ਪੰਜਾਬ

punjab

ਆਸਟ੍ਰੇਲਿਆ ਦੇ ਸਿਡਨੀ 'ਚ ਕਿਉਂ ਲੱਗੇ 'ਗਲੀ ਗਲੀ ਮੈਂ ਸ਼ੋਰ ਹੈ, ਖਾਲਿਸਤਾਨੀ ਚੋਰ ਹੈ' ਦੇ ਨਾਅਰੇ, ਪੜ੍ਹੋ ਵਜ੍ਹਾ...

By

Published : Aug 16, 2023, 5:27 PM IST

ਆਸਟ੍ਰੇਲਿਆ ਵਿੱਚ ਭਾਰਤੀਆਂ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਸਮਾਗਮ ਕਰਵਾਇਆ ਗਿਆ ਪਰ ਇਸ ਮੌਕੇ ਕੁੱਝ ਖਾਲਿਸਤਾਨ ਸਮਰਥਕਾਂ ਉੱਤੇ ਪ੍ਰੋਗਰਾਮ ਨੂੰ ਵਿਗਾੜਨ ਦੇ ਇਲਜ਼ਾਮ ਲੱਗੇ ਹਨ। ਭਾਰਤੀ ਮੂਲ ਦੇ ਨਾਗਰਿਕਾਂ ਨੇ ਇਸਦਾ ਵਿਰੋਧ ਕੀਤਾ ਹੈ।

Slogans of 'Gali Gali Mein Shore Hai, Khalistani Chor Hai' were raised in Sydney
ਆਸਟ੍ਰੇਲਿਆ ਦੇ ਸਿਡਨੀ 'ਚ ਕਿਉਂ ਲੱਗੇ 'ਗਲੀ ਗਲੀ ਮੈਂ ਸ਼ੋਰ ਹੈ, ਖਾਲਿਸਤਾਨੀ ਚੋਰ ਹੈ' ਦੇ ਨਾਅਰੇ, ਪੜ੍ਹੋ ਵਜ੍ਹਾ...

ਚੰਡੀਗੜ੍ਹ ਡੈਸਕ:ਲੰਘੇ ਕੱਲ੍ਹ ਦੇਸ਼ ਨੇ ਆਪਣਾ 77ਵਾਂ ਆਜ਼ਾਦੀ ਦਿਹਾੜਾ ਮਨਾਇਆ ਹੈ। ਪਰ ਆਸਟ੍ਰੇਲਿਆ ਦੇ ਸਿਡਨੀ ਵਿੱਚ ਕਰਵਾਏ ਗਏ ਆਜ਼ਾਦੀ ਦਿਹਾੜੇ ਮੌਕੇ ਸਮਾਗਮ ਵਿੱਚ ਕੁਝ ਖਾਲਿਸਤਾਨੀ ਵੱਖਵਾਦੀ ਸਮਰਥਕਾਂ ਵੱਲੋਂ ਸਮਾਗਮ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਇਸ ਦੌਰਾਨ ਭਾਰਤੀਆਂ ਵੱਲੋਂ ਵੀ 'ਗਲੀ ਗਲੀ ਮੇ ਸ਼ੋਰ ਹੈ, ਖਾਲਿਸਤਾਨੀ ਚੋਰ ਹੈ' ਦੇ ਨਾਅਰੇ ਲਗਾਏ ਗਏ ਹਨ।

ਪੁਲਿਸ ਕੀਤੇ ਬਚਾਅ :ਜ਼ਿਕਰਯੋਗ ਹੈ ਕਿ ਇਹ ਸਾਰੀ ਘਟਨਾ ਕੈਮਰੇ 'ਚ ਕੈਦ ਹੋਈ ਹੈ ਅਤੇ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਵੀ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਭਾਰਤੀਆਂ ਵੱਲੋਂ ਆਜ਼ਾਦੀ ਦਿਹਾੜਾ ਮਨਾਉਣ ਲਈ ਜੋ ਸਮਾਗਮ ਕਰਵਾਇਆ ਗਿਆ ਸੀ, ਉੱਥੇ ਕੁੱਝ ਖਾਲਿਸਤਾਨ ਸਮਰਥਕ ਸੜਕਾਂ 'ਤੇ ਆ ਗਏ। ਇਸ ਦੌਰਾਨ ਭਾਰਤੀਆਂ ਨੇ ਵੱਖਵਾਦੀ ਧਿਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਜਵਾਬੀ ਹਮਲਾ ਕੀਤਾ। ਇਸ ਤੋਂ ਬਾਅਦ ਇਕ ਕੱਟੜਵਾਦੀ ਸੜਕ 'ਤੇ ਆ ਗਿਆ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਹੈ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਭਾਰਤੀਆਂ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਸਨ। ਕੈਨੇਡਾ ਵਿੱਚ ਹਰਦੀਪ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ। ਇਸ ਕਤਲ ਦਾ ਦੋਸ਼ ਭਾਰਤ ਦੇ ਸਿਰ ਮੜ੍ਹਿਆ ਜਾ ਰਿਹਾ ਹੈ। ਵਿਰੋਧ ਕਰਨ ਵਾਲਿਆਂ ਨੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨਾਲ ਜੁੜੇ ਪੋਸਟਰ ਵੀ ਫੜੇ ਹੋਏ ਸਨ।

ਪਹਿਲਾਂ ਵੀ ਹੋਇਆ ਸੀ ਪ੍ਰਦਰਸ਼ਨ : ਇਹ ਵੀ ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਖਾਲਿਸਤਾਨ ਸਮਰਥਕਾਂ ਵੱਲੋਂ ਕੈਨੇਡਾ ਵਿੱਚ ਭਾਰਤ ਦੇ ਖਿਲਾਫ ਪ੍ਰਦਰਸ਼ਨ ਕੀਤਾ ਸੀ। ਇਹ ਰੋਸ ਪ੍ਰਦਰਸ਼ਨ ਪਾਬੰਦੀਸ਼ੁਦਾ ਖਾਲਿਸਤਾਨ ਸਮੂਹ ਸਿੱਖ ਫਾਰ ਜਸਟਿਸ ਨੇ ਤੀਚਾ ਅਤੇ ਭਾਰਤ ਨੂੰ ਭੜਕਾਉਣ ਦੀ ਕੋਸ਼ਿਸ਼ ਵਿੱਚ ਖਾਲਿਸਤਾਨੀ ਸਮੂਹ ਨੇ ਕੈਨੇਡਾ ਵਿੱਚ ਭਾਰਤੀ ਡਿਪਲੋਮੈਟ ਸੰਜੇ ਕੁਮਾਰ ਵਰਮਾ ਬਾਰੇ ਜਾਣਕਾਰੀ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ 10 ਹਜ਼ਾਰ ਅਮਰੀਕੀ ਡਾਲਰ ਦਾ ਇਨਾਮ ਜਾਰੀ ਕੀਤਾ ਸੀ।

ABOUT THE AUTHOR

...view details