ETV Bharat / science-and-technology

Gmail Update: ਜੀਮੇਲ 'ਚ ਗੂਗਲ ਨੇ ਜੋੜਿਆ ਨਵਾਂ ਫੀਚਰ, ਹੁਣ ਜੀਮੇਲ 'ਚ ਹੀ ਮੀਟਿੰਗ ਕਰਨਾ ਹੋਵੇਗਾ ਆਸਾਨ, ਇਸ ਤਰ੍ਹਾਂ ਕੰਮ ਕਰੇਗਾ ਇਹ ਨਵਾਂ ਫੀਚਰ

author img

By

Published : Jul 13, 2023, 10:59 AM IST

Gmail Update
Gmail Update

ਗੂਗਲ ਨੇ ਹੁਣ ਜੀਮੇਲ 'ਚ ਮੀਟਿੰਗ ਕ੍ਰਿਏਟ ਕਰਨਾ ਆਸਾਨ ਬਣਾ ਦਿੱਤਾ ਹੈ। ਕੰਪਨੀ ਨੇ ਜੀਮੇਲ 'ਚ ਇਕ ਨਵਾਂ ਫੀਚਰ ਜੋੜਿਆ ਹੈ।

ਹੈਦਰਾਬਾਦ: ਗੂਗਲ ਨੇ ਜੀਮੇਲ 'ਚ ਇਕ ਕੈਲੰਡਰ ਟੂਲ ਜੋੜਨਾ ਸ਼ੁਰੂ ਕਰ ਦਿੱਤਾ ਹੈ। ਜਿਸ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਮੀਟਿੰਗ ਕ੍ਰਿਏਟ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ ਜਾਂ ਸ਼ਡਿਊਲ ਕਰ ਸਕਦੇ ਹੋ। ਇਸ ਨਵੇਂ ਫੀਚਰ ਦੀ ਮਦਦ ਨਾਲ ਤੁਸੀਂ ਜੀਮੇਲ 'ਚ ਹੀ ਮੀਟਿੰਗ ਕਰ ਸਕੋਗੇ, ਜਿਸ ਨਾਲ ਤੁਹਾਡਾ ਕਾਫੀ ਸਮਾਂ ਬਚੇਗਾ ਅਤੇ ਘੱਟ ਮਿਹਨਤ ਲੱਗੇਗੀ। ਤੁਹਾਨੂੰ ਕੈਲੰਡਰ ਆਈਕਨ ਵਿੱਚ 2 ਵਿਕਲਪ ਮਿਲਣਗੇ। ਇੱਕ ਹੈ "Create an event" ਅਤੇ ਦੂਸਰਾ "Offer times you’re free" ਹੈ।

ਜੀਮੇਲ 'ਤੇ ਇਸ ਤਰ੍ਹਾਂ ਕਰ ਸਕੋਗੇ ਮੀਟਿੰਗ ਕ੍ਰਿਏਟ: Offer times you’re free ਇੱਕ ਨਵਾਂ ਫੀਚਰ ਹੈ ਜਿਸਦੀ ਮਦਦ ਨਾਲ ਯੂਜ਼ਰਸ ਕੋਈ ਵੀ ਮੀਟਿੰਗ ਦੀ ਡਿਟੇਲ ਕੈਲੰਡਰ ਤੋਂ ਸਿੱਧੇ ਜੀਮੇਲ ਵਿੱਚ ਲਿਆ ਸਕਦੇ ਹਨ। ਇਸ ਫੀਚਰ ਦੀ ਵਰਤੋਂ ਕਰਨ ਲਈ ਯੂਜ਼ਰਸ ਨੂੰ ਈਮੇਲ ਲਿਖਦੇ ਜਾਂ ਜਵਾਬ ਦਿੰਦੇ ਸਮੇਂ ਸਿਰਫ ਕੈਲੰਡਰ ਆਈਕਨ 'ਤੇ ਕਲਿੱਕ ਕਰਨਾ ਹੈ ਅਤੇ ਉੱਥੋਂ, "ਆਫਰ ਟਾਈਮ ਯੂ ਆਰ ਫਰੀ" ਚੁਣਨਾ ਹੈ। ਅਜਿਹਾ ਕਰਨ ਨਾਲ ਕੈਲੰਡਰ ਸਾਈਡਬਾਰ ਖੁੱਲ੍ਹ ਜਾਵੇਗਾ ਅਤੇ ਇੱਥੋਂ ਤੁਸੀਂ ਵੱਖ-ਵੱਖ ਦਿਨਾਂ ਅਤੇ ਸਮੇਂ ਦੇ ਸਲਾਟਾਂ ਨੂੰ ਹਾਈਲਾਈਟ ਕਰਕੇ ਮੀਟਿੰਗ ਸ਼ਡਿਊਲ ਤੈਅ ਕਰ ਸਕਦੇ ਹੋ। ਜਿਵੇਂ ਹੀ ਪ੍ਰਾਪਤਕਰਤਾ ਸਮੇਂ ਦੀ ਚੋਣ ਕਰੇਗਾ, ਤਾਂ ਉਨ੍ਹਾਂ ਨੂੰ ਆਪਣੇ ਆਪ ਇੱਕ ਇਨਵੀਟੇਸ਼ਨ ਪ੍ਰਾਪਤ ਹੋ ਜਾਵੇਗਾ। ਨਵਾਂ ਫੀਚਰ ਉਹਨਾਂ ਗਾਹਕਾਂ, ਭਾਈਵਾਲਾਂ ਜਾਂ ਉਹਨਾਂ ਲੋਕਾਂ ਨਾਲ ਮੀਟਿੰਗਾਂ ਨੂੰ ਸੈੱਟ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ ਜਿਨ੍ਹਾਂ ਦਾ Google ਕੈਲੰਡਰ ਤੁਹਾਨੂੰ ਦਿਖਾਈ ਨਹੀਂ ਦਿੰਦਾ।


Create an event ਫੀਚਰ: Create an event ਇੱਕ ਪੁਰਾਣਾ ਫੀਚਰ ਹੈ ਜੋ Google ਕੈਲੰਡਰ ਇਵੈਂਟ ਨੂੰ ਕ੍ਰਿਏਟ ਕਰਦਾ ਹੈ ਅਤੇ ਇਸ ਵਿੱਚ ਇਵੈਂਟ ਦਾ ਨਾਮ, ਸਬਜੈਕਟ, ਭਾਗੀਦਾਰ ਪ੍ਰਾਪਤਕਰਤਾ ਦੇ ਰੂਪ ਵਿੱਚ ਸੈਟ ਹੁੰਦੇ ਹਨ। ਇਸ ਦੇ ਨਾਲ ਹੀ ਈਮੇਲ ਬਾਡੀ 'ਚ ਮੀਟਿੰਗ ਨਾਲ ਜੁੜੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਤਾਂ ਜੋ ਲੋਕਾਂ ਨੂੰ ਇਵੈਂਟ ਬਾਰੇ ਪਤਾ ਲੱਗ ਸਕੇ।

ਫਿਲਹਾਲ ਇਹ ਫੀਚਰ ਇਨ੍ਹਾਂ ਯੂਜ਼ਰਸ ਲਈ ਉਪਲਬਧ: ਨਵਾਂ ਫੀਚਰ ਵਰਤਮਾਨ ਵਿੱਚ ਇੱਕ-ਨਾਲ-ਇੱਕ ਮੀਟਿੰਗਾਂ ਲਈ ਉਪਲਬਧ ਹੈ। ਜੇਕਰ ਪ੍ਰਾਪਤਕਰਤਾ ਸੂਚੀ ਵਿੱਚ ਇੱਕ ਤੋਂ ਵੱਧ ਲੋਕ ਸ਼ਾਮਲ ਹਨ, ਤਾਂ ਸਿਰਫ਼ ਉਹ ਵਿਅਕਤੀ ਜੋ ਪਹਿਲਾਂ ਸਮਾਂ ਚੁਣਦਾ ਹੈ, ਨੂੰ ਇਵੈਂਟ ਵਿੱਚ ਸ਼ਾਮਲ ਕੀਤਾ ਜਾਵੇਗਾ। ਇਹ ਫੀਚਰ Google Workspace ਅਤੇ ਨਿੱਜੀ Google ਅਕਾਊਟ ਯੂਜ਼ਰਸ ਲਈ ਉਪਲਬਧ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.