾਵਾਂ ਨਾਲ ਜੁੜੇ ਲੋਕ ਵੀ ਮਸਕ ਦੀ ਨਵੀਂ ਕੰਪਨੀ ਦਾ ਹਿੱਸਾ ਬਣੇ ਹਨ।

ਐਲੋਨ ਮਸਕ ਕਈ ਵਾਰ ਕਰ ਚੁੱਕੇ OpenAI ਦੀ ਅਲੋਚਨਾ: ਐਲੋਨ ਮਸਕ ਸ਼ੁਰੂ ਤੋਂ ਹਾਈ ਪ੍ਰੋਫਾਇਲ AI ਸਟਾਰਟ-ਅੱਪ OpenAI ਨਾਲ ਜੁੜੇ ਸੀ। ਦੱਸ ਦਈਏ ਕਿ ਐਲੋਨ ਮਸਕ OpenAI ਦੇ ਕੋ-ਫਾਊਂਡਰ ਸੀ ਅਤੇ 2018 ਵਿੱਚ ਕੰਪਨੀ ਛੱਡਣ ਤੋਂ ਬਾਅਦ ਮਸਕ ਕਈ ਵਾਰ OpenAI ਦੀ ਅਲੋਚਨਾ ਕਰ ਚੁੱਕੇ ਹਨ। OpenAI ਕੰਪਨੀ ਨੇ ਇਸਦੀ ਫਾਰ-ਪ੍ਰੋਫ਼ਿਟ ਆਰਮ ਸਾਲ 2019 ਵਿੱਚ ਸ਼ੁਰੂ ਕੀਤੀ ਸੀ, ਜਿਸ ਨੂੰ ਲੈ ਕੇ ਐਲੋਨ ਮਸਕ ਖੁਸ਼ ਨਹੀਂ ਸੀ। ਮਸਕ ਦਾ ਮੰਨਣਾ ਹੈ ਕਿ ਇਹ ਕੰਪਨੀ ਕਾਫ਼ੀ ਹੱਦ ਤੱਕ ਮਾਈਕ੍ਰੋਸਾਫਟ ਤੋਂ ਕੰਟਰੋਲ ਹੋ ਰਹੀ ਹੈ। ਮਾਈਕ੍ਰੋਸਾਫ਼ਟ ਨੇ OpenAi ਵਿੱਚ 13 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ।

ਮਾਰਚ ਵਿੱਚ ਸ਼ੁਰੂ ਹੋਇਆ xAI 'ਤੇ ਕੰਮ: ਐਲੋਨ ਮਸਕ ਨੇ ਅਪ੍ਰੈਲ ਵਿੱਚ TruthGpt ਜਾਂ ਇੱਕ ਅਜਿਹਾ AI ਟੂਲ ਲਾਂਚ ਕਰਨ ਦੀ ਗੱਲ ਕਹੀ ਸੀ। ਹੁਣ ਉਨ੍ਹਾਂ ਨੇ xAI ਦੀ ਸ਼ੁਰੂਆਤ ਕਰ ਦਿੱਤੀ ਹੈ। xAI ਨੂੰ ਅਪ੍ਰੈਲ ਵਿੱਚ ਰਜਿਸਟਰ ਕੀਤਾ ਗਿਆ ਸੀ। ਹਾਲਾਂਕਿ ਇਹ ਕੰਪਨੀ 9 ਮਾਰਚ 2023 ਨੂੰ ਹੀ ਬਣ ਚੁੱਕੀ ਸੀ। ਪਰ ਉਨ੍ਹਾਂ ਨੇ ਜਾਣ-ਬੁੱਝ ਕੇ 12 ਅਪ੍ਰੈਲ 2023 ਨੂੰ ਰਜਿਸਟਰ ਕਰਵਾਇਆ ਸੀ ਅਤੇ ਹੁਣ ਐਲੋਨ ਮਸਕ ਨੇ ਟਵੀਟ ਕਰ ਇਸ ਨਵੀਂ xAI ਕੰਪਨੀ ਬਾਰੇ ਦੱਸਿਆ ਹੈ।

ABOUT THE AUTHOR

...view details