ਪੰਜਾਬ

punjab

Imran Khan Challenge Nawaz Sharif: ਇਮਰਾਨ ਖਾਨ ਨੇ ਨਵਾਜ਼ ਸ਼ਰੀਫ ਨੂੰ ਕੀਤਾ ਓਪਨ ਚੈਲੰਜ, ਕਿਹਾ-ਕਿਸੇ ਵੀ ਹਲਕੇ ਤੋਂ ਲੜੇ ਮੇਰੇ ਖ਼ਿਲਾਫ਼ ਚੋਣ

By ANI

Published : Oct 26, 2023, 6:54 AM IST

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Former Prime Minister Imran Khan) ਨੇ ਪਾਕਿਸਤਾਨ ਮੁਸਲਿਮ ਲੀਗ ਦੇ ਸੁਪਰੀਮੋ ਨਵਾਜ਼ ਸ਼ਰੀਫ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਉਨ੍ਹਾਂ ਦੇ ਖਿਲਾਫ ਜਿਹੜੇ ਮਰਜ਼ੀ ਹਲਕੇ ਤੋਂ ਚੋਣ ਲੜ ਕੇ ਵੇਖ ਲੈਣ।

Imran Khan challenges Nawaz Sharif to contest against him from any constituency
Imran Khan challenge Nawaz Sharif: ਇਮਰਾਨ ਖਾਨ ਨੇ ਨਵਾਜ਼ ਸ਼ਰੀਫ ਨੂੰ ਕੀਤਾ ਓਪਨ ਚੈਲੰਜ,ਕਿਹਾ-ਕਿਸੇ ਵੀ ਹਲਕੇ ਤੋਂ ਲੜੇ ਮੇਰੇ ਖ਼ਿਲਾਫ਼ ਚੋਣ

ਚੰਡੀਗੜ੍ਹ: ਗੁਆਢੀ ਮੁਲਕ ਪਾਕਿਸਤਾਨ ਵਿੱਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਇੱਕ ਬਿਆਨ ਨੇ ਸਿਆਸੀ ਪਾਰਾ ਸਿਖ਼ਰ ਉੱਤੇ ਪਹੁੰਚਾ ਦਿੱਤਾ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਸਾਬਕਾ ਹਮਰੁਤਬਾ ਨਵਾਜ਼ ਸ਼ਰੀਫ (Nawaz Sharif) ਨੂੰ ਸ਼ਰੇਆਮ ਚੋਣ ਲੜਨ ਲਈ ਚੁਣੌਤੀ ਦਿੱਤੀ ਹੈ। ਇਮਰਾਨ ਖਾਨ ਨੇ ਕਿਹਾ ਹੈ ਕਿ ਨਵਾਜ਼ ਸ਼ਰੀਫ ਉਨ੍ਹਾਂ ਖ਼ਿਲਾਫ਼ ਦੇਸ਼ ਦੇ ਕਿਸੇ ਵੀ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰ ਕੇ ਵੇਖ ਲੈਣ।


ਸੋਸ਼ਲ ਮੀਡੀਆ ਨੇ ਬਦਲੀ ਸੋਚ: ਪਾਕਿਸਤਾਨ ਦੇ ਸਾਬਕਾ ਪੀਐੱਮ ਨੇ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਬੋਲਦਿਆਂ ਕਿਹਾ ਕਿ ਦੇਸ਼ ਅੰਦਰ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਕਿ ਜੇਕਰ ਨਵਾਜ ਸ਼ਰੀਫ ਮੁਲਕ ਵਾਪਸ ਪਰਤਦਾ ਹੈ ਤਾਂ ਇਮਰਾਨ ਖਾਨ (Imran Khan) ਨੂੰ ਚੋਣਾਂ ਵਿੱਚ ਬਰਾਬਰ ਦੀ ਟੱਕਰ ਮਿਲੇਗੀ। ਇਮਰਾਨ ਖਾਨ ਨੇ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਉਨ੍ਹਾਂ ਦੇ ਦੇਸ਼ ਦਾ ਬੱਚਾ-ਬੱਚਾ ਹੁਣ ਨਵਾਜ ਸ਼ਰੀਫ ਦੀ ਅਸਲੀਅਤ ਜਾਣਦਾ ਹੈ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਸੋਸ਼ਲ ਮੀਡੀਆ ਨੇ ਸਭ ਸੱਚ ਦਿਖਾ ਦਿੱਤਾ ਹੈ। ਇਮਰਾਨ ਖਾਨ ਮੁਤਾਬਿਕ ਸਾਰੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤੋਂ ਨਵਾਜ ਸ਼ਰੀਫ ਨੂੰ ਬਰੀ ਕਰ ਦਿੱਤਾ ਗਿਆ ਹੈ ਇਸ ਲਈ ਉਹ ਚੋਣ ਲੜਨ ਲਈ ਪਾਕਿਸਤਾਨ ਆ ਸਕਦੇ ਹਨ। ਇਮਰਾਨ ਖਾਨ ਨੇ ਨਵਾਜ ਸ਼ਰੀਫ ਨੂੰ ਪਾਕਿਸਤਾਨ ਦੇ ਕਿਸੇ ਵੀ ਹਲਕੇ ਤੋਂ ਉਨ੍ਹਾਂ ਖ਼ਿਲਾਫ਼ ਚੋਣ ਮੈਦਾਨ ਵਿੱਚ ਉਤਰਨ ਦੀ ਚੁਣੌਤੀ ਦਿੱਤੀ।


ਸਾਬਕਾ ਪੀਐੱਮ ਨੇ ਨਵਾਜ ਸ਼ਰੀਫ ਨੂੰ ਸਪੱਸ਼ਟ ਸ਼ਬਦਾਂ ਵਿੱਚ ਚੁਣੌਤੀ ਦਿੰਦਿਆਂ ਆਖਿਆ ਕਿ,'ਮੇਰੀ ਇੱਕੋ ਇੱਕ ਚੁਣੌਤੀ ਹੈ ਕਿ ਉਹ ਜਿਸ ਵੀ ਹਲਕੇ ਤੋਂ ਚੋਣ ਲੜੇਗਾ, ਮੈਂ ਵੀ ਉਥੋਂ ਹੀ ਚੋਣ ਲੜਾਂਗਾ ਅਤੇ ਮੈਂ ਪ੍ਰਚਾਰ ਵੀ ਨਹੀਂ ਕਰਾਂਗਾ...ਪਰ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਦੇਸ਼ ਬਦਲ ਗਿਆ ਹੈ। ਲੋਕ ਅਜਿਹੇ ਉਮੀਦਵਾਰਾਂ ਨੂੰ ਵੋਟ ਨਹੀਂ ਪਾਉਣਗੇ। ਉਹ ਦਿਨ ਗਏ ਜਦੋਂ ਸਥਾਪਤੀ ਦਾ ਸਮਰਥਨ ਪ੍ਰਾਪਤ ਕੋਈ ਵੀ ਉਮੀਦਵਾਰ ਚੋਣਾਂ ਜਿੱਤਦਾ ਸੀ,'। ਦੂਜੇ ਪਾਸੇ ਇਸ ਦੌਰਾਨ ਨਵਾਜ਼ ਸ਼ਰੀਫ਼ ਨੂੰ ਜਵਾਬਦੇਹੀ ਅਦਾਲਤ ਨੇ ਤੋਸ਼ਾਖਾਨਾ ਕੇਸ ਵਿੱਚ ਜ਼ਮਾਨਤ ਦੇ ਦਿੱਤੀ ਹੈ। ਨਾਲ ਹੀ ਪਾਕਿਸਤਾਨ ਵਾਲੇ ਪੰਜਾਬ ਦੀ ਦੇਖਭਾਲ ਕਰਨ ਵਾਲੀ ਸਰਕਾਰ ਨੇ ਅਲ-ਅਜ਼ੀਜ਼ੀਆ ਮਾਮਲੇ ਵਿਚ ਉਸ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਹੈ।

ABOUT THE AUTHOR

...view details