ਪੰਜਾਬ

punjab

OMG 2 Twitter Review: ਮਹਾਦੇਵ ਬਣ ਛਾਏ ਅਕਸ਼ੈ ਕੁਮਾਰ, ਗਦਰ 2 ਤੋਂ ਅੱਗੇ ਨਿਕਲੀ OMG 2, ਦਰਸ਼ਕਾਂ ਨੂੰ ਆ ਰਹੀ ਪਸੰਦ

By

Published : Aug 11, 2023, 12:15 PM IST

ਅਕਸ਼ੈ ਕੁਮਾਰ ਨੇ ਆਪਣੀ ਫਿਲਮ OMG 2 ਨਾਲ ਕਮਾਲ ਕਰ ਦਿੱਤਾ ਹੈ। ਇਸ ਫਿਲਮ ਨੂੰ ਲੈ ਕੇ ਪਹਿਲਾ ਲੋਕਾਂ 'ਚ ਇਨ੍ਹਾਂ ਕ੍ਰੇਜ ਨਹੀਂ ਦੇਖਿਆ ਗਿਆ ਸੀ, ਪਰ ਦਰਸ਼ਕਾਂ ਦੇ Review ਤੋਂ ਪਤਾ ਲੱਗਦਾ ਹੈ ਕਿ ਫਿਲਮ OMG 2 ਗਦਰ 2 ਤੋਂ ਜ਼ਿਆਦਾ ਵਧੀਆ ਹੈ।

OMG 2 Twitter Review
OMG 2 Twitter Review

ਹੈਦਰਾਬਾਦ: ਅਕਸ਼ੈ ਕੁਮਾਰ ਦੀ ਫਿਲਮ OMG 2 ਇੰਨਾਂ ਚਰਚਾ ਦਾ ਵਿਸ਼ਾ ਨਹੀਂ ਸੀ, ਜਿੰਨਾਂ ਕਿ ਸੰਨੀ ਦਿਓਲ ਦੀ ਫਿਲਮ ਗਦਰ 2 ਸੀ। OMG 2 ਨੂੰ ਸਿਰਫ਼ 70 ਤੋਂ 80 ਹਜ਼ਾਰ ਦੀ ਐਡਵਾਂਸ ਬੁਕਿੰਗ ਮਿਲੀ ਸੀ ਅਤੇ ਗਦਰ 2 ਦੀ ਐਡਵਾਂਸ ਬੁਕਿੰਗ ਦਾ ਅੰਕੜਾ 2 ਲੱਖ ਨੂੰ ਪਾਰ ਕਰ ਗਿਆ ਸੀ। ਦੂਜੇ ਪਾਸੇ ਓਪਨਿੰਗ ਡੇ 'ਤੇ ਦੋਨਾਂ ਫਿਲਮਾਂ ਦੀ ਤਕਦੀਰ ਹੀ ਪਲਟ ਗਈ ਹੈ। ਗਦਰ 2 ਦਰਸ਼ਕਾਂ ਨੂੰ ਕੋਈ ਖਾਸ ਪਸੰਦ ਨਹੀਂ ਆਈ ਅਤੇ ਅਕਸ਼ੈ ਕੁਮਾਰ ਦੀ ਫਿਲਮ OMG 2 ਦਰਸ਼ਕਾਂ ਨੂੰ ਪਸੰਦ ਆ ਰਹੀ ਹੈ।

ਦਰਸ਼ਕਾਂ ਨੂੰ ਕਿਵੇਂ ਲੱਗੀ OMG 2?: ਫਿਲਮ OMG 2 ਦੀ ਕਹਾਣੀ ਪਹਿਲੇ ਭਾਗ ਤੋਂ ਅਲੱਗ ਹੈ। OMG 2 ਸੈਕਸ ਦੀ ਸਿੱਖਿਆਂ 'ਤੇ ਆਧਾਰਿਤ ਫਿਲਮ ਹੈ। ਇਸ ਫਿਲਮ 'ਚ ਅਕਸ਼ੈ ਕੁਮਾਰ ਮਹਾਦੇਵ ਦੇ ਰੋਲ 'ਚ ਨਜ਼ਰ ਆ ਰਹੇ ਹਨ ਅਤੇ ਪੰਕਜ ਤ੍ਰਿਪਾਠੀ ਨੂੰ ਕਾਂਤੀ ਸ਼ਰਨ ਮੁਦਗਲ ਦੇ ਕਿਰਦਾਰ 'ਚ ਦੇਖਿਆ ਜਾ ਰਿਹਾ ਹੈ। ਇਸ ਫਿਲਮ 'ਚ ਯਾਮੀ ਗੌਤਮ ਨੇ ਵਕੀਲ ਸੰਜਨਾ ਤ੍ਰਿਪਾਠੀ ਦਾ ਰੋਲ ਅਦਾ ਕੀਤਾ ਹੈ। ਯਾਮੀ ਗੌਤਮ ਨੂੰ ਕਾਂਤੀ ਸ਼ਰਨ ਮੁਦਗਲ ਖਿਲਾਫ਼ ਖੜ੍ਹੇ ਹੁੰਦੇ ਦੇਖਿਆ ਜਾ ਰਿਹਾ ਹੈ। ਇਸ ਫਿਲਮ 'ਚ ਅਰੁਣ ਗੋਵਿਲ ਨੇ ਭਗਵਾਨ ਰਾਮ ਦੀ ਭੂਮਿਕਾ ਨਿਭਾਈ ਹੈ। ਦੱਸ ਦਈਏ ਕਿ ਦਰਸ਼ਕ ਇਸ ਫਿਲਮ ਨੂੰ ਦੇਖ ਕੇ ਵਧੀਆਂ ਦੱਸ ਰਹੇ ਹਨ ਅਤੇ ਇਸ ਫਿਲਮ ਦੀਆਂ ਤਾਰੀਫ਼ਾ ਕਰ ਰਹੇ ਹਨ।

ਫਿਲਮ OMG 2 ਨੂੰ ਲੈ ਕੇ ਲੋਕਾਂ ਦੇ Review: ਫਿਲਮ OMG 2 ਨੂੰ ਲੈ ਕੇ ਲੋਕ ਆਪਣੇ Review ਦੇ ਰਹੇ ਹਨ। ਇਸ ਫਿਲਮ ਬਾਰੇ ਇੱਕ ਯੂਜ਼ਰ ਨੇ ਲਿਖਿਆ," ਵਧੀਆਂ ਮੈਸੇਜ, ਬੋਲਡ ਥੀਮ, ਜ਼ਿਆਦਾ ਇਮੋਸ਼ਨ, ਸਭ ਸੋਹਣੇ ਢੰਗ ਨਾਲ ਸੰਭਾਲਿਆ।" ਇੱਕ ਹੋਰ ਯੂਜ਼ਰ ਨੇ ਲਿਖਿਆ," ਅਸਲ Review #OMG2 ਫਿਲਮ Average ਹੈ। ਕਾਰੋਬਾਰ ਨਹੀਂ ਕਰ ਪਾਏਗੀ ਇਸ ਲਈ Average ਹੈ। #AkshayKumar ਰੋਲ ਹੈ #pankajtripathi ਰੋਲ ਇੱਕ ਹੈ। ਮੂਵੀ ਬਹੁਤ ਵਧੀਆ ਹੈ।" ਇੱਕ ਯੂਜ਼ਰ ਨੇ ਇਸ ਫਿਲਮ ਨੂੰ ਪੰਜ ਵਿੱਚੋਂ ਪੰਜ ਨੰਬਰ ਦਿੱਤੇ ਹਨ। ਇੱਕ ਹੋਰ ਯੂਜ਼ਰ ਨੇ ਲਿਖਿਆ,"#OMG2 ਸ਼ਾਨਦਾਰ ਹੈ। ਸੈਕਸ ਸਿੱਖਿਆ ਦੇ ਵਿਸ਼ੇ ਨੂੰ ਜ਼ਿੰਮੇਵਾਰ ਅਤੇ ਮਨੋਰੰਜਕ ਤਰੀਕੇ ਨਾਲ ਨਜਿੱਠਿਆ ਗਿਆ ਹੈ। ਇਸ ਬਾਰੇ ਸਿਖਿਆ ਦੇਣ ਦਾ ਇਸ ਤੋਂ ਵਧੀਆ ਤਰੀਕਾ ਨਹੀਂ ਹੋ ਸਕਦਾ। ਇਹ ਫਿਲਮ ਸਭ ਤੋਂ ਵਧੀਆ ਫਿਲਮਾਂ ਵਿੱਚੋਂ ਇੱਕ ਹੈ। ਜਰੂਰ ਦੇਖਣਾ।"

OMG 2 ਦੀ ਗਦਰ 2 ਨਾਲ ਟੱਕਰ:OMG 2 ਦੇ ਨਾਲ-ਨਾਲ ਬਾਕਸ ਆਫ਼ਿਸ 'ਤੇ ਅੱਜ 11 ਅਗਸਤ ਨੂੰ ਸੰਨੀ ਦਿਓਲ ਸਟਾਰਰ ਫਿਲਮ ਗਦਰ 2 ਵੀ ਰਿਲੀਜ਼ ਹੋਈ ਹੈ, ਜੋ ਓਪਨਿੰਗ ਡੇ 'ਤੇ ਧਮਾਲ ਨਹੀਂ ਮਚਾ ਪਾਈ। ਕਿਹਾ ਜਾ ਰਿਹਾ ਹੈ ਕਿ OMG 2 ਓਪਨਿੰਗ ਡੇ 'ਤੇ 7 ਤੋਂ 9 ਕਰੋੜ ਅਤੇ ਗਦਰ 2 ਪਹਿਲੇ ਦਿਨ 30 ਤੋਂ 40 ਕਰੋੜ ਕਮਾ ਲਵੇਗੀ।

ABOUT THE AUTHOR

...view details