ਚੰਡੀਗੜ੍ਹ: ਪੰਜਾਬੀ ਫਿਲਮ ਜਗਤ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਥਾਪਤੀ ਲਈ ਯਤਨਸ਼ੀਲ ਨੌਜਵਾਨ ਗਾਇਕ ਅਤੇ ਅਦਾਕਾਰ ਗੀਤਾਜ ਬਿੰਦਰਖੀਆ ਦੀਆਂ ਫਿਲਮੀ ਆਸਾਂ ਨੂੰ ਦੇਰ ਨਾਲ ਹੀ ਸਹੀ, ਪਰ ਆਖ਼ਰ ਬੂਰ ਪੈਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ, ਜੋ ਇੰਨੀਂ ਦਿਨੀਂ ਆਪਣੀ ਆਨ ਫਲੌਰ ਨਵੀਂ ਫਿਲਮ 'ਪਾਰ ਚਨਾ ਦੇ' ਨੂੰ ਲੈ ਕੇ ਫਿਰ ਕਾਫ਼ੀ ਚਰਚਾ ਵਿੱਚ ਹੈ।
ਪੰਜਾਬੀ ਗਾਇਕੀ ਵਿੱਚ ਉਚਕੋਟੀ ਸਿਖਰ ਹੰਢਾ ਚੁੱਕੇ ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਦੇ ਇਸ ਹੋਣਹਾਰ ਸਪੁੱਤਰ ਦੀ ਨਵੀਂ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਧੀਰਜ ਕੇਦਾਰਨਾਥ ਰਤਨ ਕਰ ਰਹੇ ਹਨ, ਜੋ ਬਤੌਰ ਲੇਖਕ ਅਤੇ ਨਿਰਦੇਸ਼ਕ ਕਈ ਚਰਚਿਤ ਅਤੇ ਸਫਲ ਫਿਲਮਾਂ ਦਾ ਲੇਖਨ ਅਤੇ ਨਿਰਦੇਸ਼ਕ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਮੇਲ ਕਰਾਂਦੇ ਰੱਬਾ', 'ਸਾਡੀ ਲਵ ਸਟੋਰੀ', 'ਸਰਦਾਰ ਜੀ', 'ਸਰਦਾਰ ਜੀ 2', 'ਬੈਸਟ ਆਫ ਲੱਕ', 'ਇਸ਼ਕ ਗਰਾਰੀ', 'ਸ਼ਰੀਕ', 'ਤੂੰ ਮੇਰਾ ਬਾਈ-ਮੈਂ ਤੇਰਾ ਬਾਈ', 'ਸਿੰਘ ਵਰਸਿਜ਼ ਕੌਰ', 'ਅੜਬ ਮੁਟਿਆਰਾਂ', 'ਜੱਟ ਬ੍ਰਦਰਜ਼', 'ਅਸ਼ਕੇ', 'ਸਿੰਘਮ', 'ਸਿਕੰਦਰ 2' ਤੋਂ ਇਲਾਵਾ ਹਿੰਦੀ 'ਸ਼ਾਪਿਤ', 'ਯਮਲਾ ਪਗਲਾ ਦੀਵਾਨਾ ਫਿਰ ਸੇ' ਆਦਿ ਸ਼ੁਮਾਰ ਰਹੀਆਂ ਹਨ।
ਹਾਲ ਹੀ ਵਿੱਚ ਰਿਲੀਜ਼ ਹੋਈ ਆਪਣੀ ਪੰਜਾਬੀ ਫਿਲਮ 'ਗੋਡੇ ਗੋਡੇ ਚਾਅ' ਨਾਲ ਪਹਿਲੀ ਵਾਰ ਸਫਲਤਾ ਦਾ ਸਵਾਦ ਹੰਢਾਉਣ ਵਾਲੇ ਉਕਤ ਪ੍ਰਤਿਭਾਵਾਨ ਗਾਇਕ ਅਤੇ ਅਦਾਕਾਰ ਨੂੰ ਇਹ ਕਾਮਯਾਬੀ ਲੰਮੇ ਸੰਘਰਸ਼ ਬਾਅਦ ਹੁਣ ਜਾ ਕੇ ਨਸੀਬ ਹੋਈ ਹੈ, ਜਦਕਿ ਇਸ ਤੋਂ ਪਹਿਲਾਂ ਉਹਨਾਂ ਦੀਆਂ ਰਿਲੀਜ਼ ਹੋਈਆਂ ਫਿਲਮਾਂ ਨੂੰ ਕਾਮਯਾਬੀ ਨਹੀਂ ਮਿਲ ਪਾਈ, ਜਿੰਨ੍ਹਾਂ ਵਿੱਚ ਚੌਖੀ ਪ੍ਰਸੰਸ਼ਾ ਹਾਸਿਲ ਕਰਨ ਵਾਲੀ ਸਰਗੁਣ ਮਹਿਤਾ ਸਟਾਰਰ ਅਤੇ ਜਗਦੀਪ ਸਿੰਘ ਜਿਹੇ ਕਾਮਯਾਬ ਲੇਖਕ ਅਤੇ ਨਿਰਦੇਸ਼ਕ ਦੀ 'ਮੋਹ' ਵੀ ਸ਼ਾਮਿਲ ਰਹੀ ਹੈ।
- ਇਸ ਪੰਜਾਬੀ ਫਿਲਮ ਵਿੱਚ ਨਵੇਂ ਅਵਤਾਰ ਵਿੱਚ ਨਜ਼ਰ ਆਉਣਗੇ ਯੋਗਰਾਜ ਸਿੰਘ, ਕੈਨੇਡਾ ਵਿਖੇ ਪੂਰੀ ਕੀਤੀ ਸ਼ੂਟਿੰਗ
- 'ਟਾਈਗਰ 3' ਨਾਲ ਹਿੰਦੀ ਸਿਨੇਮਾ 'ਚ ਸ਼ਾਨਦਾਰ ਪਾਰੀ ਵੱਲ ਵਧੇ ਪੰਜਾਬੀ ਅਦਾਕਾਰ ਗੈਵੀ ਚਾਹਲ, ਅਹਿਮ ਭੂਮਿਕਾ ਨਿਭਾਉਣ ਦਾ ਮਾਣ ਕੀਤਾ ਹਾਸਿਲ
- Paar Channa De: ਇੱਕ ਵਾਰ ਫਿਰ ਪਰਦੇ ਉਤੇ ਇੱਕਠੇ ਨਜ਼ਰ ਆਉਣਗੇ ਗੀਤਾਜ ਅਤੇ ਤਾਨੀਆ, ਨਵੀਂ ਫਿਲਮ 'ਪਾਰ ਚਨਾ ਦੇ' ਦਾ ਹੋਇਆ ਐਲਾਨ
ਸਾਲ 2013 ਵਿੱਚ ਰਿਲੀਜ਼ ਹੋਈ ਸੀ ਨਿਰਦੇਸ਼ਕ ਮਨਦੀਪ ਸਿੰਘ ਚਾਹਲ ਨਿਰਦੇਸ਼ਿਤ 'ਜਸਟ ਯੂ ਐਂਡ ਮੀ', ਜਿਸ ਨਾਲ ਸਿਲਵਰ ਸਕਰੀਨ 'ਤੇ ਸ਼ਾਨਦਾਰ ਡੈਬਿਊ ਕਰਨ ਵਾਲੇ ਗੀਤਾਜ ਬਿੰਦਰਖੀਆ ਬਤੌਰ ਗਾਇਕ ਦੇ ਤੌਰ 'ਤੇ ਵੀ ਲਗਾਤਾਰ ਆਪਣੇ ਉਮਦਾ ਹੁਨਰ ਦਾ ਪ੍ਰਗਟਾਵਾ ਲਗਾਤਾਰ ਕਰਵਾਉਂਦੇ ਆ ਰਹੇ ਹਨ, ਹਾਲਾਂਕਿ ਇੱਕ ਫੈਕਟ ਇਹ ਵੀ ਰਿਹਾ ਹੈ ਕਿ ਉਹ ਗਾਇਕੀ ਨਾਲੋਂ ਫਿਲਮਾਂ ਵਾਲੇ ਪਾਸੇ ਹਮੇਸ਼ਾ ਜਿਆਦਾ ਤਰਜੀਹ ਦਿੰਦੇ ਨਜ਼ਰ ਆਏ ਹਨ, ਜਿਸ ਦਾ ਕਿ ਉਹਨਾਂ ਨੂੰ ਹੁਣ ਸਿਲਾ ਵੀ ਮਿਲਣਾ ਸ਼ੁਰੂ ਹੋ ਗਿਆ ਹੈ।
ਤੇਜੀ ਨਾਲ ਸੰਪੂਰਨਤਾ ਪੜਾਅ ਵੱਲ ਵਧ ਰਹੀ ਉਕਤ ਫਿਲਮ ਦੇ ਕੁਝ ਹੋਰਨਾਂ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਇਸ ਵਿੱਚ ਗੀਤਾਜ ਦੇ ਨਾਲ ਅਦਾਕਾਰਾ ਤਾਨੀਆ ਨਜ਼ਰ ਆਵੇਗੀ, ਜਿਸ ਤੋਂ ਇਲਾਵਾ ਪੰਜਾਬੀ ਸਿਨੇਮਾ ਦੇ ਕਈ ਹੋਰ ਮੰਨੇ ਪ੍ਰਮੰਨੇ ਐਕਟਰਜ਼ ਵੀ ਇਸ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾ ਰਹੇ ਹਨ।