ਪੰਜਾਬ

punjab

ਨੇਪਾਲ 'ਚ ਮਨਾਇਆ ਗਿਆ 'ਵਿਸ਼ਵ ਹਿੰਦੀ ਦਿਵਸ'

By

Published : Jan 11, 2020, 8:00 AM IST

ਨੇਪਾਲ 'ਚ ਸ਼ੁੱਕਰਵਾਰ ਨੂੰ 'ਵਿਸ਼ਵ ਹਿੰਦੀ ਦਿਵਸ' ਮਨਾਇਆ ਗਿਆ। ਜਿਸ 'ਚ ਨੇਪਾਲ ਦੇ ਜਨਰਲ ਪ੍ਰਸ਼ਾਸਨ ਵਿਭਾਗ ਦੇ ਮੰਤਰੀ ਹਿਰਦੇਸ਼ ਤ੍ਰਿਪਾਠੀ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

World Hindi Day celebrated in Nepal
ਫ਼ੋਟੋ

ਕਾਠਮੰਡੂ: ਨੇਪਾਲ 'ਚ ਸ਼ੁੱਕਰਵਾਰ ਨੂੰ 'ਵਿਸ਼ਵ ਹਿੰਦੀ ਦਿਵਸ' ਮਨਾਇਆ ਗਿਆ। ਇਸ ਤਹਿਤ ਬਹੁਤ ਸਾਰੇ ਸੱਭਿਆਚਾਰਕ ਸਮਾਗਮ ਕਰਵਾਏ ਗਏ ਅਤੇ ਇਸ ਦੇ ਨਾਲ ਹੀ ਕਿਤਾਬਾਂ ਨੂੰ ਵੀ ਜਾਰੀ ਕੀਤਾ ਗਿਆ।

ਕਾਠਮਾਂਡੂ 'ਚ ਭਾਰਤੀ ਸਫ਼ਾਰਤਖਾਨੇ ਅਤੇ ਤ੍ਰਿਭੁਵਨ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਨੇ ਸਾਂਝੇ ਤੌਰ 'ਤੇ 'ਵਿਸ਼ਵ ਹਿੰਦੀ ਦਿਵਸ' ਸਮਾਗਮ ਕਰਵਾਇਆ।

ਨੇਪਾਲ ਦੇ ਜਨਰਲ ਪ੍ਰਸ਼ਾਸਨ ਵਿਭਾਗ ਦੇ ਮੰਤਰੀ ਹਿਰਦੇਸ਼ ਤ੍ਰਿਪਾਠੀ ਨੇ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਲੇਖਕਾਂ, ਪੱਤਰਕਾਰਾਂ, ਹਿੰਦੀ ਅਤੇ ਨੇਪਾਲੀ ਵਿਦਵਾਨਾਂ ਅਤੇ ਵਿਦਿਆਰਥੀਆਂ ਸਮੇਤ 200 ਦੇ ਕਰੀਬ ਸਾਹਿਤਕ ਸ਼ਖਸੀਅਤਾਂ ਨੇ ਹਿੱਸਾ ਲਿਆ।

ਇਹ ਵੀ ਪੜ੍ਹੋ: ਇੱਕ ਹੋਰ ਇਰਾਨੀ ਜਰਨਲ ਸੀ ਅਮਰੀਕਾ ਦੇ ਨਿਸ਼ਾਨੇ 'ਤੇ

ਸੱਭਿਆਚਾਰਕ ਸਮਾਗਮ ਦੀ ਸ਼ੁਰੂਆਤ ਭਾਰਤ ਦੇ ਉਪ ਰਾਜਦੂਤ ਅਜੇ ਕੁਮਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਦੇਸ਼ ਨੂੰ ਪੜ੍ਹਦਿਆਂ ਕੀਤੀ ਗਈ।

ਇਸ ਮੌਕੇ 'ਤੇ ਭਾਰਤੀ ਲੇਖਕ ਪ੍ਰੇਮਚੰਦ ਦੀਆਂ ਪੰਜ ਕਹਾਣੀਆਂ ਅਤੇ ਸਵਾਮੀ ਵਿਵੇਕਾਨੰਦ ਦੇ' ਕਰਮਯੋਗਾ 'ਦਾ ਨੇਪਾਲੀ ਅਨੁਵਾਦ ਵੀ ਜਾਰੀ ਕੀਤਾ ਗਿਆ।

Hindi Diwas 


Conclusion:

ABOUT THE AUTHOR

...view details