ਪੰਜਾਬ

punjab

Salina Shelly New Song: ਗੀਤ 'ਲਾਹੌਰ ਤੋਂ ਅੰਬਰਸਰ' ਨਾਲ ਸਾਹਮਣੇ ਆਵੇਗੀ ਇਹ ਚਰਚਿਤ ਗਾਇਕਾ, ਇਸ ਦਿਨ ਰਿਲੀਜ਼ ਹੋਵੇਗਾ ਗੀਤ

By ETV Bharat Entertainment Team

Published : Nov 14, 2023, 4:15 PM IST

New Song Lahore Ton Ambarsar: ਗਾਇਕਾ ਸਲੀਨਾ ਸ਼ੈਲੀ ਇੰਨੀਂ ਦਿਨੀਂ ਆਪਣੇ ਨਵੇਂ ਗੀਤ ਲਾਹੌਰ ਤੋਂ ਅੰਬਰਸਰ ਨੂੰ ਲੈ ਕੇ ਚਰਚਾ ਵਿੱਚ ਹੈ, ਗਾਇਕਾ ਦਾ ਇਹ ਗੀਤ 16 ਨਵੰਬਰ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ।

Salina Shelly new song
Salina Shelly new song

ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਨਿੱਕੀ ਉਮਰੇ ਵੱਡੀਆਂ ਪ੍ਰਾਪਤੀਆਂ ਕਰਨ ਵਾਲੀ ਬਾਕਮਾਲ ਫਨਕਾਰਾ ਵਜੋਂ ਚੌਖਾ ਨਾਂ ਕਾਇਮ ਕਰ ਚੁੱਕੀ ਹੈ ਸਲੀਨਾ ਸ਼ੈਲੀ, ਜੋ ਆਪਣਾ ਨਵਾਂ ਟਰੈਕ 'ਲਾਹੌਰ ਤੋਂ ਅੰਬਰਸਰ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੀ ਹੈ, ਜਿਸ ਨੂੰ ਜਲਦ ਹੀ ਵੱਖ-ਵੱਖ ਪਲੇਟਫਾਰਮ 'ਤੇ ਜਾਰੀ ਕੀਤਾ ਜਾ ਰਿਹਾ ਹੈ।

ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਅਤੇ ਲਾਹੌਰ-ਅੰਬਰਸਰ ਵਿਚਕਾਰ ਦੀਆਂ ਪੁਰਾਤਨ ਸਮੇਂ ਰਹੀਆਂ ਸਾਂਝਾ ਵਿੱਚ ਪੈਦਾ ਹੋਈਆਂ ਤਰੇੜਾਂ ਅਤੇ ਵਧੀਆਂ ਦੂਰੀਆਂ ਦੀ ਭਾਵਨਾਤਮਕਤਾ ਨੂੰ ਬਿਆਨ ਕਰਦੇ ਇਸ ਗੀਤ ਨੂੰ ਸਲੀਨਾ ਸ਼ੈਲੀ ਵੱਲੋਂ ਬੜਾ ਹੀ ਖੁੰਬ ਕੇ ਗਾਇਆ ਗਿਆ ਹੈ। ਜੋ ਉਨ੍ਹਾਂ ਦੇ ਹੁਣ ਤੱਕ ਦੇ ਗਾਇਕੀ ਕਰੀਅਰ ਦਾ ਇੱਕ ਬੇਹਤਰੀਨ ਟਰੈਕ ਵੀ ਮੰਨਿਆ ਜਾ ਰਿਹਾ ਹੈ।

ਇਸੇ ਸੰਬੰਧੀ ਆਪਣੇ ਮਨ ਦੇ ਵਿਚਾਰ ਸਾਂਝੇ ਕਰਦਿਆਂ ਇਸ ਹੋਣਹਾਰ ਗਾਇਕਾ ਨੇ ਦੱਸਿਆ ਕਿ ਇਸ ਗਾਣੇ ਦੇ ਬੋਲ ਅਤੇ ਸੰਗੀਤ ਦੇ ਨਾਲ-ਨਾਲ ਇਸਦਾ ਮਿਊਜ਼ਿਕ ਵੀਡੀਓ ਵੀ ਬਹੁਤ ਹੀ ਮਨਮੋਹਕ ਅਤੇ ਖੂਬਸੂਰਤ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਹਰਵਲ ਬਰਾੜ ਵੱਲੋਂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਪੰਜਾਬ ਦੀਆਂ ਹੋਰ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤੇ ਗਏ ਇਸ ਗਾਣੇ ਦੇ ਮਿਊਜ਼ਿਕ ਵਿੱਚ ਉਹਨਾਂ ਤੋਂ ਇਲਾਵਾ ਸੁਪਨੀਤ ਸਿੰਘ ਦੁਆਰਾ ਫੀਚਰਿੰਗ ਕੀਤੀ ਗਈ ਹੈ। ਹਾਲ ਹੀ ਵਿੱਚ ਰਿਲੀਜ਼ ਹੋਏ ਆਪਣੇ ਅਰਥ-ਭਰਪੂਰ ਗਾਣੇ ਮਾਵਾਂ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਸਲਾਹੁਤਾ ਅਤੇ ਕਾਮਯਾਬੀ ਦੇ ਨਵੇਂ ਆਯਾਮ ਕਾਇਮ ਕਰਨ ਵਿੱਚ ਸਫਲ ਰਹੀ ਹੈ ਇਹ ਸੁਰੀਲੀ ਗਾਇਕਾ, ਜਿਸ ਵੱਲੋਂ ਗਾਏ ਕਈ ਗਾਣੇ ਸੰਗੀਤਕ ਖੇਤਰ ਵਿੱਚ ਖਾਸੀ ਚਰਚਾ ਦਾ ਕੇਂਦਰ ਬਿੰਦੂ ਰਹੇ ਹਨ, ਜਿੰਨਾਂ ਵਿੱਚ 'ਰਿਲੇਸ਼ਨ', 'ਦੀਵਾਨੀ', 'ਸਕਾਰਪਿਓ', 'ਸਾਂਵਲੀ ਜੱਟੀ', 'ਥੀਫ਼ ਆਈਜ਼', 'ਮੌਜ ਫ਼ਕੀਰਾਂ ਦੀ' ਆਦਿ ਸ਼ੁਮਾਰ ਰਹੇ ਹਨ।

ਇਸੇ 16 ਨਵੰਬਰ ਨੂੰ ਵਰਲਡ ਵਾਈਡ ਰਿਲੀਜ਼ ਕੀਤੇ ਜਾ ਰਹੇ ਆਪਣੇ ਉਕਤ ਟਰੈਕ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ ਇਹ ਉਮਦਾ ਫ਼ਨਕਾਰਾ, ਜਿਸਨੇ ਦੱਸਿਆ ਕਿ ਉਸ ਦੇ ਇਸ ਗਾਣੇ ਨੂੰ ਜਾਰੀ ਹੋਣ ਤੋਂ ਪਹਿਲਾਂ ਹੀ ਉਸਦੇ ਚਾਹੁੰਣ ਵਾਲਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਨਾਲ ਉਸਦੇ ਮਨ ਵਿਚ ਅੱਗੇ ਅਜਿਹੀਆਂ ਹੋਰ ਵਿਲੱਖਣ ਸੰਗੀਤਕ ਕੋਸ਼ਿਸ਼ ਕਰਨ ਸੰਬੰਧੀ ਪੈਦਾ ਹੋਏ ਉਤਸ਼ਾਹ ਵਿਚ ਕਾਫ਼ੀ ਵਾਧਾ ਹੋਇਆ ਹੈ।

ABOUT THE AUTHOR

...view details