ETV Bharat / international

ਇੱਕ ਹੋਰ ਇਰਾਨੀ ਜਰਨਲ ਸੀ ਅਮਰੀਕਾ ਦੇ ਨਿਸ਼ਾਨੇ 'ਤੇ

author img

By

Published : Jan 11, 2020, 4:45 AM IST

ਅਮਰੀਕੀ ਅਧਿਕਾਰੀਆਂ ਦਾ ਨਵਾਂ ਖ਼ੁਲਾਸਾ, ਇੱਕ ਹੋਰ ਇਰਾਨੀ ਕਮਾਂਡਰ ਸੀ ਅਮਰੀਕੀ ਫ਼ੌਜ ਦੇ ਨਿਸ਼ਾਨੇ 'ਤੇ, ਪਰ ਅਮਰੀਕੀ ਫ਼ੌਜ ਦਾ ਚੁੱਕਿਆ ਨਿਸ਼ਾਨਾ।

ਡੋਨਾਲਡ ਟਰੰਪ
ਡੋਨਾਲਡ ਟਰੰਪ

ਨਵੀਂ ਦਿੱਲੀ: ਅਮਰੀਕੀ ਡ੍ਰੋਨ ਹਮਲੇ 'ਚ ਇਰਾਨੀ ਜਰਨਲ ਕਾਸਿਮ ਸੁਲੇਮਾਨੀ ਦੀ ਹੋਈ ਮੌਤ ਕਾਰਨ ਅਜੇ ਅਮਰੀਕਾ ਅਤੇ ਇਰਾਨ ਦਰਮਿਆਨ ਤਣਾਅ ਘਟਿਆ ਨਹੀਂ, ਪਰ ਕੁੱਝ ਅਮਰੀਕੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਜਿਸ ਦਿਨ ਇਰਾਨੀ ਜਰਨਲ ਕਾਸਿਮ ਸੁਲੇਮਾਨੀ ਨੂੰ ਇਰਾਨੀ ਡ੍ਰੋਨ ਹਮਲੇ 'ਚ ਮਾਰਿਆ ਗਿਆ ਸੀ ਉਸੇ ਦਿਨ ਯਮਨ ਵਿੱਚ ਇਰਾਨ ਦਾ ਇੱਕ ਹੋਰ ਸੀਨੀਅਰ ਕਮਾਂਡਰ ਅਬਦੁਲ ਰਜ਼ਾ ਸ਼ਾਹਲਾਈ ਵੀ ਅਮਰੀਕਨ ਫ਼ੌਜਾਂ ਦੇ ਨਿਸ਼ਾਨੇ 'ਤੇ ਸੀ ਪਰ ਅਮਰੀਕਨ ਫ਼ੌਜ ਉਸ ਨੂੰ ਮਾਰਨ ਵਿੱਚ ਨਾਕਾਮ ਰਹੀ।

ਏਐਨਆਈ ਦਾ ਟਵੀਟ
ਏਐਨਆਈ ਦਾ ਟਵੀਟ

ਜ਼ਿਕਰਯੋਗ ਹੈ ਕਿ ਅਮਰੀਕਨ ਅਧਿਕਾਰੀਆਂ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਇਰਾਨ ਅਤੇ ਅਮਰੀਕਾ ਵਿਚਾਲੇ ਇਰਾਨੀ ਜਰਨਲ ਕਾਸਿਮ ਸੁਲੇਮਾਨੀ ਦੀ ਮੌਤ ਮਗਰੋਂ ਤਣਾਅ ਸਿਖ਼ਰਾਂ 'ਤੇ ਹੈ ਅਤੇ ਇਰਾਨ ਨੇ ਬਦਲਾ ਲੈਣ ਦੀ ਚੇਤਾਵਨੀ ਵੀ ਦਿੱਤੀ ਹੈ। ਇਰਾਨ ਨੇ ਜਵਾਬੀ ਕਾਰਵਾਈ ਕਰਦਿਆਂ ਇਰਾਕ 'ਚ ਸਥਿੱਤ ਅਮਰੀਕੀ ਫ਼ੌਜ ਦੇ ਠਿਕਾਣਿਆਂ 'ਤੇ ਮਿਸਾਈਲ ਹਮਲੇ ਵੀ ਕੀਤੇ ਹਨ।

ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਲਾਕਡਾਊਨ ਮਾਮਲਾ: ਸੁਪਰੀਮ ਕੋਰਟ ਨੇ ਕਿਹਾ, ਗ਼ੈਰ ਜ਼ਰੂਰੀ ਹੁਕਮਾਂ ਨੂੰ ਵਾਪਸ ਲਵੇ ਕੇਂਦਰ ਸਰਕਾਰ

ਹਾਲਾਂਕਿ ਇਰਾਨੀ ਜਰਨਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਅਮਰੀਕਾ 'ਚ ਵਿਰੋਧ ਵੀ ਦੇਖਣ ਨੂੰ ਮਿਲਿਆ ਹੈ। ਇਸਦੇ ਨਾਲ ਹੀ ਇਰਾਕ ਨੇ ਵੀ ਅਮਰੀਕਾ ਨੂੰ ਆਪਣੀਆਂ ਫ਼ੌਜਾਂ ਨੂੰ ਇਰਾਕ 'ਚੋਂ ਕੱਢ ਲੈਣ ਦੀ ਗੱਲ ਆਖੀ ਹੈ।

Intro:Body:

america iran


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.