ਪੰਜਾਬ

punjab

ਬ੍ਰਿਟੇਨ ਦੀ ਰਾਜਕੁਮਾਰੀ ਯੂਜੀਨੀ ਬਣੀ ਮਾਂ

By

Published : Feb 10, 2021, 7:26 PM IST

ਬ੍ਰਿਟੇਨ ਦੇ ਸ਼ਾਹੀ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਬਕਿੰਘਮ ਪੈਲੇਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਰਾਜਕੁਮਾਰੀ ਯੂਜੀਨੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ।

ਬ੍ਰਿਟੇਨ ਦੀ ਰਾਜਕੁਮਾਰੀ ਯੂਜੀਨੀ ਬਣੀ ਮਾਂ
ਬ੍ਰਿਟੇਨ ਦੀ ਰਾਜਕੁਮਾਰੀ ਯੂਜੀਨੀ ਬਣੀ ਮਾਂ

ਲੰਡਨ: ਬ੍ਰਿਟੇਨ ਦੀ ਰਾਜਕੁਮਾਰੀ ਯੂਜੀਨੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਬਕਿੰਘਮ ਪੈਲੇਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਯੂਜੀਨੀ ਮਹਾਰਾਣੀ ਐਲਿਜ਼ਾਬੈਥ II ਦੀ ਪੋਤੀ ਹੈ। ਰਾਜਕੁਮਾਰੀ ਅਤੇ ਉਸ ਦੇ ਪਤੀ ਜੈਕ ਬਰੁਕਸਬੈਂਕ ਨੇ ਮੰਗਲਵਾਰ ਸਵੇਰੇ ਨਵਜੰਮੇ ਬੱਚੇ ਦਾ ਲੰਡਨ ਦੇ ਪੋਰਟਲੈਂਡ ਹਸਪਤਾਲ ਵਿੱਚ ਸਵਾਗਤ ਕੀਤਾ।

ਯੁਜੀਨੀ ਦੇ ਮਾਪੇ ਪ੍ਰਿੰਸ ਐਂਡਰਿਊ ਅਤੇ ਡਚੇਸ ਆਫ ਯਾਰਕ ਸਾਰਾ ਹਨ। ਇਹ ਰਾਜਕੁਮਾਰੀ ਦਾ ਪਹਿਲਾ ਬੱਚਾ ਹੈ। ਯੂਜੇਨੀ ਨੇ ਅਕਤੂਬਰ 2018 ਵਿੱਚ ਵਿੰਡਸਰ ਕੈਸਲ ਦੇ ਸੇਂਟ ਜਾਰਜ ਚੈਪਲ ਵਿਖੇ ਇੱਕ ਵਪਾਰੀ ਜੈਕ ਬਰੂਕਸਬੈਂਕ ਨਾਲ ਵਿਆਹ ਕੀਤਾ ਸੀ।

ਜਨਮ ਤੋਂ ਬਾਅਦ ਭਾਰ 8 ਪੌਂਡ, 1 ਐਂਸ ਸੀ ਇਹ ਬਰੁਕਸਬੈਂਕ ਦਾ ਪਹਿਲਾ ਬੱਚਾ ਅਤੇ ਰਾਣੀ ਦੀ ਨੌਵੀਂ ਪੜ-ਪੋਤੀ ਹੈ।

ABOUT THE AUTHOR

...view details